BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤ੍ਰਿਪਤ ਬਾਜਵਾ ਵੱਲੋਂ ਦਲਬੀਰ ਸਿੰਘ ਨਠਵਾਲ ਰਚਿਤ ਪੁਸਤਕ 'ਮਹਾਂ ਮਾਨਵੀ ਸ਼ਖਸੀਅਤ : ਗਰੂ ਗੋਬਿੰਦ ਸਿੰਘ' ਲੋਕ ਅਰਪਣ

ਚੰਗੀਆਂ ਪੁਸਤਕਾਂ ਰਾਹੀਂ ਸਮਾਜ ਨੂੰ ਦਿੱਤੀ ਜਾ ਸਕਦੀ ਹੈ ਚੰਗੀ ਸੇਧ - ਤ੍ਰਿਪਤ ਬਾਜਵਾ

ਬਟਾਲਾ, 12 ਨਵੰਬਰ (ਨਰਿੰਦਰ ਬਰਨਾਲ)- ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਬਟਾਲਾ ਵਿਖੇ ਹੋਏ ਇੱਕ ਸਹਾਤਿਕ ਸਮਾਗਮ ਦੌਰਾਨ ਲੇਖਕ ਦਲਬੀਰ ਸਿੰਘ ਨਠਵਾਲ ਵੱਲੋਂ ਰਚਿਤ ਪੁਸਤਕ 'ਮਹਾਂ ਮਾਨਵੀ ਸ਼ਖਸੀਅਤ : ਗਰੂ ਗੋਬਿੰਦ ਸਿੰਘ' ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਾਹਿਤਕਾਰ ਡਾ. ਰਵਿੰਦਰ ਸਿੰਘ, ਡਾ. ਅਨੂਪ ਸਿੰਘ, ਪ੍ਰਿੰਸੀਪਲ ਹਰਭਜਨ ਸਿੰਘ ਸੇਖੋਂ, ਦਲਬੀਰ ਚੌਧਰੀ, ਡਾ. ਸ਼ਿਆਮ ਸੁੰਦਰ ਦੀਪਤੀ, ਪ੍ਰਿੰਸੀਪਲ ਸੁਰਿੰਦਰ ਕੁਮਾਰ, ਪ੍ਰਿੰ: ਸੁਰਜੀਤ ਸਿੰਘ, ਪ੍ਰਿੰ: ਮਨਜੀਤ ਸਿੰਘ, ਪ੍ਰਿੰ: ਰਾਜਨ ਚੌਧਰੀ, ਡਾ. ਹੀਰਾ ਸਿੰਘ, ਸੁਖਦੇਵ ਪ੍ਰੇਮੀ, ਵਰਗਿਸ ਸਲਾਮਤ, ਜਸਵੰਤ ਹਾਂਸ, ਬਲਵਿੰਦਰ ਸਿੰਘ ਗੰਭੀਰ, ਦਵਿੰਦਰ ਦੀਦਾਰ, ਨਰਿੰਦਰ ਸੰਘਾ ਤੋਂ ਇਲਾਵਾ ਵੱਡੀ ਗਿਣਤੀ 'ਚ ਲੇਖਕ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ।
ਪੁਸਤਕ 'ਮਹਾਂ ਮਾਨਵੀ ਸ਼ਖਸੀਅਤ : ਗਰੂ ਗੋਬਿੰਦ ਸਿੰਘ' ਨੂੰ ਲੋਕ ਅਰਪਤਣ ਕਰਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਪੁਸਤਕ ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਦੇ ਜੀਵਨ ਤੋਂ ਪਾਠਕਾਂ ਨੂੰ ਵਾਕਫ ਕਰਾਏਗੀ। ਉਨ੍ਹਾਂ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੋਣ ਦੇ ਨਾਲ ਸਮਾਜ ਨੂੰ ਸਹੀ ਸੇਧ ਵੀ ਦਿੰਦਾ ਹੈ ਅਤੇ ਅਜਿਹੀਆਂ ਚੰਗੀਆਂ ਪੁਸਤਕਾਂ ਨਿਛਚੇ ਹੀ ਸਮਾਜ ਦੀ ਸੋਚ ਨੂੰ ਉਪਰ ਲੈ ਕੇ ਜਾਣਗੀਆਂ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਆਪਣੇ ਵਿਰਸੇ ਤੇ ਅਮੀਰ ਸੱਭਿਆਚਾਰ ਨੂੰ ਸਾਂਭਣ ਦੀ, ਨੌਜਵਾਨਾਂ ਨੂੰ ਰਿਵਾੲਿਤੀ ਕਦਰਾਂ ਕੀਮਤਾਂ ਤੋਂ ਜਾਣੂ ਕਰਾਉਣ ਦੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਉੱਚੇ ਸਿਧਾਂਤਾਂ 'ਤੇ ਚੱਲ ਕੇ ਆਪਣਾ ਜੀਵਨ ਬਸਰ ਕਰ ਸਕਣ। ਇਸ ਮੌਕੇ ਸ. ਬਾਜਵਾ ਨੇ ਲੇਖਕ ਦਲਬੀਰ ਸਿੰਘ ਨਠਵਾਲ ਨੂੰ ਪੁਸਤਕ ਲਿਖਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਚੰਗੀਆਂ ਪੁਸਤਕਾਂ ਲਿਖ ਕੇ ਪੰਜਾਬੀ ਜ਼ੁਬਾਨ ਦੀ ਸੇਵਾ ਕਰਦੇ ਰਹਿਣਗੇ।
ਇਸ ਤੋਂ ਪਹਿਲਾਂ ਡਾ. ਅਨੂਪ ਸਿੰਘ ਨੇ ਪੁਸਤਕ ਦੀ ਜਾਣ-ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਦਲਬੀਰ ਸਿੰਘ ਨਠਵਾਲ ਨੇ ਸਾਲਾਂ ਦੀ ਮਿਹਨਤ ਨਾਲ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਦਾ ਅਧਿਐਨ ਕਰਕੇ ਇਸ ਪੁਸਤਕ ਨੂੰ ਕਾਨੀਬੱਧ ਕੀਤਾ ਹੈ। ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਕੇਵਲ ਸ਼ਰਧਾਵੱਸ ਲਿਖਿਆ ਦਸਮ ਪਾਤਸ਼ਾਹ ਦਾ ਜੀਵਨ ਇਤਿਹਾਸ ਹੀ ਨਹੀਂ ਸਗੋਂ ਸਾਡੀ ਅਗਲੀ ਪੀੜ੍ਹੀ ਲਈ ਪ੍ਰੇਰਨਾ ਦਾ ਸ੍ਰੋਤ ਵੀ ਸਾਬਤ ਹੋਵੇਗੀ। ਡਾ. ਪਰਮਜੀਤ ਸਿੰਘ ਅਤੇ ਪ੍ਰੋ. ਹੀਰਾ ਸਿੰਘ ਵੱਲੋਂ ਪੁਸਤਕ 'ਤੇ ਪਰਚੇ ਪੜ੍ਹੇ ਗਏ। ਇਸ ਮੌਕੇ ਲੇਖਕ ਦਲਬੀਰ ਸਿੰਘ ਨਠਵਾਲ ਨੇ ਕੈਬਨਿਟ ਮੰਤਰੀ ਸ. ਬਾਜਵਾ ਅਤੇ ਆਏ ਸਾਰੇ ਲੇਖਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਸਤਕ ਨੂੰ ਲਿਖਣ ਅਤੇ ਅੱਜ ਲੋਕ ਅਰਪਣ ਕਰਨ ਮੌਕੇ ਦਿੱਤੇ ਸਾਰੇ ਦੇ ਸਹਿਯੋਗ ਦੇ ਉਹ ਧੰਨਵਾਦੀ ਹਨ।

No comments: