BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ ਨਹੀ, ਅਮਨ ਕਾਨੂੰਨ ਦੀ ਸਥਿਤੀ ਡਾਂਵਾਡੋਲ-ਬੀਬਾ ਹਰਸਿਮਰਤ ਕੌਰ ਬਾਦਲ

ਕਿਹਾ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਨੂੰ ਸਿੱਖ ਭਾਈਚਾਰਾ ਨਹੀਂ ਕਰੇਗਾ ਬਰਦਾਸ਼ਤ, ਬੀਬੀ ਜੰਗੀਰ ਕੌਰ ਪ੍ਰਤੀ ਖਹਿਰਾ ਵੱਲੋਂ ਬੋਲੇ ਅਪਸ਼ਬਦਾਂ ਨੂੰ ਦੱਸਿਆ ਮੰਦਭਾਗਾ
ਤਲਵੰਡੀ ਸਾਬੋ, 25 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿੱਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਚਾਰੇ ਪਾਸੇ ਨਸ਼ਿਆਂ ਦੇ ਦਰਿਆ ਵਗ ਰਹੇ ਹਨ, ਰੇਤ ਮਾਫੀਆ ਅਧਿਕਾਰੀਆਂ ਨੂੰ ਹੀ ਹੱਥ ਪਾਉਣ ਲੱਗ ਗਿਆ ਹੈ ਤੇ ਸੂਬੇ ਵਿੱਚ ਕਿਤੇ ਵੀ ਸਰਕਾਰ ਨਾਂ ਦੀ ਕੋਈ ਚੀਜ ਦਿਖਾਈ ਨਹੀਂ ਦੇ ਰਹੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿੰਡ ਕੋਟਸ਼ਮੀਰ ਵਿਖੇ ਇੱਕ ਸ਼ੋਕ ਸਮਾਗਮ ਵਿੱਚ ਸ਼ਿਰਕਤ ਉਪਰੰਤ ਪੱਤਰਕਾਰ ਵਾਰਤਾ ਦੌਰਾਨ ਕੀਤਾ।
ਉਨਾਂ ਕਿਹਾ ਕਿ ਪੰਜਾਬ ਡੂੰਘੇ ਸੰਕਟ ਵਿੱਚੋਂ ਲੰਘ ਰਿਹਾ ਹੈ ਪਰ ਸੂਬੇ ਦਾ ਮੁੱਖ ਮੰਤਰੀ ਬੈਡਮਿੰਟਨ ਖੇਡਣ ਵਿੱਚ ਤੇ ਖਜਾਨਾ ਮੰਤਰੀ ਸ਼ਾਇਰੋ ਸ਼ਾਇਰੀ ਵਿੱਚ ਬਿਜੀ ਹਨ ਜਦੋਂਕਿ ਵਿਕਾਸ ਦੇ ਸਾਰੇ ਕੰਮ ਠੱਪ ਹੋ ਚੁੱਕੇ ਹਨ ਤੇ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਲੋਕ ਭਲਾਈ ਦੀਆਂ ਸਕੀਮਾਂ ਵੀ ਬੰਦ ਹੋਣ ਕਿਨਾਰੇ ਹਨ। ਬੀਬਾ ਬਾਦਲ ਨੇ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਉਧਰ ਦਿਆਲ ਸਿੰਘ ਮਜੀਠੀਆ ਦੇ ਨਾਂ 'ਤੇ ਬਣੇ ਕਾਲਜ ਦਾ ਨਾਮ ਬਦਲਣ ਦੇ ਸਵਾਲ 'ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਸ. ਦਿਆਲ ਸਿੰਘ ਮਜੀਠੀਆ ਸਿੱਖਾਂ ਦੀ ਪ੍ਰਭਾਵਸ਼ਾਲੀ ਸਖਸ਼ੀਅਤ ਸਨ ਤੇ ਉਨਾਂ ਦੇ ਨਾਮ 'ਤੇ ਬਣੇ ਕਾਲਜ ਦਾ ਨਾਮ ਬਦਲਣਾ ਅਤਿ ਮੰਦਭਾਗਾ ਹੈ। ਉਨਾਂ ਕਿਹਾ ਕਿ ਸ. ਦਿਆਲ ਸਿੰਘ ਨੇ ਨਾ ਕੇਵਲ ਆਪਣੀ ਸਾਰੀ ਪੂੰਜੀ ਸਕੂਲ, ਕਾਲਜ ਬਣਵਾਉਣ ਵਿੱਚ ਲਾ ਦਿੱਤੀ ਸਗੋਂ ਇੱਕ ਟਰੱਸਟ ਬਣਾ ਕੇ ਇੱਕ ਅਖਬਾਰ ਵੀ ਸ਼ੁਰੂ ਕੀਤਾ ਤਾਂ ਕਿ ਲੋਕਾਂ ਨੂੰ ਆਪਣੇ ਸਮਾਜਿਕ ਹਿੱਤਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਲਈ ਉਨਾਂ ਦੇ ਨਾਮ 'ਤੇ ਬਣੇ ਕਾਲਜ ਦਾ ਕੋਈ ਹੋਰ ਨਾਮ ਰੱਖਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਬੀਬੀ ਜੰਗੀਰ ਕੌਰ ਬਾਰੇ ਕੁੱਝ ਆਪੱਤੀਜਨਕ ਸ਼ਬਦਾਂ ਦੀ ਵਰਤੋਂ ਕਰਨ ਦੇ ਸਵਾਲ 'ਤੇ ਬੀਬਾ ਬਾਦਲ ਨੇ ਕਿਹਾ ਕਿ ਸਮੱਗਲਿੰਗ ਦੇ ਦੋਸ਼ਾਂ ਵਿੱਚ ਘਿਰੇ ਵਿਅਕਤੀ ਤੋਂ ਚੰਗਾ ਬੋਲਣ ਦੀ ਆਸ ਵੀ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਬੀਬਾ ਬਾਦਲ ਨਾਲ ਸਰੂਪ ਚੰਦ ਸਿੰਗਲਾ ਸਾਬਕਾ ਸੰਸਦੀ ਸਕੱਤਰ, ਦਰਸ਼ਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ, ਅਮਿਤ ਰਤਨ ਹਲਕਾ ਇੰਚਾਰਜ ਬਠਿੰਡਾ ਦਿਹਾਤੀ, ਭਾਈ ਅਵਤਾਰ ਸਿੰਘ ਬਣਵਾਲਾ ਮੈਂਬਰ ਧਰਮ ਪ੍ਰਚਾਰ ਕਮੇਟੀ, ਭਾਈ ਅਮਰੀਕ ਸਿੰਘ ਕੋਟਸ਼ਮੀਰ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਆਗੂ ਹਾਜਰ ਸਨ।

No comments: