BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਸੰਗੀਤ ਅਤੇ ਯੋਗ ਵਿਸ਼ੇ'ਤੇ ਵਰਕਸ਼ਾਪ

ਜਲੰਧਰ 10 ਨਵੰਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਕਾਲਜ ਬਸਤੀ ਦਾਨਿਸ਼ਮੰਦਾ ਵਿੱਚ ਸੰਗੀਤ ਵਿਭਾਗ ਵਲੋਂ ਸੰਗੀਤ ਅਤੇ ਯੋਗ ਵਿਸ਼ੇ'ਤੇ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੂੰ ਸੰਗੀਤ ਦੀ ਜਾਣਕਾਰੀ ਦੇਣ ਡਾ.ਪ੍ਰੇਮ ਸਾਗਰ ਅਤੇ ਯੋਗ ਲਈ ਸਿਮਰਨ ਹਰਿ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਕਾਲਜ ਡਾਇਰੈਕਟਰ ਡਾ.ਕੇ.ਕੇ ਚਾਵਲਾ ਅਤੇ ਸਟਾਫ ਮੈਂਬਰਸ ਵਲੋਂ ਕੀਤਾ ਗਿਆ। ਸਿਮਰਨ ਹਰਿ ਨੇ ਸਭ ਨੂੰ ਯੋਗ ਦਾ ਮਹੱਤਵ ਦੱਸਦੇ ਹੋਏ ਭੱਜ ਦੌੜ ਦੇ ਜੀਵਨ ਵਿੱਚ ਯੋਗ ਅਪਨਾ ਸਕੂਨ ਦਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਇਸਦੇ ਨਾਲ ਹੀ ਡਾ.ਪ੍ਰੇਮ ਸਾਗਰ ਨੇ ਸੰਗੀਤ ਦੇ ਵਿਦਿਆਰਥੀਆਂ ਨੂੰ ਸੁਰਾਂ ਦੀਆਂ ਬਰੀਕਿਆਂ ਬਾਰੇ ਦੱਸਿਆ ਅਤੇ ਆਪਣੀ ਮਧੂਰ ਗਾਇਕੀ ਨਾਲ ਸਭ ਨੂੰ ਗੱਦ ਗੱਦ ਕੀਤਾ। ਡਾਇਰੈਕਟਰ ਡਾ.ਕੇ.ਕੇ ਚਾਵਲਾ, ਸੰਗੀਤ ਵਿਭਾਗ ਦੇ ਮੁੱਖੀ ਡਾ.ਨੀਰਜ ਖੁੰਗਰ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਵੀ ਸਿੱਧੂ, ਸ਼੍ਰੀਮਤੀ ਅਕਵੀਰ ਕੌਰ ਅਤੇ ਸਮੂਹ ਸਟਾਫ ਮੈਂਬਰਸ ਮੌਜੂਦ ਹੋਏ।

No comments: