BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟਰੱਕ ਥੱਲੇ ਆਉਣ ਕਾਰਨ ਬੱਚੇ ਦੀ ਮੌਤ

ਜੰਡਿਆਲਾ ਗੁਰੂ 7 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਸਥਾਨਕ ਜੀ ਟੀ ਰੋਡ 'ਤੇ ਔਲਾਈਵ ਗਾਰਡਨ ਦੇ ਸਾਹਮਣੇ ਸਵੇਰੇ ਕਰੀਬ 8.15 ਵਜੇ ਇਕ ਸੜਕ ਹਾਦਸੇ ਦੌਰਾਨ ਸਕੂਲੀ ਵਿਦਿਆਰਥੀ ਹਿਰਦੇਪ੍ਰੀਤ ਸਿੰਘ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਹਿਰਦੇਪ੍ਰੀਤ ਸਿੰਘ ਪੁਤਰ ਬੱਲਵਿੰਦਰ ਸਿੰਘ  ਨੂੰ ਉਸਦੇ  ਦਾਦਾ ਸੁਰਜੀਤ ਸਿੰਘ ਨਾਲ ਮੋਟਰਸਾਈਕਲ 'ਤੇ ਸਕੂਲ ਛੱਡਣ ਜਾ ਰਹੇ ਸਨ। ਜਦੋਂ ਉਹ ਜੀ ਟੀ ਰੋਡ 'ਤੇ ਔਲਾਈਵ ਗਾਰਡਨ ਦੇ ਸਾਹਮਣੇ ਪਹੁੰਚੇ ਤਾਂ ਪਿਛੋਂ ਆ ਰਹੇ ਝੋਨੇ ਦੇ ਲੱਦੇ ਟਰੱਕ ਪੀਬੀ 05 ਆਰ 9796 ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਪਿਛੇ ਬੈਠਾ ਬੱਚਾ ਡਿਗ ਪਿਆ ਅਤੇ ਟਰੱਕ ਉਸ ਉਪਰ ਚੜ ਗਿਆ। ਜਿਸ ਕਾਰਨ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰੱਕ ਡਰਾਈਵਰ ਦੀ ਪਛਾਣ ਲਖਵਿੰਦਰ ਸਿੰਘ ਪੁਤਰ ਧਰਮ ਸਿੰਘ ਵਾਸੀ ਰੇਲਵੇ ਕਲੋਨੀ ਗੁਰਦਾਸਪੁਰ ਵਜੋਂ ਹੋਈ ਹੈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ  ਨਿਸ਼ਾਨ ਸਿੰਘ  ਨੇ ਕਿਹਾ ਕੇ ਉਕਤ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਟਰੱਕ ਨੂੰ ਕਬਜ਼ੇ ਵਿਚ ਲੈ ਕੇ ਕਾਰਵਈ ਸ਼ੁਰੂ ਕਰ ਦਿਤੀ ਹੈ 'ਤੇ ਲਾਸ਼ ਨੂੰ ਪੋਸਟ ਮਾਰਟਮ ਵਾਸਤੇ ਭੇਜ ਦਿੱਤਾ ਹੈ।

No comments: