BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਕੀਤਾ ਗਿਆ 'ਜਾਗੋ ਗ੍ਰਾਹਕ ਜਾਗੋ' ਸਬੰਧੀ ਨੁੱਕੜ ਨਾਟਕ

ਕਪੂਰਥਲਾ 16 ਨਵੰਬਰ (ਗੁਰਕੀਰਤ ਸਿੰਘ)- ਹਿੰਦੂ ਕੰਨਿਆ ਕਾਲਜ ਵਿਖੇ ਕਾਲਜ ਦੇ ਲੀਗਲ ਲਿਟਰੇਸੀ ਅਤੇ ਬਿਜ਼ਨੇਸ ਫਾਰਮ ਕਲੱਬ ਵੱਲੋਂ 'ਜਾਗੋ ਗ੍ਰਾਹਕ ਜਾਗੋ' ਸੰਬੰਧੀ ਨੁੱਕੜ ਨਾਟਕ ਖੇਡਿਆ ਗਿਆ। ਪੰਜਾਬੀ ਵਿਭਾਗ ਦੇ ਮੁੱਖੀ ਸੁਰੇਸ਼ ਸ਼ਰਮਾ ਅਤੇ ਕਾਮਰਸ ਵਿਭਾਗ ਦੇ ਮੁਖੀ ਨੀਤੂ ਭਾਰਗਵ ਦੇ ਦਿਸ਼ਾ ਨਿਰਦੇਸ਼ ਅਧੀਨ ਇਸ ਨਾਟਕ ਵਿੱਚ ਗ੍ਰਾਹਕਾਂ ਨੂੰ ਉਨਾਂ ਦੇ ਅਧਿਕਾਰਾਂ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਨੁੱਕੜ ਨਾਟਕ ਅਧੀਨ ਕਾਨਜ਼ਿਊਮਰ ਕੋਰਟ ਦੀ ਅਹਿਮੀਅਤ ਦਰਸਾਈ ਗਈ ਅਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਜੇਕਰ ਕੋਈ ਦੁਕਾਨਦਾਰ, ਕੋਈ ਕੰਪਨੀ ਜਾਂ ਕੋਈ ਦਵਾਈ ਵਿਕਰੇਤਾ ਤੁਹਾਨੂੰ ਵਸਤੂ ਸੰਬੰਧੀ ਕਿਸੇ ਤਰ੍ਹਾਂ ਦੀ ਠੱਗੀ ਮਾਰਦਾ ਹੈ ਤਾਂ ਤੁਸੀਂ ਆਪਣੀ ਸ਼ਿਕਾਇਤ ਕਾਨਜ਼ਿਊਮਰ ਕੋਰਟ ਵਿੱਚ ਕਰਕੇ ਆਪਣਾ ਹੱਕ ਲੈ ਸਕਦੇ ਹੋ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਜੀ ਨੇ ਦੱਸਿਆ ਕਿ ਜਿਵੇਂ ਕਿ ਪਿਛਲੇ ਹਫਤੇ ਕਾਲਜ ਵਿੱਚ ਵਿਦਿਅਰਥਣਾਂ ਵੱਲੋਂ ਖੇਡੇ ਗਏ ਨੁੱਕੜ ਨਾਟਕ ਵਿੱਚ ਨਸ਼ਿਆਂ ਸੰਬੰਧੀ ਜਾਗਰੂਕ ਕੀਤਾ ਗਿਆ, ਉਸੇ ਲੜੀ ਅਧੀਨ 'ਜਾਗੋ ਗ੍ਰਾਹਕ ਜਾਗੋ' ਪ੍ਰੋਗਰਾਮ ਕਾਮਰਸ ਦੀਆਂ ਵਿਦਿਆਰਥਣਾਂ ਵਲੋਂ ਖੇਡੇ ਜਾਣਾ ਇੱਕ ਸ਼ਲਾਘਾਯੋਗ ਕਾਰਜ ਹੈ। ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਬਹੁਤ ਜਲਦ ਇਹੋ ਜਿਹੇ ਜਾਗਰੂਕਤਾ ਨਾਲ ਸੰਬੰਧਿਤ ਨੁੱਕੜ ਨਾਟਕ ਸ਼ਹਿਰ ਦੇ ਵੱਖੁ ਵੱਖ ਇਲਾਕਿਆਂ ਵਿੱਚ ਖੇਡੇ ਜਾਣਗੇ ਤਾਂ ਕਿ ਆਪ ਜਨਤਾ ਇਸ ਜਾਗਰੂਕ ਪ੍ਰੋਗਰਾਮਾਂ ਦਾ ਲਾਭ ਉਠਾ ਸਕੇ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਸਲਾਹਕਾਰ ਕੁਸੁਮ ਵਰਮਾ ਅਤੇ ਕਾਲਜ ਦਾ ਸਾਰਾ ਸਟਾਫ ਮੌਜੂਦ ਸਨ।

No comments: