BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਦੋਹਾ ਬ੍ਰਾਂਚ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਨਰਮੇ ਅਤੇ ਹੁਣੇ ਬੀਜ਼ੀ ਕਣਕ ਦੀ ਫਸਲ ਬਰਬਾਦ

ਕਿਸਾਨਾਂ ਕੀਤੀ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ
ਤਲਵੰਡੀ ਸਾਬੋ, 21 ਨਵੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਜਗਾ ਵਿੱਚੋਂ ਲੰਘਦੇ ਸੰਦੋਹਾ ਬ੍ਰਾਂਚ ਦੇ ਰਜਵਾਹੇ ਵਿੱਚ ਵੱਡਾ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਖੇਤਾਂ ਵਿੱਚ ਕਣਕ ਦੀ ਬੀਜੀ ਹੋਈ ਫਸਲ ਅਤੇ ਪੱਕੀ ਹੋਈ ਨਰਮੇ ਦੀ ਫਸਲ ਖਰਾਬ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਨਹਿਰੀ ਵਿਭਾਗ ਦੀ ਕਥਿਤ ਅਣਗਹਿਲੀ ਦੇ ਚਲਦੇ ਪਾਣੀ ਦਾ ਵਹਾਅ ਤੇਜ ਹੋਣ ਕਰਕੇ ਰਜਵਾਹੇ ਵਿੱਚ ਪਾੜ ਪਿਆ ਹੈ। ਦੂਜੇ ਪਾਸੇ ਕਿਸਾਨਾਂ ਨੇ ਸਰਕਾਰ ਤੋਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜੇ ਦੀ ਮੰਗ ਕਰ ਰਹੇ ਹਨ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਗੁਰੂਸਰ ਜਗਾ ਵਿਖੇ ਰਜਵਾਹੇ ਵਿੱਚ ਕਰੀਬ 50 ਫੁੱਟ ਪਾੜ ਪੈਣ ਨਾਲ ਕਿਸਾਨਾਂ ਦੀ 100 ਏਕੜ ਦੇ ਕਰੀਬ ਫਸਲ ਵਿੱਚ ਤਿੰਨ ਤਿੰਨ ਫੁੱਟ ਪਾਣੀ ਭਰ ਗਿਆ। ਕਿਸਾਨ ਭਾਗ ਸਿੰਘ ਕਾਕਾ ਨੇ ਦੱਸਿਆ ਕਿ ਉਸਦੀ 5 ਏਕੜ ਨਰਮੇ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਖੜ੍ਹੀ ਸੀ ਜਿਸ ਵਿੱਚੋ ਨਰਮੇ ਦੀ ਚੁਕਾਈ ਕੀਤੀ ਜਾਣੀ ਸੀ ਪਰ ਅੱਜ ਪਏ ਪਾੜ ਕਰਕੇ ਪੱਕੀ ਫਸਲ ਚੁਗਣ ਦੇ ਕਾਬਲ ਨਹੀਂ ਰਹਿਣੀ ਜੋ ਕਿ ਬਿਲਕੁਲ ਖਰਾਬ ਹੋ ਗਈ। ਪਿੰਡ ਦੇ ਕਿਸਾਨ ਜਸਕਰਨ ਸਿੰਘ ਨੇ ਦੱਸਿਆ ਕਿ ਉਹਨਾਂ ਆਪਣੇ ਕਰੀਬ 30 ਏਕੜ ਅਤੇ ਇੱਕ ਹੋਰ ਕਿਸਾਨ ਨੇ 35 ਏਕੜ ਜਮੀਨ ਵਿੱਚ ਮਹਿੰਗੇ ਭਾਅ ਦੇ ਕਣਕ ਦੇ ਬੀਜ ਦੀ ਬਿਜਾਈ ਕੀਤੀ ਸੀ ਪਰ ਹੁਣ ਉਹਨਾਂ ਦੇ ਖੇਤਾਂ ਵਿੱਚ ਭਰੇ ਪਾਣੀ ਨਾਲ ਜਿੱਥੇ ਉਹਨਾਂ ਨੂੰ ਦੁਬਾਰਾ ਤੋਂ ਬਿਜਾਈ ਕਰਨੀ ਪਵੇਗੀ ਉਹ ਵੀ ਅਜੇ ਕਰੀਬ 10 ਦਿਨ ਬਾਅਦ ਜਿਸ ਨਾਲ ਉਹਨਾਂ ਦੇ ਕਣਕ ਦੇ ਝਾੜ 'ਤੇ ਵੀ ਅਸਰ ਪਵੇਗਾ। ਇਸ ਤੋਂ ਇਲਾਵਾ ਹੋਰ ਵੀ ਕਈ ਕਿਸਾਨਾਂ ਦੇ ਨਰਮੇ ਦੀ ਫਸਲ ਦੇ ਨਾਲ ਨਾਲ ਹੁਣ ਹੀ ਬਿਜਾਈ ਕੀਤੀ ਕਣਕ ਦੀ ਬੀਜ ਦਾ ਵੀ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਪਾੜ ਕਰਕੇ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।
ਉਧਰ ਨਹਿਰੀ ਵਿਭਾਗ ਦੇ ਐਸ ਡੀ ਓ ਖੁਸਵਿੰਦਰ ਸਿੰਘ ਨੇ ਮੰਨਿਆ ਕਿ ਰਜਵਾਹੇ ਵਿੱਚ ਪਾਣੀ ਜਿਆਦਾ ਹੋਣ ਕਰਕੇ ਪਾੜ ਪਿਆ ਹੈ ਉਹਨਾਂ ਕਿਹਾ ਕਿ ਰਜਵਾਹੇ ਵਿੱਚ ਪਾਣੀ ਕਾਫੀ ਜਿਆਦਾ ਹੁੰਦਾ ਹੈ ਤੇ ਕਈ ਵਾਰ ਚੂਹੇ ਰਜਵਾਹੇ ਵਿੱਚ ਖੁੰਡਾ ਬਣਾ ਦਿੰਦੇ ਹਨ ਜਿਸ ਕਰਕੇ ਪਾੜ ਪਿਆ ਹੈ। ਉਹਨਾਂ ਦੱਸਿਆ ਕਿ ਹੈਡ ਤੋਂ ਪਾਣੀ ਬੰਦ ਕਰਵਾ ਦਿੱਤੀ ਹੈ ਤੇ ਪਾੜ ਨੂੰ ਪੂਰਨ ਲਈ ਟੀਮ ਬੁਲਾ ਲਈ ਗਈ ਹੈ। ਜਦੋਂਕਿ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਆਗੂ ਸਰੂਪ ਸਿੰਘ ਸਿੱਧੂ ਨੇ ਪਾੜ ਦਾ ਕਾਰਨ ਨਹਿਰੀ ਵਿਭਾਗ ਦੇ ਅਣਗਹਿਲੀ ਦਸਦੇ ਹੋਏ ਕਿਹਾ ਕਿ ਜਦੋਂ ਹੁਣ ਕਿਸਾਨਾਂ ਨੂੰ ਪਾਣੀ ਦੀ ਜਰੂਰਤ ਘੱਟ ਹੈ ਤਾਂ ਉਸ ਅਨੁਸਾਰ ਪਾਣੀ ਹੈਡ ਤੋਂ ਛੁਡਵਾਉਣਾ ਚਾਹੀਦਾ ਹੈ ਤੇ ਜਿਆਦਾ ਪਾਣੀ ਆਉਣ ਸਮੇਂ ਵੀ ਬੇਲਦਾਰਾਂ ਨੂੰ ਇਸ ਦੀ ਨਜਰਸਾਨੀ ਕਰਨੀ ਚਾਹੀਦੀ ਹੈ।

No comments: