BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰਮੁਖ ਵਿਚਾਰ ਸਮਾਗਮ 2 ਦਸੰਬਰ ਨੂੰ ਦਮਦਮਾ ਸਾਹਿਬ ਵਿਖੇ

ਤਲਵੰਡੀ ਸਾਬੋ, 30 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਸਿੱਖ ਜਥੇਬੰਦੀ 'ਸਾਹਿਬਜਾਦੇ ਸੇਵਾ ਦਲ' ਵੱਲੋਂ ਗਿਆਨ ਦਾ ਸਰੂਪ ਵਿਸ਼ੇ ਤੇ ਗੁਰਮੁਖ ਵਿਚਾਰ ਸਮਾਗਮ ਸਿਰਲੇਖ ਹੇਠ ਇੱਕ ਸੈਮੀਨਾਰ ਦਾ ਆਯੋਜਨ 2 ਦਸੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਦੀਵਾਨ ਹਾਲ ਵਿੱਚ ਕੀਤਾ ਜਾ ਰਿਹਾ ਹੈ। ਉਕਤ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਪ੍ਰਚਾਰਕ ਭਾਈ ਪਿੱਪਲ ਸਿੰਘ ਨੇ ਦੱਸਿਆ ਕਿ ਉੇਕਤ ਸੈਮੀਨਾਰ ਜੋ ਤਖਤ ਸ੍ਰੀ ਦਮਦਮਾ ਸਾਹਿਬ ਦੇ ਬਾਹਰ ਨਵੇਂ ਬਣੇ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਸਵੇਰੇ 11 ਵਜੇ ਤੋਂ ਬਾਦ ਦੁਪਹਿਰ ਤਿੰਨ ਵਜੇ ਤੱਕ ਕਰਵਾਇਆ ਜਾ ਰਿਹਾ ਹੈ ਵਿੱਚ ਸੰਪਰਦਾਵਾਂ ਦਾ ਸਹੀ ਸਰੂਪ ਅਤੇ ਜਿੰਮੇਵਾਰੀ,ਅਖੌਤੀ ਪ੍ਰਚਾਰਕਾਂ ਵੱਲੋਂ ਗਿਆਨ ਦਾ ਭੁਲੇਖਾ ਪਾ ਕੇ ਰੂਹਾਨੀ ਸਿੱਖ ਪ੍ਰਣਾਲੀਆਂ ਦਾ ਘਾਣ ਵਿਸ਼ੇ ਤੇ ਪ੍ਰਚਾਰਕ ਆਪਣੇ ਵੀਚਾਰ ਰੱਖਣਗੇ। ਉਨਾ ਦੱਸਿਆ ਕਿ ਉਕਤ ਸਮਾਗਮ ਵਿੱਚ ਜਿੱਥੇ ਗਿਆਨੀ ਕੁਲਵੰਤ ਸਿੰਘ ਜੀ ਮੁੱਖ ਸੇਵਾਦਾਰ ਸਾਹਿਬਜਾਦੇ ਸੇਵਾ ਦਲ ਮੁੱਖ ਤੌਰ ਤੇ ਸ਼ਮੂਲੀਅਤ ਕਰਨਗੇ ਉੱਥੇ ਹੀ ਭਾਈ ਗੁਰਮੀਤ ਸਿੰਘ ਕੋਟਾ ਖੋਸਲਾ ਵੀ ਵਿਸ਼ੇਸ ਤੌਰ ਤੇ ਸ਼ਿਰਕਤ ਕਰਨਗੇ। ਭਾਈ ਪਿੱਪਲ ਸਿੰਘ ਨੇ ਦੱਸਿਆ ਕਿ ਗਿਆਨੀ ਕੁਲਵੰਤ ਸਿੰਘ ਉਕਤ ਵਿਸ਼ਿਆਂ ਸਬੰਧੀ ਸਵਾਲਾਂ ਦੇ ਜਵਾਬ ਵੀ ਦੇਣਗੇ ਇਸਲਈ ਉਕਤ ਸਮਾਗਮ ਵਿੱਚ ਰੂਹਾਨੀਅਤ ਰਾਹ ਦੇ ਪਾਂਧੀ ਸੱਜਣ ਅਤੇ ਸਿੱਖ ਸੰਗਤਾਂ ਵਧ ਚੜ ਕੇ ਹਿੱਸਾ ਲੈਣ।

No comments: