BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਲਾਕ ਪੱਧਰੀ ਬੱਚਾ ਸਿਹਤ ਸਬੰਧੀ ਇੰਟਰਪਰਸਨਲ ਕਮਨੀਕੇਸ਼ਨ ਵਰਕਸ਼ਾਪ ਹੋਈ

ਤਲਵੰਡੀ ਸਾਬੋ, 24 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੱਚਿਆਂ ਅੰਦਰਲੀ ਮੌਤ ਦਰ ਨੂੰ ਨਿਲ ਕਰਨ ਦੇ ਮੰਤਵ ਨਾਲ ਡਾ. ਐੱਚ. ਐੱਨ. ਸਿੰਘ ਸਿਵਲ ਸਰਜਨ ਬਠਿੰਡਾ ਦੀ ਯੋਗ ਅਗਵਾਈ ਅਤੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਬਲਾਕ ਪੱਧਰੀ ਬੱਚਾ ਸਿਹਤ ਸਬੰਧੀ ਇੰਟਰਪਰਸਨਲ ਕਮਨੀਕੇਸ਼ਨ ਵਰਕਸ਼ਾਪ ਕਰਵਾਈ ਗਈ।
ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਮੰਤਵ ਬੱਚਾ ਮੌਤ ਦਰ ਨੂੰ ਨਿੱਲ ਕਰਨਾ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੀ ਬੱਚੀਆਂ ਦੀ ਸਿਹਤ ਦਾ ਖਾਸ ਖਿਆਲ ਰੱਖਣ ਲਈ ਉਹਨਾਂ ਦੀ ਲੋੜੀਂਦੀ ਪੋਸ਼ਟਿਕ ਖੁਰਾਕ ਦੇਣ ਦੇ ਨਾਲ-ਨਾਲ ਸਮੇਂ ਸਿਰ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਡਾ. ਸੁਮਿਤ ਬਾਂਸਲ ਬੱਚਿਆਂ ਦੇ ਮਾਹਿਰ ਵੱਲੋਂ ਨਵ ਜਨਮੇ ਬੱਚੇ ਦੀ ਸਾਂਭ-ਸੰਭਾਲ ਬਾਰੇ ਅਤੇ ਹੋਣ ਵਾਲੀਆਂ ਮੁੱਖ ਬਿਮਾਰੀਆਂ ਬਾਰੇ ਦੱਸਿਆ ਗਿਆ। ਸ੍ਰੀ ਨਰਿੰਦਰ ਕੁਮਾਰ ਜਿਲ੍ਹਾ ਫੈਸਿਲੀਟੇਟਰ ਨੇ ਬੱਚਿਆਂ ਦੀ ਪੂਰਕ ਖੁਰਾਕ ਬਾਰੇ ਜਾਣਕਾਰੀ ਦਿੱਤੀ। ਡਾ. ਅਮਨਦੀਪ ਕੌਰ ਏ. ਐੱਮ. ਓ ਨੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਪੜ੍ਹਦੇ ਬੱਚਿਆਂ ਵਿੱਚ 30 ਬਿਮਾਰੀਆਂ ਲਈ ਮੁਫਤ ਇਲਾਜ਼ ਸਬੰਧੀ ਜਾਣਕਾਰੀ ਦਿੱਤੀ। ਸ. ਤ੍ਰਿਲੋਕ ਸਿੰਘ ਬਲਾਕ ਐਜੂਕੇਟਰ ਵੱਲੋਂ ਕਿਹਾ ਗਿਆ ਕਿ ਬਾਲ ਵਿਕਾਸ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਮਿਲ ਕੇ ਬੱਚਿਆਂ ਦੀ ਖੁਰਾਕ ਅਤੇ ਟੀਕਾਕਰਨ ਕਰਨ ਲਈ ਸਾਂਝੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਇਸ ਮੌਕੇ ਸ੍ਰੀਮਤੀ ਹਰਬੰਸ ਕੌਰ ਐੱਲ. ਐੱਚ. ਵੀ, ਸ੍ਰੀਮਤੀ ਮਨਦੀਪ ਕੌਰ ਐੱਲ. ਐੱਚ. ਵੀ. ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਅਤੇ ਟੀਕਾਕਰਨ ਬਾਰੇ ਦੱਸਿਆ ਗਿਆ। ਇਸ ਵਰਕਸ਼ਾਪ ਵਿੱਚ ਸ. ਗੁਰਜੀਤ ਸਿੰਘ, ਸ. ਸ਼ਿਵਚਰਨ ਸਿੰਘ, ਸ੍ਰੀਮਤੀ ਮੋਨਿਕਾ ਰਾਣੀ, ਸ੍ਰੀਮਤੀ ਸੁਖਮੀਤ ਕੌਰ, ਸ੍ਰੀਮਤੀ ਅਮਰਜੀਤ ਕੌਰ, ਆਂਗਣਵਾੜੀ ਸੁਪਰਵਾਇਜ਼ਰਜ਼, ਆਂਗਣਵਾੜੀ ਵਰਕਰਜ਼, ਆਸ਼ਾ ਫੈਸਿਲੀਟੇ੍ਰਟਰ ਅਤੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾ ਰਹੀਆਂ ਮਾਵਾਂ ਹਾਜ਼ਰ ਸਨ।

No comments: