BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੁਲਿਸ ਨਾਕੇ ਦੇ ਕੋਲੋਂ ਚੋਰਾਂ ਵੱਲੋਂ ਦੁਕਾਨ 'ਚੋਂ ਹਜਾਰਾਂ ਦੀ ਨਗਦੀ ਤੇ ਸਮਾਨ ਚੋਰੀ

ਤਲਵੰਡੀ ਸਾਬੋ ਦੀ ਪੁਲਿਸ ਫਿਰ ਸ਼ੱਕ ਦੇ ਘੇਰੇ 'ਚ
ਤਲਵੰਡੀ ਸਾਬੋ, 28 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨਗਰ ਦੇ ਮੁੱਖ ਚੌਂਕ ਕੋਲ ਬਣੀਆਂ ਦੁਕਾਨਾਂ 'ਚੋਂ ਚੋਰਾਂ ਵੱਲੋਂ ਇੱਕ ਜਰਨਲ ਸਟੋਰ ਅੰਦਰੋਂ ਹਜਾਰਾਂ ਰੁਪਏ ਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਮੁੱਖ ਨਿਸ਼ਾਨ-ਏ-ਖਾਲਸਾ ਚੌਂਕ ਵਿੱਚ ਸਥਿਤ ਸ੍ਰੀ ਬਾਲਾ ਜੀ ਜਰਨਲ ਸਟੋਰ ਦੇ ਗੇਟ ਦੇ ਉੱਪਰ ਬਣੇ ਰੋਸ਼ਨਦਾਨ ਵਿੱਚੋਂ ਦੀ ਚੋਰ ਦਾਖਲ ਹੋ ਕੇ ਦੁਕਾਨ ਦੇ ਪਿਛਲੇ ਗੇਟ ਰਾਹੀਂ ਕਾਫੀ ਸਮਾਨ ਚੋਰੀ ਕਰਕੇ ਲੈ ਗਏ। ਦੁਕਾਨ ਮਾਲਕ ਅਮ੍ਰਿੰਤਪਾਲ ਨੇ ਦੱਸਿਆ ਕਿ ਜਦੋਂ ਸਵੇਰ ਸਮੇਂ ਦੁਕਾਨ ਖੋਲੀ ਤਾਂ ਉਹਨਾਂ ਪਿਛਲਾ ਦਰਵਾਜਾ ਖੁੱਲਾ ਦੇਖਿਆ ਅਤੇ ਦੁਕਾਨ ਵਿੱਚ ਕੁੱਝ ਸਮਾਨ ਵੀ ਖਿਲਰਿਆ ਪਿਆ ਤਾਂ ਉਹਨਾਂ ਦੇਖਿਆ ਤਾਂ ਉਹਨਾਂ ਦੇ ਗੱਲੇ ਅਤੇ ਗਊਸ਼ਾਲਾ ਦੇ ਦਾਨ ਪੱਤਰ ਵਿੱਚੋਂ ਵੀ ਸਾਰੇ ਪੈਸੇ ਕੱਢੇ ਹੋਏ ਸਨ। ਦੁਕਾਨ ਮਾਲਕ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਤੋਂ ਕਰੀਬ 40-50 ਹਜਾਰ ਦੀ ਕੁੱਲ ਚੋਰੀ ਕਰ ਲਈ ਗਈ ਹੈ। ਦੁਕਾਨਦਾਰ ਨੇ ਚੋਰੀ ਦੀ ਸ਼ਿਕਾਇਤ ਤਲਵੰਡੀ ਸਾਬੋ ਪੁਲਿਸ ਨੂੰ ਕੀਤੀ ਤਾਂ ਏ.ਐਸ.ਆਈ ਗੁਰਮੇਜ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ਦਾ ਜਾਇਜਾ ਲੈ ਕੇ ਜਾਂਚ ਸੁਰੂ ਕਰ ਦਿੱਤੀ ਹੈ। ਪੁਲਿਸ ਆਸ ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਰਿਕਾਡਿੰਗ ਨੂੰ ਖੰਗਾਲ ਰਹੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਗ਼ੌਰਤਲਬ ਹੈ ਕਿ ਉਕਤ ਦੁਕਾਨ ਤਲਵੰਡੀ ਸਾਬੋ ਦੇ ਮੁੱਖ ਚੌਂਕ ਵਿੱਚ ਹੈ ਜਿੱਥੇ ਪੁਲਿਸ ਦਾ ਵੀ ਰਾਤ ਸਮੇਂ ਨਾਕਾ ਹੁੰਦਾ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਇਲਾਕੇ ਵਿੱਚ ਚੋਰਾਂ ਦੇ ਹੌਂਸਲੇ ਕਾਫੀ ਬੁਲੰਦ ਹਨ ਅਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਦੇ ਪਹਿਰੇ ਹੇਠੋਂ ਦੁਕਾਨ ਅੰਦਰ ਚੋਰੀ ਹੋ ਜਾਣ ਨਾਲ ਦਾਲ ਵਿੱਚ ਕੁੱਝ ਕਾਲਾ ਜਾਪਦਾ ਹੈ।

No comments: