ਜਲੰਧਰ 13 ਨਵੰਬਰ (ਜਸਵਿੰਦਰ ਆਜ਼ਾਦ)- ਯੁਵਕ ਸੇਵਾਵਾਂ ਵਿਭਾਗ ਵਲੋਂ ਸਮੇ ਸਮੇ ਤੇ ਨੌਜਵਾਨਾਂ ਨੂੰ ਆਪਣੇ ਸਮੇਂ ਨੂੰ ਸਹੀ ਪਾਸੇ ਲਾਉਣ ਲਈ ਅਤੇ ਯੁਵਕ ਗਤੀਵਿਧੀਆਂ ਨਾਲ ਜੋੜਨ ਲਈ ਸਕੀਮਾਂ ਚਲਾਈਆ ਜਾਂਦੀਆਂ ਹਨ ਇਹਨਾਂ ਹੀ ਸਕੀਮਾਂ ਅਧੀਨ ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਮਨਾਲੀ ਨੇੜੇ ਸਥਾਨ ਨਗਰ ਵਿਖੇ ਵਿਦਿਆਰਥੀਆਂ ਅਤੇ ਗੈਰ ਵਿਦਿਆਰਥੀਆਂ ਦੇ 10 ਰੋਜਾ ਯੂਥ ਲੀਡਰਸ਼ਿਪ ਐਂਡ ਟਰੇਨਿੰਗ ਕੈਂਪ ਲਗਾਏ ਜਾ ਰਹੇ ਹਨ।ਜਿਹਨਾਂ ਵਿੱਚ ਪੂਰੇ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਯੁਵਕਫ਼ਯੁਵਤੀਆਂ ਸ਼ਾਮਿਲ ਹੁੰਦੇ ਹਨ।ਇਹਨਾਂ ਰਾਜ ਪੱਧਰੀ ਕੈਂਪਾਂ ਵਿੱਚ ਯੁਵਕਫ਼ਯੁਵਤੀਆਂ ਨੂੰ ਸ਼ਰੀਰਕ,ਮਾਨਸਿਕ ਅਤੇ ਬੌਧਿਕ ਸਿਖਲਾਈ ਕਰਵਾਈ ਜਾਂਦੀ ਹੈ ਤਾਂ ਜੋ ਉਹ ਆਪਣੇ ਆਪ ਨੁੰ ਸਮੇਂ ਦਾ ਹਾਣੀ ਬਣਾ ਸਕਣ।ਇਹ ਵਿਦਿਆਰਥੀ ਵੱਖੋ-ਵੱਖਰੇ ਸਕੂਲਾਂ, ਕਾਲਜਾਂ ਅਤੇ ਯੂਥ ਕਲੱਬਾਂ ਨਾਲ ਸੰਬਧਤ ਹੁੰਦੇ ਹਨ।9ਵੀ-10ਵੀ, 11ਵੀ-12ਵੀ,ਕਾਲਜ ਸਟੂਡੈਂਟ, ਨਾਨ ਸਟੂਡੈਂਟ ਅਤੇ ਕੌਮੀ ਸੇਵਾ ਯੋਜਨਾਂ ਦੇ ਵਿਦਿਆਰਥੀਆਂ ਦੇ ਮੁੰਿਡਆਂ ਦੇ ਵੱਖਰੇ ਅਤੇ ਕੁੜੀਆ ਦੇ ਵੱਖਰੇ ਕੈਂਪ ਲਗਾਏ ਜਾ ਰਹੇ ਹਨ।ਇਸੇ ਲੜੀ ਅਧੀਨ ਹੀ ਕੌਮੀ ਸੇਵਾ ਯੋਜਨਾ ਦੇ ਕੁੜੀਆਂ ਦੇ 10 ਰੋਜਾ ਯੂਥ ਲੀਡਰਸ਼ਿਪ ਐਂਡ ਟਰੇਨਿੰਗ ਕੈਂਪ (13-11-2017 ਤੋਂ 22-11-2017) ਲਈ ਵਿਦਿਆਰਥਣਾਂ ਨੂੰ ਹੁਸ਼ਿਆਰਪੁਰ ਜ਼ਿਲੇ ਵਿੱਚੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਪ੍ਰੀਤ ਕੋਹਲੀ ਜੀ ਨੇ ਰਵਾਨਾ ਕੀਤਾ।ਇਹਨਾਂ ਵਿਦਿਆਰਥੀਆਂ ਦੀ ਬੱਸ ਰਵਾਨਾ ਕਰਨ ਤੌਂ ਪਹਿਲਾਂ ਜਰੂਰੀ ਹਿਦਾਇਤਾਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਪ੍ਰੀਤ ਕੋਹਲੀ ਜੀ ਨੇ ਦਿੱਤੀਆਂ।ਉਥੇ ਹੋਣ ਵਾਲੀਆ ਗਤੀਵਿਧੀਆਂ, ਵੱਖੋ-ਵੱਖਰੇ ਕੰਪੀਟੀਸ਼ਨਾਂ ਬਾਰੇ ਵੀ ਵਿਦਿਆਰਥੀਆ ਨੂੰ ਜਾਗਰੂਕ ਕੀਤਾ ਗਿਆ।। ਇਸ ਮੌਕੇ ਤੇ ਇਹਨਾਂ ਵਲੰਟੀਅਰਾਂ ਤੋਂ ਇਲਾਵਾ ਸਕੂਲਾਂ ਦੇ ਕੌਮੀ ਸੇਵਾ ਯੋਜਨਾਂ ਦੇ ਪ੍ਰੋਗਰਾਮ ਅਫਸਰ ਵੀ ਮੌਜੂਦ ਸਨ।
No comments:
Post a Comment