BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡਿਆਲਾ ਗੁਰੂ ਵਿੱਚ ਗੋਲੀਆਂ ਚਲੀਆਂ

ਘਰ ਵਿੱਚ ਚੱਲੀਆ ਗੋਲੀਆ ਦੀ ਜਾਂਚ ਕਰਦੇ ਹੋਏ ਮਨਿੰਦਰ ਸਿੰਘ ਡੀਐਸਪੀ,ਹਰਪਾਲ ਸਿੰਘ ਐਸਐਚੳ,ਲਖਬੀਰ ਸਿੰਘ ਚੋਕੀ ਇੰਚਾਰਜ ਤੇ ਹੋਏ।
ਜੰਡਿਆਲਾ ਗੁਰੂ 30 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ਨਿਵਾਸੀ ਨਜਦੀਕ ਪਟਵਾਰਖਾਨਾ ਨੇ ਪੁਲਿਸ ਜੰਡਿਆਲਾ ਗੁਰੂ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਬੇਟਾ ਹਰਮਨਪ੍ਰੀਤ ਸਿੰਘ ਜੋ ਕਿ ਟਿਊਸ਼ਨ ਪੜ੍ਹਨ ਲਈ ਗਿਆ ਸੀ, ਜਿਥੇ ਅਭੀ, ਰਿਸ਼ਲ ਅਤੇ ਉਸਦੇ ਚਾਰ-ਪੰਜ ਅਣਪਛਾਤੇ ਸਾਥੀ ਟਿਊਸ਼ਨ ਤੋ ਬਾਹਰ ਲੈ ਜਾਣ ਦੇ ਲਈ ਆ ਗਏ। ਟਿਊਸ਼ਨ ਸੈਂਟਰ ਦੇ ਟੀਚਰ ਨੇ ਮੇਰੇ ਲੜਕੇ ਨੂੰ ਬਾਹਰ ਨਹੀ ਜਾਣ ਦਿੱਤਾ ਪਰ ਉਕਤ ਸਾਰੇ ਮੇਰੇ ਲੜਕੇ ਨੂੰ ਬਾਹਰ ਉਡੀਕਦੇ ਰਹੇ। ਜਦੋ ਮੇਰਾ ਲੜਕਾ ਟਿਊਸ਼ਨ ਤੋ ਪੜ੍ਹ ਕੇ ਬਾਹਰ ਆਇਆ ਤੇ ਇਨ੍ਹਾਂ ਸਾਰਿਆ ਨੇ ਮੇਰੇ ਲੜਕੇ ਦੀ ਕੁੱਟਮਾਰ ਕੀਤੀ ਅਤੇ ਗਾਲੀ ਗਲੋਚ ਕੀਤਾ। ਬਾਅਦ ਵਿੱਚ ਰਾਤ ਕਰੀਬ 9:30 ਵਜੇ ਰਿਸ਼ਲ ਪੁੱਤਰ ਰਾਜੂ, ਅਭੀ ਤੇ ਉਸਦੇ ਸਾਥੀ ਸਾਡੇ ਘਰ ਜਬਰੀ ਦਾਖਲ ਹੋ ਕੇ ਗਾਲੀ ਗਲੋਚ ਕਰਨ ਲੱਗੇ ਤੇ ਨਾਲ ਹੀ ਧਮਕੀਆਂ ਦਿੱਤੀਆ ਤੇ ਫਿਰ ਸਾਡੇ ਘਰ ਗੋਲੀਆ ਵੀ ਚਲਾਈਆਂ ਜੋ ਸਾਡੇ ਦਰਵਾਜੇ ਤੇ ਜਾ ਲੱਗੀਆ ਜਿਸ ਨਾਲ ਸਾਡੀ ਜਾਨ ਬਹੁਤ ਹੀ ਮੁਸ਼ਕਿਲ ਨਾਲ ਬੱਚੀ। ਪੁਲਿਸ ਵੱਲੋ ਜਾਂਚ ਕਰਨ ਉਪਰੰਤ ਜੰਡਿਆਲਾ ਗੁਰੂ ਦੀ ਪੁਲਿਸ ਨੇ ਧਾਰਾ 307,452,506,25,27,54 ਐਕਟ ਦੇ ਤਹਿਤ ਅਭੀ, ਰਿਸ਼ਲ ਅਤੇ ਪੰਜ ਅਣਪਛਾਤਿਆ ਵਿਰੁੱਧ ਕੇਸ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ।

No comments: