BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਪ ਵੱਲੋਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਪੂਰੇ ਪੰਜਾਬ 'ਚ ਲੜੀਆਂ ਜਾਣਗੀਆਂ-ਪ੍ਰੋ. ਬਲਿਜੰਦਰ ਕੌਰ

ਉਹਨਾਂ 'ਤੇ ਲਗਾਏ ਜਾ ਰਹੇ ਦੋਹਰੀ ਵੋਟ ਵਾਲੇ ਇਲਜ਼ਾਮ ਬੇਬੁਨਿਆਦ ਦੱਸੇ
ਤਲਵੰਡੀ ਸਾਬੋ, 20 ਨਵੰਬਰ (ਗੁਰਜੰਟ ਸਿੰਘ ਨਥੇਹਾ)-
ਪੰਜਾਬ ਅੰਦਰ ਹੋਣ ਵਾਲੀਆਂ ਨਗਰ ਪੰਚਾਇਤ ਅਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਇਲਾਕੇ ਦੇ ਆਪ ਆਗੂਆਂ ਅਤੇ ਵਰਕਰਾਂ ਨਾਲ ਇੱਕ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਇਕੱਤਰ ਹੋਏ ਵਰਕਰਾਂ ਅਤੇ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਪੋ੍ਰ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਪੰਚਾਇਤ ਅਤੇ ਨਗਰ ਨਿਗਮ ਦੀਆਂ ਚੋਣਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਲੜੀਆਂ ਜਾਣਗੀਆਂ। ਉਹਨਾਂ ਦੀ ਪਾਰਟੀ ਵੱਲੋਂ ਦਿੱਲੀ 'ਚ ਕੀਤੇ ਵਿਕਾਸ ਕਾਰਜਾਂ ਨੂੰ ਲੈ ਕੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਿਕਾਰਡ ਤੋੜ ਵਿਕਾਸ ਕਾਰਜ ਕੀਤੇ ਹਨ ਜਿਸ ਕਾਰਨ ਦਿੱਲੀ ਵਿੱਚ ਪਾਰਟੀ ਚੋਣਾਂ ਸਮੇਂ ਫਿਰ ਆਪਣੀ ਸਰਕਾਰ ਬਣਾਏਗੀ। ਪਿਛਲੇ ਦਿਨੀਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਆਰ ਐੱਸ ਐੱਸ ਨੇਤਾਵਾਂ ਦੀਆਂ ਹੱਤਿਆਵਾਂ ਸਬੰਧੀ ਜਗਤਾਰ ਸਿੰਘ ਜੌਹਲ ਐੱਨ ਆਰ ਆਈ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਸਭ ਕੁੱਝ ਪੰਜਾਬ ਪੁਲਿਸ ਵੱਲੋਂ ਆਪਣੀ ਨਾਕਾਮੀ ਛੁਪਾਉਣ ਲਈ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਗਤਾਰ ਸਿੰਘ ਨਿਰਦੋਸ਼ ਹੈ ਤੇ ਆਮ ਆਦਮੀ ਪਾਰਟੀ ਹਮੇਸ਼ਾ ਜਗਤਾਰ ਸਿੰਘ ਦੇ ਹੱਕ ਵਿੱਚ ਖੜ੍ਹੀ ਹੈ।
ਪ੍ਰੋ. ਬਲਜਿੰਦਰ ਕੌਰ 'ਤੇ ਲਾਏ ਗਏ ਦੋਹਰੀ ਵੋਟ ਵਾਲੇ ਦੋਸ਼ਾਂ ਸਬੰਧੀ ਪੱਤਰਕਾਰਾਂ ਵੱਲੋਂ ਗਏ ਸਵਾਲਾਂ ਦੇ ਜਵਾਬ 'ਚ ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਉਸ ਉੱਪਰ ਦੋਹਰੀ ਵੋਟ ਦਾ ਇਲਜ਼ਾਮ ਲਗਾ ਰਹੀਆਂ ਹਨ ਜੋ ਕਿ ਬੇਬੁਨਿਆਦ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਚੋਣ ਕਮਿਸ਼ਨ ਵੱਲੋਂ ਉਸਨੂੰ ਪਿਛਲੀ ਵਿਧਾਨ ਸਭਾ-2017 ਚੋਣ ਲੜਨ ਤੋਂ ਰੋਕ ਦੇਣਾ ਸੀ। ਇਸ ਤੋਂ ਇਲਾਵਾ ਪਾਰਟੀ ਹਾਈ ਕਮਾਂਡ ਵੱਲੋਂ 26 ਨਵੰਬਰ ਨੂੰ ਪਾਰਟੀ ਸਥਾਪਨਾ ਦਿਵਸ ਦਿੱਲੀ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਲਈ ਸਾਰੇ ਵਰਕਰਾਂ, ਆਗੂਆਂ ੳਤੇ ਪੰਜਾਬ ਵਾਸੀਆਂ ਨੂੰ ਇਸ ਸਮਾਗਮ ਵਿੱਚ ਹੁਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਸਤਿੰਦਰ ਸਿੱਧੂ ਲੀਗਲ ਸੈੱਲ ਇੰਚਾਰਜ, ਤਜਿੰਦਰ ਸਿੰਘ ਮਾਨਾਂਵਾਲਾ ਜੁਆਂਇੰਟ ਸਕੱਤਰ, ਕਸ਼ਮੀਰ ਸਿੰਘ ਸੰਗਤ, ਇੰਦਰਜਤਿ ਸਿੰਘ ਰਾਮਾਂ, ਰਾਜਵਿੰਦਰ ਸਿੰਘ ਕੋਟ ਬਖਤੂ, ਹਰਪ੍ਰੀਤ ਸਿੰਘ ਸ਼ੇਖਪੁਰਾ, ਰੇਸ਼ਮ ਸਿੰਘ ਜਗਾ, ਭੁਪਿੰਦਰ ਬਾਂਸਲ ਬਠਿੰਡਾ, ਅਨਿਲ ਠਾਕੁਰ ਜੋਨਲ ਪ੍ਰਧਾਨ, ਟੇਕ ਸਿੰਘ ਬੰਗੀ ਅਤੇ ਰਾਜਿੰਦਰ ਰਾਮਪਾਲ ਰਾਮਾਂ ਆਦਿ ਹਾਜ਼ਰ ਸਨ।

No comments: