BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਰ ਐੱਮ ਪੀ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਮੀਟਿੰਗ

ਤਲਵੰਡੀ ਸਾਬੋ, 11 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਮੱਦੇਨਜ਼ਰ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ ਕੀਤੀ ਗਈ ਜਿਸ ਦੀ ਅਗਵਾਈ ਚੇਅਰਮੈਨ ਜੋਗਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਘਈ ਦੁਆਰਾ ਕੀਤੀ ਗਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਬੁਲਾਰਿਆਂ ਨੇ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਚੋਣ ਮੈਨੀਫੈਸਟੋ ਦੀ ਮਦ 16 ਦੇ ਤਹਿਤ ਮਾਨਤਾ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ 7 ਮਹੀਨੇ ਬੀਤ ਜਾਣ ਤੋਂ ਬਾਅਦ ਵਾਰ ਵਾਰ ਮੰਗਾਂ ਰੱਖਣ ਦੇ ਬਾਵਜੂਦ ਵੀ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਸਟੇਟ ਬਾਡੀ ਵੱਲੋਂ ਲਏ ਗਏ ਫੈਸਲੇ ਦੇ ਆਧਾਰ 'ਤੇ ਬਲਾਕ ਪੱਧਰੀ, ਜਿਲਾ ਪੱਧਰੀ ਅਤੇ ਫਿਰ ਸਟੇਟ ਪੱਧਰ 'ਤੇ ਧਰਨੇ ਮੁਜਾਹਰੇ ਕੀਤੇ ਜਾਣ ਦੇ ਨਾਲ ਨਾਲ ਹੋਰ ਤਿਖਾ ਸੰਘਰਸ਼ ਵੀ ਕੀਤਾ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਬਹਿਮਣ, ਰੇਸ਼ਮ ਸਿੰਘ ਭਾਗੀਵਾਂਦਰ, ਮਲਕੀਤ ਸਿੰਘ ਮਿਰਜੇਆਣਾ, ਬਲਵੰਤ ਸਿੰਘ ਲਹਿਰੀ, ਕ੍ਰਿਸ਼ਨ ਕੁਮਾਰ, ਨਛੱਤਰ ਸਿੰਘ ਨਥੇਹਾ, ਸੁਖਮੰਦਰ ਸਿੰਘ ਮਾਨ, ਜਸਵੀਰ ਸਿੰਘ ਕੋਟ ਬਖਤੂ, ਗਿਰਧਾਰੀ ਲਾਲ ਬਹਿਮਣ, ਭਰਪੂਰ ਸਿੰਘ ਸੀਂਗੋ ਸਰਕਲ ਪ੍ਰਧਾਨ, ਰਾਜ ਕੁਮਾਰ, ਗੁਰਤੇਜ ਸਿੰਘ ਤਿਉਣਾ, ਬਿੰਦਰ ਸਿੰਘ ਧਿੰਗੜ ਅਤੇ ਭੋਲਾ ਸਿੰਘ ਸ਼ੇਖਪੁਰਾ ਆਦਿ ਮੌਜੂਦ ਸਨ।

No comments: