BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਕਤੀ ਨਗਰ ਵਿਚ ਘਰ ਦੇ ਨੌਕਰ ਵੱਲੋ ਹੀ ਲੁੱਟਖੋਹ

ਜਲੰਧਰ 8 ਨਵੰਬਰ (ਦਲਵੀਰ ਸਿੰਘ)- ਜਲੰਧਰ ਦੇ ਮੁਹੱਲਾ  ਸ਼ਕਤੀ ਨਗਰ ‘ਚ ਬਜ਼ੁਰਗ ਜੋੜੇ ਨੂੰ ਬੇਹੋਸ਼ ਕਰਕੇ ਘਰ ‘ਚ ਲੁੱਟਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਚੋਰੀ ਦੀ ਵਾਰਦਾਤ ਨੂੰ ਕਿਸੇ ਨੂੰ ਹੋਰ ਨੇ ਨਹੀਂ ਸਗੋਂ ਘਰ ਦੇ ਨੌਕਰ ਨੇ ਹੀ ਅੰਜਾਮ ਦਿੱਤਾ ਹੈ। ਬਜ਼ੁਰਗ ਜੋੜੇ ਨੂੰ ਘਰ ਦੇ ਨੌਕਰ ਨੇ ਪਹਿਲਾਂ ਬੇਹੋਸ਼ ਕੀਤਾ ਅਤੇ ਫਿਰ ਘਰ ‘ਚ ਲੁੱਟਖੋਹ ਕੀਤੀ। ਇਸ ਘਟਨਾ ਦਾ ਖੁਲਾਸਾ ਜੋੜੇ ਦੇ ਪੁੱਤਰ ਨੀਰਜ ਮਿੱਤਲ ਵੱਲੋਂ ਕੀਤਾ ਗਿਆ। ਨੀਰਜ ਨੇ ਦੱਸਿਆ ਕਿ ਉਸ ਦੇ ਪਿਤਾ ਸਾਧੂ ਰਾਮ ਮਿੱਤਲ ਅਤੇ ਮਾਂ ਵਿਜੇ ਮਿੱਤਲ ਸ਼ਕਤੀ ਨਗਰ ‘ਚ ਰਹਿੰਦੇ ਹਨ। ਉਸ ਨੇ ਦੱਸਿਆ ਕਿ ਉਸ ਦੀ ਘਿਓ ਦੀ ਫੈਕਟਰੀ ਹੈ ਅਤੇ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਅਤੇ ਉਸ ਨੇ ਸਵੇਰੇ ਜਦੋਂ ਘਰ ‘ਚ ਫੋਨ ਕੀਤਾ ਤਾਂ ਕਿਸੇ ਨੇ ਵੀ ਨਾ ਚੁੱਕਿਆ। ਇਸ ਤੋਂ ਬਾਅਦ ਘਰ ਆ ਕੇ ਦੇਖਿਆ ਤਾਂ ਮਾਂ-ਬਾਪ ਬੇਹੋਸ਼ ਪਏ ਸਨ ਅਤੇ ਸਾਰਾ ਸਾਮਾਨ ਬਿਖਰਿਆ ਪਿਆ ਸੀ। ਉਸ ਨੇ ਦੱਸਿਆ ਕਿ ਅਲਮਾਰੀ ‘ਚੋਂ ਕਾਫੀ ਕੀਮਤੀ ਸਾਮਾਨ ਵੀ ਗਾਇਬ ਸੀ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਹੀ ਯੂ. ਪੀ. ਦੇ ਰਹਿਣ ਵਾਲੇ ਨੌਕਰ ਨੂੰ ਘਰ ‘ਚ ਰੱਖਿਆ ਸੀ। ਫਿਲਹਾਲ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਨੌਕਰ ਦੇ ਵੱਲੋਂ ਇਸ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ ਗਿਆ। ਪੂਰੇ ਮਾਮਲੇ ਦਾ ਖੁਲਾਸਾ ਜੋੜੇ ਦੇ ਹੋਸ਼ ‘ਚ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

No comments: