BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਸ਼ਿਆ ਵਿੱਰੁਧ ਕਾਲਜ ਦੀਆਂ ਵਿਦਿਆਰਥਣਾ ਵਲੋਂ ਹੱਲਾ-ਬੋਲ

ਜਲੰਧਰ 13 ਨਵੰਬਰ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਵਿੱਖੇ ਅੱਜ ਇੱਕ ਨੁਕੱੜ ਨਾਟਕ ਹੱਲਾ-ਬੋਲ ਦਾ ਮੰਚਨ ਕਾਲਜ ਦੀਆਂ ਵਿਦਆਰਥਣਾਂ ਵੱਲੋਂ ਕੀਤਾ ਗਿਆ। ਹਿੰਦੀ ਵਿਭਾਗ ਦੇ ਮੁਖੀ, ਡਾ. ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਹੋਏ ਇੱਸ ਨਾਟਕ ਵਿੱਚ ਸਮਾਜ ਦੇ ਵੱਖ ਵੱਖ ਵਰਗਾਂ ਅੰਦਰ ਨਸ਼ਿਆਂ ਨਾਲ ਹੋਏ ਨੁਕਸਾਨ ਨੂੰ ਵਿਦਿਆਰਥਣਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਵਿਦਿਆਰਥਣਾਂ ਵੱਲੋਂ ਅਮੀਰ, ਗਰੀਬ ਅਤੇ ਵਿਦਿਆਰਥੀ ਵਰਗ ਵਿੱਚ ਫੈਲ ਰਹੀ ਨਸ਼ੇ ਦੀ ਸੱਮਸਿਆ ਨੂੰ ਬੜੇ ਹੀ ਭਾਵ-ਪੂਰਕ ਅਤੇ ਦਿੱਲ ਖਿਚਵੇਂ ਅੰਦਾਜ ਵਿੱਚ ਪ੍ਰਗਟ ਕੀਤਾ ਗਿਆ। ਪੱਤਰਕਾਰਿਤਾ ਵਿਭਾਗ ਦੇ ਅਧਿਆਪਕ ਮੰਗਲਾ ਸਾਹਨੀ ਅਤੇ ਅੰਗਰੇਜੀ ਵਿਭਾਗ ਦੇ ਅਧਿਆਪਕ ਮੇਘਾ ਭਾਰਦਵਾਜ ਨੇ ਨਾਟਕ ਪੇਸ਼ ਕਰਨ ਅਤੇ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਨਾਟਕ ਰਾਹੀਂ ਨਸ਼ੇ ਦੇ ਘਿਨੌਨੇਪਨ ਨੂੰ ਪ੍ਰਦ੍ਰਸ਼ਿਤ ਕਰਦਿਆਂ ਕੁਝ ਤੱਥ ਵੀ ਪਲੈਕਾਰਡ ਦੇ ਰੂਪ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੇ ਪੇਸ਼ ਕੀਤੇ। ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਇਸ ਨਾਟਕ ਦਾ ਮੰਚਨ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆ ਵਿੱਚ ਕੀਤਾ ਜਾਵੇਗਾ ਤਾਂ ਕਿ ਨਸ਼ਿਆਂ ਖਿਲਾਫ ਛੇੜੀ ਇੱਸ ਮੁਹਿੰਮ ਦਾ ਸੁਨੇਹਾ ਹਰ ਘਰ ਪਹੁੰਚ ਸਕੇ। “ਇਸ ਸਬੰਧੀ ਅਸੀਂ ਸ਼ਹਿਰ ਦੇ ਸਾਰੇ ਮਿਉਂਸੀਪਲ ਕਾਉਂਸਲਰਾਂ ਅਤੇ ਮੋਹਤਬਰ ਬੰਦਿਆ ਨਾਲ ਵੀ ਤਾਲਮੇਲ ਕਰਾਂਗੇ। ਕਾਲਜ ਵਲੋਂ ਸਮਾਜਿਕ ਬੁਰਾਈਆਂ ਦੇ ਖਿਲਾਫ ਕਈ ਤਰਾਂ ਦੇ ਉਪਰਾਲੇ ਸਮੇਂ ਸਮੇਂ ਤੇ ਕੀਤੇ ਜਾਂਦੇ ਹਨ, ਨੁਕੜ ਨਾਟਕਾਂ ਦਾ ਮੰਚਨ ਉਸੇ ਦਿਸ਼ਾ ਵਿੱਚ ਹੀ ਇੱਕ ਕਦਮ ਹੈ,” ਡਾ. ਗਰਗ ਨੇ ਦਸਿੱਆ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਸਲਾਹਾਕਾਰ ਸ਼੍ਰੀਮਤੀ ਕੁਸੁਮ ਵਰਮਾ ਅਤੇ ਕਾਲਜ ਦਾ ਸਾਰਾ ਸਟਾਫ ਮੌਜੂਦ ਸੀ।

No comments: