BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗਹਿਰੀ ਮੰਡੀ ਵਿੱਖੇ ਅੰਗਹੀਣਾਂ ਵਾਸਤੇ ਮੌਕੇ ਉਤੇ ਪੈਨਸ਼ਨ ਕੈਂਪ ਦਾ ਆਯੋਜਨ

ਸਰਪੰਚ ਭੀਰੀ ਕੈਂਪ ਵਿੱਚ ਆਏ ਨਰਿੰਦਰ ਸਿੰਘ ਡੀਐਸਐਸਉ ਨਰਿੰਦਰ ਸਿੰਘ ਪੰਨੂ ਅਤੇ ਡਾ ਪਵਨ ਸਹਿਗਲ ਐਸਐਮਉ ਨੂੰ ਸਨਮਾਨਤ ਕਰਦੇ ਹੋਏ।
ਜੰਡਿਆਲਾ ਗੁਰੂ 10 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਜੰਡਿਆਲਾ ਗੁਰੂ ਦੇ ਪਿੰਡ ਗਹਿਰੀ ਮੰਡੀ ਦੇ ਨੌਜਵਾਨ ਸਰਪੰਚ ਮਨਜਿੰਦਰ ਸਿੰਘ ਭੀਰੀ ਦੇ ਉਦਮ ਸਦਕਾ ਇੱਥੋਂ ਦੇ ਕਮਿਊਨਿਟੀ ਹਾਲ ਵਿਖੇ ਸਰਕਾਰ ਵਲੋਂ ਇਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿੱਚ ਮੌਕੇ 'ਤੇ ਹੀ ਅੰਗਹੀਣਾਂ ਦੀ ਡਾਕਟਰੀ ਜਾਂਚ ਕਰਕੇ ਸਰਟੀਫਿਕੇਟ ਜਾਰੀ ਕੀਤੇ ਗਏ ਅਤੇ ਮੌਕੇ 'ਤੇ ਹੀ ਪੈਨਸ਼ਨਾਂ ਲਗਾਈਆਂ ਗਈਆਂ।ਇਸ ਕੈਂਪ ਮੌਕੇ ਗਹਿਰੀ ਮੰਡੀ ਦੇ ਸਰਪੰਚ ਮਨਜਿੰਦਰ ਸਿੰਘ ਭੀਰੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਅੱਜ ਡੀਐਸਐਸਉ ਨਰਿੰਦਰ ਸਿੰਘ ਪੰਨੂ, ਐਸਐਮਉ ਡਾ:ਪਵਨ ਸਹਿਗਲ, ਰੂਰਲ ਮੈਡੀਕਲ ਅਫਸਰ ਡਾ ਸੰਦੀਪ, ਕੁਲਦੀਪ ਕੌਰ ਸੀਡੀਪੀਉ ਦੇ ਸਹਿਯੋਗ ਨਾਲ ਇਲਾਕੇ ਦੇ ਵਿਸ਼ੇਸ਼ ਲੋੜਾਂ ਵਾਲੇ ਜ਼ਰੂਰਤਮੰਦਾਂ ਦੀ ਸਹੂਲਤ ਵਾਸਤੇ ਇਹ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ।ਇਸ ਕੈਂਪ ਵਿੱਚ ਮੌਕੇ 'ਤੇ ਹੀ ਅੰਗਹੀਣਾਂ ਦੀ ਡਾਕਟਰਾਂ ਵਲੋਂ ਜਾਂਚ ਕਰਕੇ ਸੀਡੀਪੀਉ ਵਲੋਂ ਪੈਨਸ਼ਨਾਂ ਲਗਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਅੱਜ ਲੱਗਭੱਗ 70 ਅੰਗਹੀਣਾਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਕਰੀਬ 100 ਜ਼ਰੂਰਤਮੰਦਾਂ ਦੀ ਪੈਨਸ਼ਨ ਲਗਾਈਆਂ ਗਈਆਂ।ਕੈਂਪ ਵਿੱਚ ਨੇੜਲੇ ਦੱਸ ਪਿੰਡਾਂ ਦੇ ਲੋਕਾਂ ਨੇ ਭਾਗ ਲਿਆ।ਇਸ ਮੌਕੇ ਭੁਪਿੰਦਰ ਸਿੰਘ ਸੀਨੀਅਰ ਸਹਾਇਕ, ਰਾਜਵੰਤ ਕੌਰ ਸੁਪਰਵਾਈਜ਼ਰ, ਸੁੱਚਾ ਸਿੰਘ ਸਰਪੰਚ  ਭੰਗਵਾਂ, ਗੁਰਮੀਤ ਸਿੰਘ ਸਰਪੰਚ ਗਦਲੀ, ਹਰਜੀਤ ਸਿੰਘ ਸਰਪੰਚ ਵਡਾਲਾ ਜੌਹਲ, ਜਸਬੀਰ ਸਿੰਘ ਸਰਪੰਚ ਧੀਰੇਕੋਟ, ਕਰਮ ਸਿੰਘ, ਸਵਿੰਦਰ ਸਿੰਘ, ਜੋਗਿੰਦਰ ਸਿੰਘ ਅਤੇ ਕ੍ਰਿਪਾਲ ਸਿੰਘ ਹਾਜ਼ਰ ਸਨ।

No comments: