BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੱਸ ਆਪ੍ਰੇਟਰਾ ਨੇ ਚੱਕਾ ਜਾਮ ਕਰ ਕੇ ਰੋਸ਼ ਪ੍ਰਦਰਸ਼ਨ ਕੀਤਾ

ਜਲੰਧਰ 14 ਨਵੰਬਰ (ਦਲਵੀਰ ਸਿੰਘ)- ਜਲੰਧਰ ਬੱਸ ਸਟੈਂਡ ਅੱਡਾ ਫੀਸ ਵਧਾਏ ਜਾਣ ਅਤੇ ਜੀਐਸਟੀ ਲਗਾਏ ਜਾਣ ਦੇ ਵਿਰੋਧ ਵਿੱਚ ਬੱਸ ਆਪ੍ਰੇਟਰਾਂ ਨੇ ਬੱਸ ਸਟੈਂਡ ਚੌਕੀ ਵਾਲੇ ਗੇਟ ਦਾ ਰਸਤਾ ਬੰਦ ਕਰ  ਅਤੇ ਬੱਸਾਂ ਦਾ ਚੱਕਾ ਜਾਮ ਕਰ ਕੇ ਰੋਸ਼ ਪ੍ਰਦਰਸ਼ਨ ਕੀਤਾ। ਮਿਨੀ ਬੱਸ ਆਪ੍ਰੇਟਰਾਂ ਦੇ ਪ੍ਰਧਾਨ ਜਰਨੈਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸ਼ਨ ਦੁਆਰਾ ਬਿਨਾ ਕਿਸੇ ਨੋਟਿਸ ਦੇ ਬੱਸਾਂ ਦੀ ਅੱਡਾ ਫੀਸ ਵਧਾ ਦਿੱਤੀ ਹੈ। ਪਹਿਲਾਂ ਜਿਥੇ ਵੱਡੀਆਂ ਬੱਸਾਂ ਦੇ 50 ਰੁਪਏ ਪ੍ਰਤੀ ਦਿਨ ਲਿਆ ਜਾਂਦਾ ਸੀ ਹੁਣ 80 ਰੁਪਏ ਪ੍ਰਤੀ ਦਿਨ ਜੀਐਸਟੀ ਲਗਾ ਕੇ ਵਸੂਲੇ ਜਾ ਰਹੇ ਹਨ ਅਤੇ ਮਿਨੀ ਬੱਸਾਂ ਦਾ ਰੇਟ ਵਾਧਾ ਕੇ 30 ਰੁਪਏ ਤੋਂ 40 ਰੁਪਏ ਜੀਐਸਟੀ ਲਗਾ ਕੇ ਲਗਾਇਆ ਜਾ ਰਿਹਾ ਹੈ। ਜੋ ਕਿ ਸਰਾਸਰ ਗਲਤ ਅਤੇ ਧੱਕੇਸ਼ਾਹੀ ਹੈ । ਉਨਾਂ ਨੇ ਮੰਗ ਕੀਤੀ ਕਿ ਵਧਾਏ ਹੋਏ ਰੇਟ ਵਾਪਸ ਲਏ ਜਾਣ।

No comments: