BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ

ਤਲਵੰਡੀ ਸਾਬੋ, 9 ਨਵੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਡੇਅਰੀ ਵਿਕਾਸ ਵਿਭਾਗ (ਪੰਜਾਬ) ਬਠਿੰਡਾ ਵਲੋਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਪਿੰਡ ਰਾਏ ਕੇ ਕਲਾਂ, ਤਹਿਸੀਲ ਅਤੇ ਜ਼ਿਲਾ ਬਠਿੰਡਾ ਵਿਖੇ ਡਾਇਰੈਕਟਰ ਸ. ਇੰਦਰਜੀਤ ਸਿੰਘ, ਡੇਅਰੀ ਵਿਕਾਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ. ਜਰਨੈਲ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਬਠਿੰਡਾ ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਇਸ ਕੈਂਪ ਵਿਚ ਵਿਭਾਗ ਵਲੋਂ ਸ਼੍ਰੀ ਦੇਵਰਾਜ, ਡੇਅਰੀ ਵਿਕਾਸ ਇੰਸਪੈਕਟਰ-1 ਵਲੋਂ ਡੇਅਰੀ ਫਾਰਮਿੰਗ ਦੀ ਮਹਤੱਤਾ, ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਵਿਚ ਹਰੇ ਚਾਰੇ ਦੇ ਮਾਹਰ ਡਾ. ਲਛਮਣ ਸਿੰਘ ਰਿਟਾ. ਏ. ਡੀ. ਏ. (ਹਰਾ ਚਾਰਾ) ਪਸ਼ੂ ਪਾਲਣ ਵਿਭਾਗ ਨੇ ਪੌਸ਼ਟਿਕ ਹਰਾ ਚਾਰੇ ਦੀ ਸਾਰਾ ਸਾਲ ਅਸਾਨ ਉਪਲਬਤਾ ਲਈ ਸਾਈਲੇਜ ਅਤੇ ਹੇਅ ਤਿਆਰ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾ. ਪ੍ਰਦੀਪ ਬਾਂਸਲ ਰਿਟ. ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਪਸ਼ੂਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ਵਿਚ ਸ਼੍ਰੀਮਤੀ ਪਰਮਜੀਤ ਕੌਰ, ਡੇਅਰੀ ਫੀਲਡ ਸਹਾਇਕ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ। ਕੈਂਪ ਵਿਚ ਲਗਭਗ 125 ਕਿਸਾਨਾਂ ਨੇ ਜਾਣਕਾਰੀ ਦਾ ਲਾਭ ਉਠਾਇਆ।

No comments: