BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਆਹ ਦੀ ਵਰ੍ਹੇਗੰਢ 'ਤੇ ਅਧਿਆਪਕਾ ਨੇ ਸਕੂਲ ਵਿੱਚ ਪੌਦੇ ਲਾ ਕੇ ਪਾਈ ਨਵੀਂ ਪਿਰਤ

ਤਲਵੰਡੀ ਸਾਬੋ 9 ਨਵੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕਾਂ ਨੇ ਆਪਣੇ ਸਕੂਲ ਵਿੱਚ ਨਵੀਂ ਪਿਰਤ ਤੋਰਦਿਆਂ ਹੋਇਆਂ ਇਹ ਫ਼ੈਸਲਾ ਕੀਤਾ ਕਿ ਸਕੂਲ ਦੇ ਸਾਰੇ ਅਧਿਆਪਕ ਆਪਣਾ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਅਤੇ ਬੱਚਿਆਂ ਦੇ ਜਨਮ ਦਿਨ ਹੁਣ ਸਕੂਲ ਨੂੰ ਹਰਾ ਭਰਿਆ ਬਣਾਉਣ ਤੇ ਵਾਤਾਵਰਨ ਦੀ ਸਵੱਛਤਾ ਲਈ ਸਕੂਲ ਵਿੱਚ ਫੁੱਲਦਾਰ, ਫਲਦਾਰ ਅਤੇ ਛਾਂਦਾਰ ਪੌਦੇ ਲਗਾ ਕੇ ਮਨਾਇਆ ਕਰਨਗੇ ਤੇ ਇਸ ਦੀ ਸ਼ੁਰੂਆਤ ਕਰਦਿਆਂ ਅੱਜ ਮੈਡਮ ਗਗਨਦੀਪ ਕੌਰ ਨੇ ਆਪਣੀ ਵਿਆਹ ਦੀ ਵਰੇਗੰਢ 'ਤੇ ਸਕੂਲ ਵਿੱਚ ਹੈੱਜ, ਫੈਕਸ, ਗੁੱਲਮੋਹਰ ਅਤੇ ਹਿਬਿਸਕਸ ਦੇ 100 ਬੂਟੇ ਲਗਾ ਕੇ ਕੀਤੀ। ਸਕੂਲ ਮੁਖੀ ਪਰਮਜੀਤ ਸਿੰਘ ਨੇ ਸਕੂਲ ਪ੍ਰਤੀ ਸਮਰਪਨ ਦੀ ਭਾਵਨਾ ਅਤੇ ਸਹਿਯੋਗ ਲਈ ਸਟਾਫ ਦਾ ਬਹੁਤ ਧੰਨਵਾਦ ਕੀਤਾ ਅਤੇ ਸਮੁੱਚੇ ਸਟਾਫ ਤੋਂ ਇਸ ਪਿਰਤ ਨੂੰ ਅੱਗੇ ਤੋਰਨ ਲਈ ਭਰਪੂਰ ਯੋਗਦਾਨ ਦੀ ਆਸ ਪ੍ਰਗਟ ਕੀਤੀ। ਇਸ ਸਮੇਂ ਸਕੂਲ ਵਿੱਚ ਅਧਿਆਪਕ ਭੋਲਾ ਸਿੰਘ ਤਲਵੰਡੀ, ਯਾਦਵਿੰਦਰ ਸ਼ੇਖਪੁਰਾ, ਮਨਦੀਪ ਸਿੰਘ, ਸਾਨੀਆ ਰਾਣੀ, ਚੇਅਰਮੈਨ ਕੁਲਦੀਪ ਸਿੰਘ, ਜਸਵੰਤ ਜੱਸਾ, ਕੁੱਕ ਮਮਨਾ ਅਤੇ ਧੀਰਾ ਵੀ ਹਾਜ਼ਰ ਸਨ। ਮੈਡਮ ਰਤਨਦੀਪ ਕੌਰ, ਮੈਡਮ ਗਗਨਦੀਪ ਕੌਰ ਅਤੇ ਮੈਡਮ ਸੁਧੀਰ ਗਰਗ ਨੇ ਇਸ ਮੌਕੇ ਸਕੂਲ ਦੇ ਸਾਰੇ ਬੱਚਿਆਂ ਨੂੰ ਚਾਹ ਅਤੇ ਬ੍ਰੈੱਡ ਛਕਾਏ।

No comments: