BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਸਤਾਰ ਮੁੱਦੇ ਤੇ ਕੈਨੇਡਾ ਵਿੱਚ ਲੰਬਾਂ ਸੰਘਰਸ਼ ਕਰਨ ਵਾਲੇ ਅਵਤਾਰ ਸਿੰਘ ਢਿੱਲੋਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਝੱਬਰ ਨੇ ਕੀਤੀ ਮੁਲਾਕਾਤ

ਤਲਵੰਡੀ ਸਾਬੋ, 19 ਨਵੰਬਰ (ਗੁਰਜੰਟ ਸਿੰਘ ਨਥੇਹਾ)- ਕੈਨੇਡਾ ਵਿੱਚ ਦਸਤਾਰ ਪਹਿਨਣ ਦੀ ਸਿੱਖਾਂ ਨੂੰ ਆਜਾਦੀ ਦੁਆਉਣ ਲਈ 23 ਵਰ੍ਹੇ ਸੰਘਰਸ਼ ਕਰਨ ਵਾਲੇ ਅਵਤਾਰ ਸਿੰਘ ਢਿੱਲੋਂ ਨਾਲ ਬੀਤੇ ਦਿਨ ਕੈਨੇਡਾ ਦੌਰੇ ਤੇ ਗਏ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਝੱਬਰ ਨੇ ਮੁਲਾਕਾਤ ਕਰਕੇ ਕਈ ਪੰਥਕ ਮਸਲਿਆਂ ਤੇ ਉਨਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਸਾਡੇ ਪੱਤਰਕਾਰ ਨੂੰ ਫੋਨ 'ਤੇ ਜਾਣਕਾਰੀ ਦਿੰਦਿਆਂ ਭਾਈ ਝੱਬਰ ਨੇ ਦੱਸਿਆ ਕਿ ਪਹਿਲਾਂ ਕੈਨੇਡਾ ਵਿੱਚ ਮੋਟਰਸਾਈਕਲ ਸਵਾਰ ਨੂੰ ਹੈਲਮਟ ਪਹਿਨਣਾ ਪੈਂਦਾ ਸੀ ਭਾਵੇਂ ਉਹ ਦਸਤਾਰਧਾਰੀ ਹੀ ਕਿਉਂ ਨਾ ਹੋਵੇ। ਸ. ਅਵਤਾਰ ਸਿੰਘ ਢਿੱਲੋਂ ਨੇ 1976 ਵਿੱਚ ਇਸ ਦੀ ਵਿਰੋਧਤਾ ਕਰਦਿਆਂ ਸੰਘਰਸ਼ ਸ਼ੁਰੂ ਕੀਤਾ ਕਿ ਗੁਰਸਿੱਖ ਦਸਤਾਰਧਾਰੀ ਨੂੰ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਜਾਵੇ। ਉਨਾਂ ਪਹਿਲਾਂ ਲੇਬਰ ਮੰਤਰੀ ਐਲਿਨ ਵਿਲੀਅਮਜ ਕੋਲ ਅਪੀਲ ਪਾਈ। ਆਖਿਰ ਲੰਬੇ ਸੰਘਰਸ਼ ਤੋਂ ਬਾਅਦ 1 ਜੁਲਾਈ 1999 ਨੂੰ ਵੱਖ ਵੱਖ ਥਾਵਾਂ ਤੇ ਪਟੀਸ਼ਨਾਂ ਪਾਉਣ ਤੋਂ ਬਾਅਦ ਸ. ਅਵਤਾਰ ਸਿੰਘ ਢਿੱਲੋਂ ਦੀ ਮੰਗ ਮੰਨਦਿਆਂ ਕੈਨੇਡਾ ਸਰਕਾਰ ਵੱਲੋਂ ਮੋਟਰ ਵਹੀਕਲ ਕਾਨੂੰਨ ਵਿੱਚ ਸੋਧ ਕਰਕੇ ਸਿੱਖ ਧਰਮ ਨਾਲ ਸਬੰਧ ਰੱਖਣ ਵਾਲੇ ਗੁਰਸਿੱਖ ਦਸਤਾਰਧਾਰੀਆਂ ਨੂੰ ਮੋਟਰਸਾਈਕਲ ਚਲਾਉਣ ਦੀ ਇਜਾਜਤ ਦੇ ਦਿੱਤੀ ਗਈ। ਭਾਈ ਝੱਬਰ ਨੇ ਕਿਹਾ ਕਿ ਦਸਤਾਰ ਦੀ ਆਜਾਦੀ ਲਈ ਸੰਘਰਸ਼ ਕਰਨ ਵਾਲੇ ਯੋਧੇ ਨਾਲ ਮੁਲਾਕਾਤ ਦੌਰਾਨ ਉਨਾਂ ਨੂੰ ਗੌਰਵ ਮਹਿਸੂਸ ਹੋਇਆ ਤੇ ਉਨਾਂ ਨਾਲ ਕਈ ਮੌਜੂਦਾ ਪੰਥਕ ਮਸਲਿਆਂ ਤੇ ਵੀ ਵੀਚਾਰ ਹੋਈ। ਉਨਾਂ ਦੱਸਿਆ ਕਿ ਸ. ਢਿੱਲੋਂ ਦੇ ਉਕਤ ਸ਼ਲਾਘਾ ਭਰੇ ਕਦਮ ਕਾਰਨ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਉਨਾਂ ਨੂੰ 1999 ਵਿੱਚ ਸਨਮਾਨਿਤ ਵੀ ਕੀਤਾ ਗਿਆ ਸੀ। ਭਾਈ ਝੱਬਰ ਨੇ ਦੱਸਿਆ ਕਿ ਸ. ਢਿੱਲੋਂ ਨੇ ਉਨਾਂ ਨੂੰ ਇਹ ਵਿਸ਼ਵਾਸ ਦੁਆਇਆ ਹੈ ਕਿ ਅੱਜ ਵੀ ਉਹ ਕਿਸੇ ਕਿਸਮ ਦੇ ਪੰਥਕ ਮਸਲੇ ਲਈ ਹਰ ਸੰਘਰਸ਼ ਕਰਨ ਲਈ ਤਿਆਰ ਹਨ। ਇਸ ਮੁਲਾਕਾਤ ਦੌਰਾਨ ਮਹਾਂਬੀਰ ਸਿੰਘ ਤੁੰਗ, ਹਰਜਿੰਦਰ ਸਿੰਘ ਸੰਧੂ, ਬੰਤਾ ਸਿੰਘ ਆਦਿ ਵੀ ਹਾਜਿਰ ਸਨ।

No comments: