BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਲੇਲੇਵਾਲਾ ਵਿੱਚ ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ, ਦੁਕਾਨ ਵਿੱਚ ਪਿਆ ਸਮਾਨ ਸੜ੍ਹ ਕੇ ਹੋਇਆ ਸਵਾਹ

ਤਲਵੰਡੀ ਸਾਬੋ 20 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੀਤੀ ਰਾਤ ਪਿੰਡ ਲੇਲੇਵਾਲਾ ਵਿੱਚ ਇੱਕ ਕਰਿਆਨੇ ਦੀ ਦੁਕਾਨ ਨੂੰ ਭੇਤਭਰੀ ਹਾਲਤ ਵਿੱਚ ਅੱਗ ਲੱਗਣ ਨਾਲ ਦੁਕਾਨ ਵਿੱਚ ਪਿਆ ਸਮਾਨ ਸੜ੍ਹ ਕੇ ਸਵਾਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਨਰਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਲੇਲੇਵਾਲਾ ਨੇ ਕੁੱਝ ਸਮਾਂ ਪਹਿਲਾਂ ਆਪਣਾ ਰੁਜਗਾਰ ਤੋਰਨ ਲਈ ਬੈਂਕ ਤੋਂ ਡੇਢ ਲੱਖ ਰੁਪਏ ਦਾ ਕਰਜ਼ਾ ਲੈ ਕੇ ਕਰਿਆਨੇ ਦੀ ਦੁਕਾਨ ਪਾਈ ਸੀ। ਬੀਤੀ ਰਾਤ ਦੁਕਾਨ ਨੂੰ ਉਸ ਸਮੇਂ ਭੇਤਭਰੇ ਢੰਗ ਨਾਲ ਅੱਗ ਲੱਗ ਗਈ,ਜਦ ਨਰਜੀਤ ਸਿੰਘ ਆਪਣੇ ਘਰ ਸੁੱਤਾ ਪਿਆ ਸੀ। ਅੱਗ ਲੱਗਣ ਦਾ ਨਰਜੀਤ ਸਿੰਘ ਦੇ ਪਿਤਾ ਨਛੱਤਰ ਸਿੰਘ ਨੂੰ ਉਸ ਸਮੇਂ ਲੱਗਾ ਜਦ ਉਹ ਰਾਤ ਢਾਈ ਕੁ ਵਜੇ ਬਾਥਰੂਮ ਲਈ ਉੱਠਿਆ। ਪਤਾ ਲੱਗਣ 'ਤੇ ਨਛੱਤਰ ਸਿੰਘ ਆਪਣੇ ਪਰਿਵਾਰ ਅਤੇ ਗੁਆਂਢੀਆਂ ਨੂੰ ਉਠਾਇਆ।ਜ਼ਿਨ੍ਹਾਂ ਕਾਫ਼ੀ ਜਦੋਜਹਿਦ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ ਨਾਲ ਦੁਕਾਨ ਅੰਦਰ ਪਿਆ ਫਰਿੱਜ, ਬਿਜਲਈ ਕੰਡਾ ਅਤੇ ਵੱਡੀ ਮਾਤਰਾ ਵਿੱਚ ਪਿਆ ਸਮਾਨ ਸੜ੍ਹ ਕੇ ਸਵਾਹ ਹੋ ਗਿਆ। ਦੁਕਾਨਦਾਰ ਦੇ ਦੱਸਣ ਮੁਤਾਬਿਕ ਡੇਢ ਲੱਖ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਤੂਰ,ਅਕਾਲੀ ਆਗੂ ਗੁਰਨਾਮ ਸਿੰਘ ਸਿੱਧੂ, ਪੰਚ ਰਾਜਾ ਸਿੰਘ ਆਧੀ ਤੇ ਲਖਬੀਰ ਸਿੰਘ ਆਦਿ ਮੋਹਤਵਰਾਂ ਨੇ ਸਰਕਾਰ ਤੋਂ ਉਕਤ ਪੀੜ੍ਹਤ ਦੁਕਾਨਦਾਰ ਦੀ ਮਾਲੀ ਮੱਦਦ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਬੇਰੁਜਗਾਰ ਹੋਇਆ ਇਹ ਨੌਜਵਾਨ ਆਪਣਾ ਕਿੱਤਾ ਫਿਰ ਤੋਂ ਸ਼ੁਰੂ ਕਰ ਸਕੇ।

No comments: