BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੁਵਿਧਾ ਕੇਂਦਰ ਜੰਡਿਆਲਾ ਵਿਖੇ ਸੈਮੀਨਾਰ ਆਯੋਜਿਤ

ਜੰਡਿਆਲਾ ਗੁਰੂ 9 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਪੋਲੀਸਿੰਗ ਕਮਿਊਨਿਟੀ ਸੁਵਿਧਾ ਕੇਂਦਰ ਜੰਡਿਆਲਾ ਗੁਰੂ ਵਿਖੇ  ਸੁਵਿਧਾ ਕੇਂਦਰ ਤੋਂ ਮਿਲ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦੇੇਣ ਹਿੱਤ ਸੈਮੀਨਾਰ ਲਾਇਆ ਗਿਆ। ਇਸ ਸੈਮੀਨਾਰ ਦੌਰਾਨ ਪੋਲੀਸਿੰਗ ਕਮਿਊਨਿਟੀ ਸੁਵਿਧਾ ਕੇਂਦਰ ਜੰਡਿਆਲਾ ਗੁਰੂ ਦੇ ਇੰਚਾਰਜ ਇੰਸਪੈਕਟਰ ਸਰਬਜੀਤ ਕੌਰ ਨੇ ਜਿੱਥੇ ਸੁਵਿਧਾ ਕੇਂਦਰ ਤੋ ਮਿਲਣ ਵਾਲੀਆਂ ਸਹੂਲਤਾਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਉਥੇ ਨਸ਼ਿਆਂ ਦਾ ਖਾਤਮੇ ਤੇ ਜੋਰ ਦਿੱਤਾ ਅਤੇ ਉਨ੍ਹਾਂ ਇਸ ਮੀਟਿੰਗ ਦੌਰਾਨ ਨਸ਼ਿਆਂ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ੇੇ ਸਾਡੇ ਸਮਾਜ ਨੂੰ ਖੌਖਲਾ ਕਰਨ ਦੇ ਨਾਲ ਨਾਲ ਨੌਜਵਾਨ ਪੀੜ੍ਹੀ ਦਾ ਵੀ ਖਾਤਮਾ ਕਰ ਰਹੇ ਹਨ। ਇਸ ਲਈ ਸਾਨੂੰ ਨਸ਼ਿਆਂ ਰੂਪੀ ਕੌਹੜ ਤੋਂ ਬਚਾਅ ਕਰਨ ਦੇ ਨਾਲ ਨਾਲ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਵੱਧ ਤੋ ਵੱਧ ਇਸ ਤੋਂ ਬਚਣ ਲਈ ਜਾਗਰੂਕ ਕਰਨਾ ਚਾਹੀਦਾ ਹੈ! ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਊ ਰਾਮ ਸਿੰਘ, ਰਣਜੀਤ ਸਿੰਘ ਜੋਸਨ, ਦਿਨੇਸ਼ ਬਜਾਜ, ਸੁਖਰਾਜ ਸਿੰਘ ਸੋਹਲ, ਦਵਿੰਦਰਪਾਲ ਸਿੰਘ, ਅਮਰਜੀਤ ਸਿੰਘ, ਕਿਰਨਦੀਪ ਕੌਰ, ਕੁਲਜੀਤ ਸਿੰਘ, ਆਦਰਸ਼ ਕੁਮਾਰ, ਲਖਬੀਰ ਕੌਰ, ਸ਼ੀਲਾ ਸ਼ਰਮਾ, ਗੁਰਦੀਪ ਕੌਰ ਅਤੇ ਸਟਾਫ ਮੈਂਬਰ ਵਿਸ਼ੇਸ਼ ਤੌਰ ਤੇ ਹਾਜਰ ਸਨ।

No comments: