BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਿਪਟੀ ਕਮਿਸਨਰ ਅੰਮ੍ਰਿਤਸਰ ਵੱਲੋਂ ਝੰਡਾ ਲਹਿਰਾਉਣ ਉਪਰੰਤ ਕੀਤਾ ਖੇਡਾਂ ਦਾ ਉਦਘਾਟਨ

ਅੰਮ੍ਰਿਤਸਰ, 27 ਨਵੰਬਰ 2017 (ਕੰਵਲਜੀਤ ਸਿੰਘ, ਪਰਗਟ ਸਿੰਘ)- ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ 27 ਤੋਂ 29 ਨਵੰਬਰ ਲੜਕੀਆਂ ਦੇ ਅੰਡਰ 17 ਸੂਬਾ ਪੱਧਰੀ ਖੇਡ ਮੁਕਾਬਲੇ ਅੱਜ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਵਿਖੇ ਸ਼ੁਰੂ ਕਰਵਾਏ ਗਏ ਜਿਸ ਵਿਚ ਰਾਜ ਭਰ ਦੇ 2200 ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਮੌਕੇ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਖੇਡ ਵਿਭਾਗ ਪੰਜਾਬ ਦਾ ਝੰਡਾ ਲਹਿਰਾ ਕੇ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਸ੍ਰ ਸੰਘਾ ਨੂੰ ਪੰਜਾਬ ਰਾਜ ਦੇ ਸਾਰੇ ਜਿਲਿ•ਆਂ ਤੋਂ ਆਏ ਲੱਗਭੱਗ 2200 ਖਿਡਾਰੀਆਂ ਨੇ ਮਾਰਚ ਪਾਸਟ ਕਰਕੇ ਸਲਾਮੀ ਦਿੱਤੀ।  ਸ੍ਰ ਸੰਘਾ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ  ਪੰਜਾਬ ਦੀ ਧਰਤੀ ਤੇ ਕਈ ਓਲੰਪੀਅਨ ਪੈਦਾ ਹੋਏੇ ਹਨ ਅਤੇ ਹਾਕੀ ਵਿੱਚ ਪੰਜਾਬ ਦਾ ਰਾਜ ਰਿਹਾ ਹੈ। ਉਨਾ  ਨੇ ਖਿਡਾਰੀਆਂ ਨੂੰ ਖੇਡਾਂ ਲਈ ਬਹੁਤ ਅਹਿਮ ਹੁੰਦੀਆਂ ਹਨ ਅਤੇ ਉਨਾ ਦੇ ਵਿਅਕਤੀਤਵ ਵਿੱਚ ਨਿਖਾਰ ਲਿਆਉਂਦੀਆਂ ਹਨ। ਉਨਾ ਨੇ ਖਿਡਾਰਨਾਂ ਨੂੰ ਕਿਹਾ ਕਿ ਉਹ ਖੇਡ ਦੀ ਭਾਵਨਾ ਨਾਲ ਹੀ ਖੇਡਣ ਉਨਾ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਖ ਵੱਖ ਖੇਡਾਂ ਦੇ ਖਿਡਾਰੀ ਵਿਸ਼ੇਸ਼ ਗੁਣਾਂ ਦੇ ਧਾਰਨੀ ਬਣਦੇ ਹਨ ਜੋ ਕਿ ਉਨਾ ਦੇ ਆਮ ਜੀਵਨ ਵਿੱਚ ਵੀ ਸਫਲਤਾ ਲਈ ਸਹਾਈ ਹੁਦੇ ਹਨ। ਉਨਾ ਨੇ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਟੂਰਨਾਮੈਂਟ ਦੌਰਾਨ ਸੱਚੀ ਸੁਚੀ ਖੇਡ ਭਾਵਨਾ ਦਾ ਪ੍ਰਗਟਾਵਾ ਕਰਨ। ਖੇਡ ਵਿਭਾਗ ਵੱਲੋਂ ਅੰਡਰ 17 ਖੇਡਾਂ ਕਰਵਾਏ ਜਾਣ ਨੂੰ ਚੰਗਾ ਸੰਕੇਤ ਦੱਸਦਿਆਂ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨਾ ਕਿਹਾ ਕਿ ਪ੍ਰਸਾਸ਼ਨ ਵੱਲੋਂ ਵੱਖ ਵੱਖ ਜਿਲਿਆਂ ਤੋਂ ਪਹੁੰਚੇ 2200 ਦੇ ਕਰੀਬ ਖਿਡਾਰੀਆਂ ਦੇ ਰਹਿਣ ਸ਼ਹਿਣ, ਖੁਰਾਕ, ਆਵਾਜਾਈ, ਮੈਡੀਕਲ ਸਹੂਲਤ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੁਭਾਸ਼ ਕੁਮਾਰ, ਸਹਾਇਕ ਕਮਿਸ਼ਨਰ ਸ੍ਰੀ ਵਿਕਾਸ ਹੀਰਾ, ਸ੍ਰੀ ਟੀ:ਪੀ:ਐਸ ਐਡਮਨਿਸਟਰੇਟਰ ਅੰਮ੍ਰਿਤਸਰ ਵਿਕਾਸ ਅਥਾਰਟੀ, ਐਸ:ਡੀ:ਐਮ ਅੰਮ੍ਰਿਤਸਰ 2 ਸ੍ਰੀ ਰਾਜੇਸ਼ ਸ਼ਰਮਾ, ਐਸ:ਡੀ:ਅੇਮ ਅੰਮ੍ਰਿਤਸਰ 1 ਸ੍ਰੀ ਨਿਤਿਨ ਸਿੰਗਲਾ, ਤਹਿਸੀਲਦਰ ਸ੍ਰੀ ਜੇ:ਪੀ:ਸਲਵਾਨ, ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਰਜੀਤ ਸਿੰਘ, ਸਹਾਇਕ ਡਾਇਰੈਕਟਰ ਕਰਤਾਰ ਸਿੰਘ, ਜਿਲਾ ਖੇਡ ਅਫਸਰ ਸ੍ਰੀ ਗੁਰਲਾਲ ਸਿੰਘ ਰਿਆੜ ਅਤੇ ਬ੍ਰਿਗੇਡੀਅਰ ਸ੍ਰ ਹਰਚਰਨ ਸਿੰਘ ਓਲੰਪੀਅਨ ਵੀ ਹਾਜਰ ਹੌਏ। ਸਾਟਪੁੱਟਅੱਜ ਹੋਏ ਖੇਡ ਮੁਕਾਬਲਿਆਂ ਦੇ ਨਤੀਜੇ ਹੇਠ ਅਨੁਸਾਰ: -ਸਾਟਪੁੱਟ ਦੇ ਫਾਇਨਲ ਮੁਕਾਬਲੇ ਵਿੱਚ ਫਰੀਦਕੋਟ ਦੀ ਇਮਰੋਜ ਸੰਧੂ ਨੇ 10.55 ਮੀਟਰ ਗੋਲਾ ਸੁੱਟ ਦੇ ਸੋਨੇ ਦਾ , ਰੂਪਨਗਰ ਦੀ ਜੈਸਮੀਨ ਕੋਰ ਨੇ 10.10 ਮੀਟਰ ਨਾਲ ਚਾਂਦੀ ਦਾ ਅਤੇ ਸੰਗਰੂਰ ਦੀ ਰਮਨਦੀਪ ਕੋਰ ਨੇ 9.29 ਮੀਟਰ ਨਾਲ ਕਾਂਸੇ ਦਾ ਤਮਗਾ ਜਿੱਤਿਆ| ਹੈਡਬਾਲ ਦੇ ਮੁੱਢਲੇ ਮੈਚਾਂ ਵਿੱਚ ਜਲੰਧਰ ਨੇ ਫਾਜਿਲਕਾ ਨੂੰ 12-2, ਲੁਧਿਆਣਾ ਨੇ ਬਰਨਾਲਾ ਨੂੰ 14-10, ਫਿਰੋਜਪੁਰ ਨੇ ਮਾਨਸਾ ਨੂੰ 12-4 ਅਤੇ ਮੋਗਾ ਨੇ ਬਠਿੰਡਾ ਨੂੰ 11-1 ਨਾਲ ਹਰਾਕੇ ਅਗਲੇ ਗੇੜ ਵਿੱਚ ਜਗਾਂ ਬਣਾਈ| ਫੁੱਟਬਾਲ ਵਿੱਚ ਲੁਧਿਆਣਾ ਨੇ ਫਾਜਿਲਕਾ ਨੂੰ 2-0, ਹੁਸਿਆਰਪੁਰ ਨੇ ਫਤਿਹਗੜ• ਸਾਹਿਬ ਨੂੰ 1-0, ਬਠਿੰਡਾ ਨੇ ਰੂਪਨਗਰ ਨੂੰ 4-0 ਜਦੋਕਿ ਸੰਗਰੂਰ ਨੇ ਫਰੀਦਕੋਟ ਨੂੰ 4-0 ਨਾਲ ਹਰਾਇਆ| ਇਸੇ ਤਰਾਂ ਹਾਕੀ ਦੇ ਮੁੱਢਲੇ ਮੁਕਾਬਲਿਆਂ ਵਿੱਚ ਬਰਨਾਲਾ ਨੇ ਮਾਨਸਾ ਨੂੰ 4-0, ਫਰੀਦਕੋਟ ਨੇ ਪਠਾਨਕੋਟ ਨੂੰ 3-0, ਬਠਿੰਡਾ ਨੇ ਲੁਧਿਆਣਾ ਨੂੱ 5-0 ਜਦੋਕਿ ਮੁਕਤਸਰ ਸਾਹਿਬ ਨੇ ਕਪੂਰਥਲਾ ਨ•ੰ 5-0 ਨਾਲ ਹਰਾਇਆ| ਵਾਲੀਬਾਲ ਵਿੱਚ ਫਿਰੋਜਪੁਰ ਨੇ ਕਪੂਰਥਲਾ ਨੂੰ 25-14,25-13, ਮੋਹਾਲੀ ਨੇ ਫਤਿਹਗੜ• ਸਾਹਿਬ ਨੂੰ 25-15,25-12, ਰੂਪਨਗਰ ਨੇ ਬਰਨਾਲਾ ਨੂੰ 25-10,25-13 ਅਤੇ ਤਰਨਤਾਰਨ ਨੇ ਗੁਰਦਾਸਪੁਰ ਨੂੰ 25-14,20-25,25-14 ਨਾਲ ਹਰਾਇਆ| ਬਾਸਕਟਬਾਲ ਵਿੱਚ ਅੰਮ੍ਰਿਤਸਰ ਨੇ ਮੁਕਤਸਰ ਨੂੰ 46-11, ਲੁਧਿਆਣਾ ਨੇ ਜਲੰਧਰ ਨੂੰ 53-36, ਪਟਿਆਲਾ ਨੇ ਬਰਨਾਲਾ ਨੂੰ 29-15 ਅਤੇ ਮਾਨਸਾ ਨੇ ਪਠਾਨਕੋਟ ਨੂੰ 28-15 ਨਾਲ ਹਰਾਇਆ| ਇਸੇ ਤਰਾਂ ਕਬੱਡੀ ਵਿੱਚ ਜਲੰਧਰ ਨੇ ਬਰਨਾਲਾ ਨੂੰ 40-31, ਬਠਿੰਡਾ ਨੇ ਸੰਗਰੂਰ ਨੂੰ 53-21, ਪਟਿਆਲਾ ਨੇ ਫਾਜਿਲਕਾ ਨੂੰ 43-10 ਅਤੇ ਫਤਿਹਗੜ• ਸਾਹਿਬ ਨੇ ਫਰੀਦਕੋਟ ਨੂੰ 40-28 ਨਾਲ ਹਰਾਇਆ|

No comments: