BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ

ਜੰਡਿਆਲਾ ਗੁਰੂ 20 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿਖੇ ਸ. ਮੰਗਲ ਸਿੰਘ ਕਿਸ਼ਨਪੁਰੀ ਡਾਇਰੈਕਟਰ ਸ਼ਸ਼ਓਛ ਅਤੇ ਰੋਟਰੀ ਕਲੱਬ ਅੰਮ੍ਰਿਤਸਰ (ਦੱਖਣੀ) ਦੇ ਪ੍ਰਧਾਨ ਅਭਿਸ਼ੇਕ ਗੁਪਤਾ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ । ਜਿਸ ਵਿੱਚ 50 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ । ਸ. ਅਵਤਾਰ ਸਿੰਘ ਕਾਲਾ (ਐਮ.ਸੀ.) ਨੇ ਇਸ ਕੈਂਪ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਤੇ ਇਸ ਕੈਂਪ ਵਿੱਚ ਸਕੂਲ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਹਿਸਾ ਲਿਆ । ਖੂਨਦਾਨ ਲਈ ਗੁਰੂ ਨਾਨਕ ਹਸਪਤਾਲ ਦੇ ਡਾ. ਰਵੀ ਮਹਾਜਨ ਅਤੇ ਡਾ. ਪ੍ਰਿਆ ਗਿੱਲ ਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਭੂਮਿਕਾ ਨਿਭਾਈ । ਪ੍ਰਿੰਸੀਪਲ ਅਮਰਪ੍ਰੀਤ ਕੌਰ ਅਤੇ ਸਟਾਫ ਮੈਂਬਰਾਂ ਨੇ ਖੂਨਦਾਨ ਕਿੱਤਾ । ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ੍ਹਧਢਛ ਬੈਂਕ ਅੰਮ੍ਰਿਤਸਰ ਅਤੇ ਰੋਟਰੀ ਕਲੱਬ ਵੱਲਂੋ ਦਿੱਤੀ ਗਈ । ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਅਭਿਸ਼ੇਕ ਗੁਪਤਾ ਨੇ ਸਾਰੇ ਖੁਨ ਦਾਨੀਆਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੀ ਸੇਵਾਵਾਂ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ।

No comments: