BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਚ ਵਿੱਗਿਆਨ ਮੇਲਾਂ ਕਰਵਾਇਆ

ਨਿਕੜਿਆਂ ਦੀ ਵਿਗਿਆਨਿਕ ਸੋਚ, ਇਹਨਾਂ ਸਾਂਇੰਸ ਵਿਸਿਆਂ ਵੱਲ ਪ੍ਰੇਰਤ ਕਰੇਗੀ-ਗੁਰਮੀਤ ਸਿੰਘ ਭੋਮਾਂ ਐਜੂਸੈੱਟ ਬੁਲਾਰਾ
ਸ ਸ ਸ ਸ ਰੰਗੜ ਨੰਗਲ (ਗੁਰਦਾਸਪੁਰ) ਦੇ ਕਾਰਜਕਾਰੀ ਪ੍ਰਿੰਸੀਪਲ ਸ ਗੁਰਮੀਤ ਸਿੰਘ ਭੋਮਾ ਐਜੂਸੈੱਟ ਰਾਜਨੀਤੀ ਮਾਹਿਰ ਸਾਂਇੰਸ ਮੇਲੇ ਦੌਰਾਨ ਸਾਂਇੰਸ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਨਾਲ।
ਬਟਾਲਾ 25 ਨਵੰਬਰ (ਨਰਿੰਦਰ ਬਰਨਾਲ)- ਪੜੋ ਪੰਜਾਬ ਪੜਾੳ ਪੰਜਾਬ ਪੋ੍ਜੈਕਟ ਤਹਿਤ ਸਿਖਿਆ ਵਿਭਾਗ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਬ ਵਿਚ ਸ੍ਰੀ ਮਤੀ ਕਮਲਦੀਪ ਕੌਰ ਲੈਕਚਰਾਰ ਬਾਇੳ ਸ੍ਰੀ ਰਮਾ ਬਾਲਾ ,ਸ  ਗੁਰਦਿਆਲ ਸਿੰਘ ਅਤੇ ਵਰਿੰਦਰ ਸਿੰਘ ਸਾਂਇੰਸ ਮਾਸਟਰ ਦੇ ਅਥਾਹ ਯਤਨਾ ਸਦਕਾ ਸਕੂਚ ਚ ਇਕ ਬਹੁਤ ਹੀ ਪ੍ਰਭਾਵਸਾਲ ਮੇਲਾ ਕਰਵਾਇਆ ਗਿਆ ਸਾਂਇੰਸ ਵਿ੍ਸੇ ਨਾਲ ਸਬੰਧਿਤ ਮੇਲੇ ਚ ਸਕੂਲ ਦੇ ਵਿਦਿਆਰਥੀਆਂ ਨੇ ਸਾਂਇੰਸ ਨਾਲ ਸਬੰਧਿਤ ਪ੍ਰੋਯੋਗਾਂ ਵਿਚ ਪੂਰੀ ਦਿਲ ਚਸਪੀ ਵਿਖਾਈ। ਮੇਲੇ ਦੀ ਯੋਗਅਗਵਾਈ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਗੁਰਮੀਤ ਸਿੰਘ ਭੋਮਾਂ ( ਐਜੂਸੈਟ ਤੇ ਲਾਈਵ ਰਾਜਨੀਤੀ ਸਾਸਤਰ ਵਿਸੇ ਦੇ ਮਾਹਿਰ) ਲੈਕਚਰਾਰ ਪੁਸਪਿੰਦਰ ਕੌਰ ਅਤੇ ਸਕੂਲ ਪ੍ਰਬੰਧਕ ਕਮੇਟੀ ਐਸ ਐਮ ਸੀ ਮੈਬਰਾਂ ਨੇ ਸੂਰੂਆਤ ਕੀਤੀ ਰਿਬਨ ਕੱਟ ਕੇ ਕੀਤੀ। ਸਕੂਲ ਚ ਲਗਾਏ ਮੇਲੇ ਦੌਰਾਨ ਵਿਦਿਆਰਥੀਆਂ ਨੇ ਸਾਂਇੰਸ ਵਿਸੇ ਨਾਲ ਸਬੰਧਤ ਮਨੁੰਖੀ ਸਰੀਰ ਦੀ ਬਣਤਰ, ਸਾਹ ਪ੍ਰਨਾਲੀ , ਦਿਲ ਦੀਆਂ ਗਤੀਵਿਧੀਆਂ, ਗੋਡਿਆਂ ਦੇ ਜੌੜਾ ਦਾ ਮਾਸਪੇ੍ਸੀਆਂ ਨਾਲ ਆਪਸੀ ਮੇਲ  ਜੋਲ, ਮਨੁਖ ਦਾ ਖਾਣ ਪਾਣ ਦਾ ਤਰੀਕਾ ਪ੍ਰਕਾਸ ਸੰਸਲੇਸਨ ਕ੍ਰਿਰਿਆ , ਗੈਸਾ ਦੇ ਬ੍ਰਹਿਮੰਤ ਤੇ ਪੈਦੇ ਪ੍ਰਭਾਵ, ਗੁਬਾਰੇ ਦਾ ਉਡਣਾਂ ਤੇ ਫਿਰ ਸੂਈ ਮਾਰ ਕੇ ਦੱਸਣਾ ਕਿ ਗੁਬਾਰੇ ਵਿਚੋ ਕਿਹਾ ਗੈਸ ਨਿਕਲੀ ਗਈ ਤੇ ਗੁਬਾਰਾ ਕਿਸ ਗੈਸ ਨਾਲ ਉਡ ਰਿਹਾ ਸੀ। ਪਾਣੀ ਦੇ ਬੈਕਟੀਰੀਆਂ ਬਾਰੇ ਵਿਸਥਾਰ ਵਿੱਚ ਅਧਿਆਪਕਾਂ ਤੇ ਬਲਾਕ ਮੈਟਰ ਲੀਡਰਾਂ ਦੇ ਪ੍ਰ੍ਸਨਾਂ ਦੇ ਉਤਰਾਂ ਦਾ ਜਵਾਬ ਦਿਤਾ ਗਿਆ। ਇਸ ਮੌਕੇ ਸਕੂਲ ਦੇ ਸਮੁੱਚੇ ਸਟਾਫ ਮੈਬਰਾਂ ਅਰਵਿੰਦਰ ਕੌਰ, ਸਰਨਜੀਤ ਕੌਰ, ਪੁਸਪਿੰਦਰ ਕੌਰ, ਸਰਬਜੀਤ ਕੌਰ, ਸੋਨਮਦੀਪ ਕੌਰ, ਦਰਸਨ ਕੌਰ, ਮੁਕਤਾ ਸਰਮਾ, ਸਰਬਜੀਤ ਸਿੰਘ ਚੱਠਾ, ਬਲਜੀਤ ਕੋਰ , ਜ਼ਗਦੀਪ ਕੁਮਾਰੀ , ਗੌਰਵ ਸਰਮਾ , ਸਵਿੰਦਰ ਸਿੰਘ , ਸ੍ਰੀ ਅਵਿਨਾਸ ਰਾਮਬੀਰ ਸਿੰਘ , ਬਲਜਿੰਦਰ ਸਿੰਘ , ਸ੍ਰੀ ਕੁਲਤਾਰ ਸਿੰਘ , ਤੇਜਿੰਦਰ ਕੌਰ ਅਤੇ ਚੈਚਲ ਸਿੰਘ ਵੱਲ ਪੂਰੀ ਸਹਿਯੋਗ ਦਿਤਾ ਗਿਆ। ਇਸ ਮੌਕੇ ਸਕੂਲ ਮੈਨੇਜਮੈਟ ਕਮੇਟੀ ਮੈਬਰਾਂ ਨੇ ਸਕੂਲ ਵਿਖੇ ਕਰਵਾਏ ਸਾਂਇੰਸ ਮੇਲੇ ਦੀ ਭਰਭੂਰ ਪ੍ਰਸੰਸਾ ਕੀਤੀ ਤੇ ਵਿਦਿਆਰਥੀਆਂ ਨੇ ਵੀ ਇਸ ਗੱਲ ਦੀ ਪੁਸਟੀ ਕੀਤੀ ਸਕੂਲ ਵਿਚ ਲਗਾਏ ਸਾਂਇੰਸ ਮੇਲੇ ਜਾਣਕਾਰੀ ਭਰਭੂਰ ਹਨ।

No comments: