BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

28ਵੇਂ ਡੈਂਟਲ ਹੈਲਥ ਪੰਦਰਵਾੜੇ ਦੌਰਾਨ ਦੰਦਾਂ ਦੇ 16 ਸੈੱਟ ਮੁਫਤ ਲਗਾਏ

ਤਲਵੰਡੀ ਸਾਬੋ, 29 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਚੱਲ ਰਹੇ ਦੰਦਾਂ ਦੀ ਸਿਹਤ ਸੰਭਾਲ ਸਬੰਧੀ 28ਵੇਂ ਪੰਦਰਵਾੜੇ ਦੌਰਾਨ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਦੰਦਾਂ ਦੇ ਮਰੀਜਾਂ ਦੀ ਚੈੱਕ ਅੱਪ ਦੌਰਾਨ 16 ਮਰੀਜਾਂ ਨੂੰ ਦੰਦਾਂ ਦੇ 16 ਸੱੈਟ ਮੁਫਤ ਵਿੱਚ ਲਗਾਏ ਗਏ। ਉਕਤ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਯੋਗ ਰਹਿਨੁਮਾਈ ਹੇਠ ਲਗਾਏ ਗਏ ਇਸ ਡੈਂਟਲ ਹੈਲਥ ਕੇਅਰ ਪੰਦਰਵਾੜੇ ਦੌਰਾਨ ਜਿੱਥੇ ਖੇਤਰ ਦੇ ਵੱਖ-ਵੱਖ ਸਕੂਲੀ ਬੱਚਿਆਂ ਨੂੰ ਦੰਦਾਂ ਦੀ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ ਉਥੇ ਇਸ ਪੰਦਰਵਾੜੇ ਦੇ ਚਲਦਿਆਂ ਗਰਭਵਤੀ ਔਰਤਾਂ ਨੂੰ ਅਤੇ ਓ. ਪੀ. ਡੀ ਦੌਰਾਨ ਮੁਫਤ ਚੈੱਕ ਅੱਪ ਕੀਤੀ ਗਈ।
ਸ. ਤਿਰਲੋਕ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਇਹਨਾਂ ਦਿਨਾਂ ਦੌਰਾਨ ਜਿੰਨ੍ਹਾਂ ਵੱਖ-ਵੱਖ ਮਰੀਜਾਂ ਦੀ ਪਹਿਲਾਂ ਤੋਂ ਹੀ ਰਜਿਸ਼ਟ੍ਰੇਸ਼ਨ ਕਰਵਾਈ ਹੋਈ ਸੀ ਨੂੰ ਸਿਹਤ ਮਹਿਕਮੇ ਵੱਲੋਂ 16 ਸੈੱਟ ਦੰਦ ਮਰੀਜਾਂ ਨੂੰ ਮੁਫਤ ਵਿੱਚ ਲਗਾਏ ਗਏ। ਉਹਨਾਂ ਮਰੀਜਾਂ ਨੂੰ ਦੱਸਿਆ ਕਿ ਉਹ ਕਿਸੇ ਵੀ ਕਿਸਮ ਦੀ ਦੰਦਾਂ ਸਬੰਧੀ ਸਮੱਸਿਆ ਹੋਣ 'ਤੇ ਸਰਕਾਰੀ ਹਸਪਤਾਲ ਵਿੱਚ ਆ ਕੇ ਆਪਣਾ ਇਲਾਜ ਮਾਹਿਰ ਡਾਕਟਰ ਤੋਂ ਕਰਵਾ ਸਕਦੇ ਹੋ। ਇਸ ਮੌਕੇ ਡਾ. ਜਗਰੂਪ ਸਿੰਘ ਐੱਮ. ਡੀ ਮੈਡੀਸਨ ਅਤੇ ਮਰੀਜ ਹਾਜਰ ਸਨ।

No comments: