BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਘਣੀ ਧੂੰਦ ਕਾਰਣ ਤਿੰਨ ਬੱਸਾਂ ਦੇ ਭਿੜਣ ਕਰਕੇ ਅੱਧਾ ਦਰਜਨ ਲੋਕ ਜਖਮੀ

ਤਲਵੰਡੀ ਸਾਬੋ, 8 ਨਵੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਰੋੜੀ ਰੋਡ 'ਤੇ ਪਿੰਡ ਸੀਂਗੋ ਨੇੜੇ ਅੱਜ ਸਵੇਰੇ ਭਾਰੀ ਧੁੰਧ ਕਾਰਨ ਤਿੰਨ ਬੱਸਾਂ ਅੱਗਿਓੁਂ ਪਿੱਛਿਓੁਂ ਟਕਰਾ ਗਈਆਂ ਜਿਸ ਕਾਰਨ ਅੱਧਾ ਦਰਜਨ ਤੋਂ ਵੱਧ ਲੋਕ ਜਖਮੀ ਹੋ ਗਈ ਜਿੰਨਾਂ ਨੂੰ ਸਹਾਰਾ ਕਲੱਬ ਤਲਵੰਡੀ ਸਾਬੋ ਵੱਲੋਂ ਸਥਾਨਕ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਗਗਨਦੀਪ ਬੱਸ ਨੰਗਲਾ ਤੋਂ ਵੱਖ-ਵੱਖ ਪਿੰਡਾਂ ਵਿੱਚੋਂ ਦੀ ਹੋ ਕੇ ਤਲਵੰਡੀ ਸਾਬੋ ਆ ਰਹੀ ਸੀ ਇਸ ਬੱਸ ਦੇ ਅੱਗੇ ਹੀ ਸਰਦੂਲਗੜ ਤੋਂ ਆਈ ਨਿਊ ਗੁਰੂ ਕਾਸ਼ੀ ਦੀ ਬੱਸ ਜਾ ਰਹੀ ਇਹਨਾਂ ਦੋਵਾਂ ਬੱਸਾਂ ਦੇ ਅੱਗੇ ਗੁਰੁੂ ਕਾਸ਼ੀ ਯੁੂਨੀਵਰਿਸਟੀ ਦੀ ਬੱਸ ਵੀ ਜਾ ਰਹੀ ਸੀ। ਯੂਨੀਵਰਸਿਟੀ ਦੀ ਗੱਡੀ ਦੇ ਚਾਲਕ ਨੇ ਆਪਣੀ ਗੱਡੀ ਇੱਕ ਦਮ ਰੋਕ ਲਈ ਨਿਊ ਗੁਰੂ ਕਾਸ਼ੀ ਦੀ ਬੱਸ ਵਾਲੇ ਨੂੰ ਜਿਆਦਾ ਧੁੰਧ ਕਾਰਨ ਮੌਕੇ 'ਤੇ ਹੀ ਪਤਾ ਲੱਗਿਆ ਜਿਸ ਕਾਰਨ ਬੱਸ ਯੂਨੀਵਰਸਟੀ ਦੀ ਗੱਡੀ ਨਾਲ ਜਾ ਟਕਰਾਈ ਉਸ ਦੇ ਮਗਰ ਹੀ ਆ ਰਹੀ ਗਗਨਦੀਪ ਬੱਸ ਗੁਰੂ ਕਾਸ਼ੀ ਬੱਸ ਨਾਲ ਟਕਰਾ ਗਈ ਉਕਤ ਟੱਕਰ ਦੌਰਾਨ ਅੱਧੀ ਦਰਜਨ ਤੋਂ ਵੱਧ ਲੋਕ ਜਖਮੀ ਹੋ ਗਏ। ਪਤਾ ਲਗਦੇ ਹੀ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਵਰਕਰ ਹੈਪੀ ਸਿੰਘ ਅਤੇ ਸੀਂਗੋ ਕੱਲਬ ਦੇ ਵਰਕਰ ਐਂਬੂਲੈਂਸਾਂ ਸਮੇਤ ਮੌਕੇ 'ਤੇ ਪੁੱਜ ਗਏ ਜਿੰਨਾ ਨੇ ਜਖਮੀਆਂ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ। ਜਖਮੀਆਂ ਵਿੱਚ ਅਮਰਜੀਤ ਕੌਰ ਵਾਸੀ ਦਿਉੇਣ, ਮਹਿੰਦਰ ਕੌਰ (60) ਵਾਸੀ ਨੰਗਲਾ, ਜਸਵਿੰਦਰ ਕੌਰ (60) ਅਤੇ ਜਸਪਾਲ ਕੌਰ (60) ਵਾਸੀ ਕਲਾਲਵਾਲਾ ਅਤੇ ਨੈਬ ਸਿੰਘ ਵਾਸੀ ਨਥੇਹਾ ਦੇ ਨਾਮ ਸ਼ਾਮਿਲ ਹਨ। ਹਾਲਾਂਕਿ ਸਾਰੇ ਜਖਮੀਆਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਟੱਕਰ ਵਿੱਚ ਗੁਰੂੁ ਕਾਸ਼ੀ ਯੂਨੀਵਰਸਿਟੀ ਦੇ ਕੁੱਝ ਵਿਦਿਆਰਥੀਆਂ ਨੂੰ ਵੀ ਮਾਮੂਲੀ ਝਰੀਟਾਂ ਲੱਗੀਆਂ ਪਰ ਜਿਆਦਾ ਨਾ ਹੋਣ ਕਰਕੇ ਉਹ ਮੌਕੇ ਤੋਂ ਹੀ ਆਪਣੇ ਆਪਣੀ ਪੜਾਈ ਲਈ ਚਲੇ ਗਏ ਸਨ।

No comments: