BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗ੍ਰੇਸ ਪਬਲਿਕ ਸਕੂਲ ਵਿੱਖੇ ਪਹਿਲੀ ਵਾਰ ਰੂਰਲ ਗੇਮਜ਼ ਕਰਵਾਈਆਂ ਗਈਆਂ

ਜੰਡਿਆਲਾ ਗੁਰੂ 25 ਨਵੰਬਰ (ਕੰਵਲਜੀਤ ਸਿੰਘ੍, ਪਰਗਟ ਸਿੰਘ)- ਸਥਾਨਕ ਗਰੇਸ ਪਬਲਿਕ ਸਕੂਲ ਜੰਡਿਆਲਾ ਗੁਰੂ ਵਿੱਖੇ ਪਹਿਲੀ ਵਾਰ ਪੰਜਾਬ ਸਟੇਟ ਰੂਰਲ ਗੇਮਜ਼ ਰੂਰਲ ਗੇਮਜ਼ ਐਕਟੀਵੀਟੀ ਐਸੋਸੀਏਸ਼ਨ ਪੰਜਾਬ ਤੇ ਰੂਰਲ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ। ਜਿਸ ਵਿੱਚ ਵਾਲੀਬਾਲ ,ਕਬੱਡੀ ,ਬਾਸਕਟਬਾਲ ,ਅਥਲੈਟਿਕ ,ਆਦਿ ਖੇਡਾਂ ਦਾ ਮੁਕਾਬਲਾ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਡਾਕਟਰ ਜੇ ਐਸ ਰੰਧਾਵਾ ਨੇ ਪਹਿਲੇ ,ਦੂਸਰੇ ਤੇ ਤੀਸਰੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਆਰ ਕੇ ਰੰਧਾਵਾ ,ਪ੍ਰਿੰਸੀਪਲ ਯਾਦਵਿੰਦਰ ਸਿੰਘ ,ਕੋਚ ਮਨਮੀਤ ਸਿੰਘ ,ਸੁਖਵਿੰਦਰ ਸਿੰਘ ,ਰਵੀ ਸਿੰਘ,ਪੰਜਾਬ ਸਿੰਘ ,ਸੁਖਰਾਜ ਸਿੰਘ ,ਗੁਰਭੇਜ ਸਿੰਘ ਪ੍ਰਬੰਧਕੀ ਸਕੱਤਰ ,ਨਮਰਤਾ ਮੈਡਮ ,ਪ੍ਰਦੀਪ ਕੁਮਾਰ ,ਪਰਵਿੰਦਰ ਸਿੰਘ ,ਮਨਜੂਰ ਅਹਿਮਦ ,ਸਾਹਿਲ ਅਤੇ ਹੋਰ ਹਾਜ਼ਿਰ ਸਨ।

No comments: