BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾੜਾ ਸਿੰਘ ਦੀ ਮੌਤ 'ਤੇ ਪਰਚਾ ਕਰਵਾਉਣ ਦਾ ਮਾਮਲਾ ਟਲਿਆ, ਪੁਲਿਸ ਪ੍ਸਾਸ਼ਨ ਨੇ ਲਿਆ ਸੁਖ ਦਾ ਸਾਹ

ਤਲਵੰਡੀ ਸਾਬੋ, 20 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਦੇ  ਇੱਕ ਵਿਅਕਤੀ ਦੀ ਤਲਵੰਡੀ ਸਾਬੋ ਦੇ ਇੱਕ ਨਿੱਜੀ ਹਸਪਤਾਲ  ਵਿੱਚ ਮੌਤ ਹੋਣ ਉਪਰੰਤ  ਪਰਿਵਾਰਿਕ ਮੈਂਬਰਾਂ ਵਲੋਂ  ਵਿਅਕਤੀ ਦੀ ਮੌਤ ਦਾ ਕਾਰਨ ਉਸ ਦੇ ਪਲਾਟ 'ਤੇ ਕੀਤੇ ਨਜਾਇਜ ਕਬਜੇ ਨੂੰ ਦਸਦਿਆਂ ਪਰਿਵਾਰਿਕ  ਕਬਜਾ ਕਰਨ ਵਾਲੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਲਾਸ਼ ਨੂੰ ਚੌਂਕ ਵਿੱਚ ਰੱਖ ਕੇ ਧਰਨਾ ਦੇਣ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਸੂਝ ਬੂਝ ਤੋਂ ਕੰਮ ਲੈਂਦਿਆਂ ਪੁਲਿਸ ਨੇ ਇੱਕ ਵਾਰ ਮਾਮਲਾ ਸ਼ਾਂਤ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ।
ਪਰਿਵਾਰਿਕ ਮੈਂਬਰਾਂ ਅਨੁਸਾਰ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਦੇ ਮਾੜਾ ਸਿੰਘ ਜੋ ਕਿ ਸਹਿਕਾਰੀ ਸਭਾ ਕੌਰੇਆਣਾ ਵਿਖੇ ਸੇਵਾਦਾਰ ਦੀ ਨੌਕਰੀ ਕਰਦਾ ਸੀ ਦੇ ਇੱਕ ਪਲਾਟ ਦੀ ਕੁੱਝ ਲੋਕਾਂ ਵੱਲੋਂ ਕੁਝ ਸਮਾਂ ਪਹਿਲਾਂ ਧੋਖੇ ਨਾਲ ਰਜਿਸਟਰੀ ਆਪਣੇ ਨਾਮ ਕਰਵਾ ਲਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਸੀ ਪਰ ਮਾਮਲੇ ਨਾਲ ਸਬੰਧਤ ਕੁੱਝ ਹੋਰ ਲੋਕਾਂ ‘ਤੇ ਵੀ ਉਸ ਵੱਲੋਂ ਪੁਲਸ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਮ੍ਰਿਤਕ ਦੇ ਪੁੱਤਰ ਗੁਰਦਾਸ ਸਿੰਘ ਨੇ ਦੋਸ਼ ਲਾਇਆ ਕਿ ਬੀਤੇ ਦਿਨ ਉੇਹਨਾਂ ਦੇ ਝਗੜੇ ਵਾਲੇ ਪਲਾਟ ਤੇ ਕਥਿਤ ਦੋਸ਼ੀਆਂ ਨੇ ਕਿੱਲੇ ਲਗਾ ਕੇ ਕਬਜਾ ਕਰਨ ਦੀ ਕੋਸ਼ਿਸ ਕੀਤੀ ਸੀ ਜਿੰਨਾ ਨੂੰ ਮੈਂ ਤੇ ਮੇਰੇ ਪਿਤਾ ਨੇ ਰੋਕਿਆ ਤਾਂ ਉਹਨਾਂ ਮੇਰੇ ਪਿਤਾ ਨੂੰ ਸਹਿਕਾਰੀ ਸਭਾ ਤੋਂ ਹਟਾਉਣ ਦੀਆਂ ਧਮਕੀਆਂ ਦਿੱਤੀਆਂ ਤਾਂ ਉਹ ਚਿੰਤਾ ਵਿੱਚ ਬਿਮਾਰ ਹੋ ਗਿਆ ਤੇ ਉਸ ਦੀ ਬੀਤੀ ਰਾਤ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਨੇ ਆਪਣੇ ਪਿਤਾ ਦੀ ਮੌਤ ਲਈ ਉਕਤ ਕਥਿਤ ਦੋਸ਼ੀਆਂ ਨੂੰ ਜਿੰਮੇਵਾਰ ਦਸਦੇ ਹੋਏ ਉੇਹਨਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਜਦੋ ਕਿ ਮ੍ਰਿਤਕ ਦੇ ਰਿਸ਼ਤੇਦਾਰ ਰਣਜੀਤ ਸਿੰਘ ਸਾਬਕਾ ਸਰਪੰਚ ਬਰਨ ਨੇ ਪੁਲਿਸ ਤੇ ਪੱਖਪਾਤ ਕਰਨ ਦਾ ਦੋਸ਼ ਲਗਾਉਦੇ ਹੋਏ ਕਿਹਾ ਕਿ ਪੁਲਿਸ ਬਣਦੀ ਕਰਵਾਈ ਨਹੀ ਕਰ ਰਹੀ। ਉਹਨਾਂ ਦੋਸ਼ ਲਗਾਏ ਕਿ ਪਹਿਲਾ ਦਰਜ ਕੀਤੇ ਮਾਮਲੇ ਵਿੱਚ ਵੀ ਸਾਰੇ ਦੋਸ਼ੀਆਂ ਨੂੰ ਸ਼ਾਮਿਲ ਕਰਨ ਦੀ ਬਜਾਏ ਕਈਆਂ  ਨੂੰ ਪਰਚੇ ਚੋਂ ਬਾਹਰ ਕੱਢ ਦਿੱਤਾ ਗਿਆ ਜਿਸ ਕਰਕੇ ਮਾਮਲੇ ਦਾ ਚਲਾਨ ਵੀ ਨਹੀ ਪੇਸ਼ ਹੋਇਆ। ਉਹਨਾਂ ਚੇਤਾਵਨੀ ਦਿੱਤੀ ਸੀ ਕਿ ਜੇ ਪੁਲਿਸ ਨੇ ਉਕਤ ਕਥਿਤ ਦੋਸ਼ੀਆਂ 'ਤੇ ਮਾਮਲਾ ਦਰਜ ਨਾ ਕੀਤਾ ਤਾਂ ਉਹ 20 ਨਵੰਬਰ ਨੂੰ ਲਾਸ਼ ਨੂੰ ਚੌਂਕ ਵਿੱਚ ਰੱਖ ਕੇ ਪੁਲਸ ਖਿਲਾਫ ਸੰਘਰਸ਼ ਆਰੰਭਣਗੇ।
ਅੱਜ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵੱਲੋਂ ਮਿ੍ਤਕ ਦਾ ਪੋਸਟ ਮਾਰਟਮ ਕਰਵਾਉਣ ਅਤੇ ਪੁਲਿਸ ਵੱਲੋਂ ਪੋਸਟ ਮਾਰਟਮ ਰਿਪੋਰਟ ਅਨੁਸਾਰ ਕਥਿਤ ਦੋਸ਼ੀਆਂ ਤੇ ਕਾਰਵਾਈ ਦੇ ਭਰੋਸੇ ਉਪਰੰਤ ਮਿ੍ਤਕ ਮਾੜਾ ਸਿੰਘ ਦੇ ਵਾਰਿਸਾਂ ਨੇ ਧਰਨਾ ਲਾਉਣ ਦਾ ਪਰੋਗਰਾਮ ਮੁਲਤਵੀ ਕਰ ਦਿੱਤਾ।

No comments: