BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਖੇਤੀ, ਇੰਜੀਨਿਅਰਿੰਗ ਅਤੇ ਪ੍ਰਬੰਧਨ ਨਾਲ ਸੰਬੰਧਿਤ ਵਿਗਿਆਨ ਦੀ ਅੰਤਰਰਾਸ਼ਟਰੀ ਕਾਨਫਰੰਸ ਹੋਈ

ਤਲਵੰਡੀ ਸਾਬੋ, 21 ਨਵੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਦੇ ਵਿਗਿਆਨਕ  ਯੁਗ ਵਿੱਚ ਵਿਗਿਆਨ ਨੇ ਹਰ ਪਹਿਲੂ ਵਿੱਚ ਤਰੱਕੀ ਕੀਤੀ ਹੈ, ਤਰੱਕੀ ਵਾਸਤੇ ਨਵੀਆਂ ਨਵੀਆਂ ਕਾਢਾਂ ਅਤੇੇ ਲੋੜ ਮੁਤਾਬਿਕ ਉਪਰਾਲੇ ਕੀਤੇ ਗਏ ਹਨ। ਇਹ ਵਿਚਾਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਹੋਈ ਇੱਕ ਅੰਤਰਰਾਸ਼ਟਰੀ ਕਾਨਫਰੰਸ ਦੇ ਮੁੱਖ ਮਹਿਮਾਨ ਡਾ. (ਲੈਫਟੀਨੈੱਟ ਕਰਨਲ) ਜੀ. ਪੀ. ਆਈ. ਸਿੰਘ ਨੇ ਕਾਨਫਰੰਸ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਅੱਜ ਦਾ ਵਿਗਿਆਨ ਬਹੁਮੁਖੀ ਰੂਪ ਲੈ ਬੈਠਾ ਹੈ ਜਿੱਥੇ ਬਹੁਤ ਸਾਰੇ ਵਿਸ਼ੇ ਰਲ ਕੇ ਯੋਗਦਾਨ ਪਾਉਂਦੇ ਹਨ ਅਤੇ ਸਮੱਸਿਆ ਦੇ ਲੋੜੀਂਦੇ ਹੱਲ ਵੱਲ ਤੁਰਦੇ ਹਨ। ਉਹਨਾਂ ਕਿਹਾ ਕਿ ਕਈ ਵਾਰ ਖੋਜਾਂ ਤੋਂ ਫਾਇਦੇ ਲੈਂਦਿਆਂ ਹੋਇਆਂ ਨਾਹ ਪੱਖੀ ਪ੍ਰਭਾਵ ਵੀ ਵੇਖਣ 'ਚ ਆਉਂਦੇ ਹਨ। ਡਾ. ਸਿੰਘ ਨੇ ਕਿਹਾ ਕਿ ਮੌਸਮੀ ਬਦਲਾਓ, ਵਾਤਾਵਰਨ ਦੀ ਤਬਦੀਲੀ ਮਨੁੱਖਤਾ ਲਈ ਵੱਡੇ ਖਤਰੇ ਹਨ। ਉਨਾਂ ਮਾਈਕ੍ਰੋਵੇਵ ਅਤੇ ਮੋਬਾਇਲ ਦੀਆਂ ਹਾਨੀਕਾਰਕ ਸ਼ਿਰਾਵਾਂ, ਵਧੇਰੇ ਰਸਾਇਣਾਂ ਦੇ ਇਸਤੇਮਾਲ ਅਤੇ ਪ੍ਰਦੂਸ਼ਣ ਆਦਿ ਦੇ ਵਿਸ਼ਿਆਂ ਨੂੰ ਅੰਕੜਿਆਂ ਦੀ ਮੱਦਦ ਨਾਲ ਪੇਸ਼ ਕੀਤਾ।
ਇਸ ਕਾਨਫਰੰਸ ਵਿੱਚ ਮੋਨਟਰੀਅਲ (ਕੈਨੇਡਾ) ਦੀ ਮੈਕਗਿਲ ਯੂਨੀਵਰਸਿਟੀ ਦੇ ਪ੍ਰੋ. ਸ਼ਿਵ ਓ ਪ੍ਰਾਸ਼ਰ ਨੇ ਕਿਹਾ ਕਿ ਪੰਜਾਬ ਦੇ ਦੱਖਣ-ਪੱਛਮੀ ਖੇਤਰ ਵਿੱਚ ਕੈਂਸਰ ਦੀ ਭਿਆਨਕ ਬਿਮਾਰੀ ਦੇ ਕਾਰਨ ਲੱਭਣ ਲਈ ਸਾਰੀ ਊਰਜਾ ਲਾ ਕੇ ਕੰਮ ਕਰਨ ਦੀ ਲੋੜ ਹੈ। ਇਸ ਵਾਸਤੇ ਉਹਨਾਂ ਯੋਗ ਖੋਜ਼ ਪ੍ਰੋਜੈਕਟ ਬਣਾਉਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਉਨਾਂ ਦੀ ਯੂਨੀਵਰਸਿਟੀ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਨਾਲ ਖੋਜ਼ ਸਹਿਯੋਗ ਵਧਾਇਆ ਜਾ ਸਕਦਾ ਹੈ। ਨਾਈਜੀਰੀਆ ਤੋਂ ਆਏ ਪ੍ਰੋ. ਸੁਲੇਮਾਨ ਨੇ ਕਿਹਾ ਕਿ ਉਹ ਬ੍ਰਿਟੇਨ ਵਿੱਚ ਸਨਅਤੀ ਕ੍ਰਾਂਤੀ ਤੋਂ ਲੈ ਕੇ ਬਿਜਲੀ ਦੀ ਵਰਤੋਂ, ਕੰਪਿਊਟਰ ਦੀ ਕਾਢ, ਬੀ. ਟੀ. ਫਸਲਾਂ, ਰੋਬਟ, ਮਨਸੂਈ ਸੂਝ-ਬੂਝ, ਵੱਖ-ਵੱਖ ਰੂਪ ਵਟਾਉਂਦੀ ਊਰਜਾ ਤੇ ਖੇਤੀਬਾੜੀ ਦੇ ਖੇਤਰ ਤੋਂ ਅੰਕੜੇ ਲੈ ਕੇ ਕਿਹਾ ਕਿ ਜੋ ਵੀ ਟੈਕਨਾਲੋਜੀ ਦਿੱਤੀ ਜਾਂਦੀ ਹੈ ਉਹ ਆਰਥਿਕ ਤੌਰ 'ਤੇ ਫਾਇਦੇਮੰਦ, ਵਾਤਾਵਰਨ ਪੱਖੀ ਅਤੇ ਵਰਤੋਂਕਾਰ ਲਈ ਸੌਖੀ ਹੋਣੀ ਚਾਹੀਦੀ ਹੈ।
ਇਸ ਮੌਕੇ ਸ੍ਰੀ ਹਿਮਾਂਸ਼ੂ ਬੱਤਰਾ ਨੇ ਗੂਗਲ ਦੀ ਕਾਮਯਾਬੀ ਦੀ ਕਹਾਣੀ ਦੱਸਣ ਤੋਂ ਇਲਾਵਾ ਡਾ. ਰਾਕੇਸ਼ ਠਾਕੁਰ (ਪੰਜਾਬ ਯੂਨੀਵਰਸਿਟੀ) ਨੇ ਕਿਹਾ ਕਿ ਪਹਿਲਾਂ ਵੱਧ ਰਹੀ ਜਨਸੰਖਿਆ ਨੂੰ ਹਰ ਸਮੱਸਿਆ ਲਈ ਜਿੰਮੇਵਾਰ ਠਹਿਰਾਇਆ ਜਾਂਦਾ ਸੀ ਪਰ ਹੁਣ ਜ਼ੋਰ ਇਸ ਗੱਲ 'ਤੇ ਹੈ ਕਿ ਭਾਰਤ ਦੀ ਜਨਸੰਖਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਹਨ, ਦੇਸ ਦਾ ਇੱਕ ਵੱਡਾ ਸਰਮਾਇਆ ਹੈ ਇਸ ਉੱਤੇ ਫੋਕਸ ਕਰਕੇ ਗਿਆਨ ਦਾ ਪ੍ਰਸਾਰ ਹੋ ਸਕਦਾ ਹੈ ਜੋ ਕਿ ਦੇਸ਼ ਦੀ ਇੱਕ ਵੱਡੀ ਤਾਕਤ ਬਣ ਸਕਦੀ ਹੈ। ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ, ਕੁੰਜੀਵਤ ਬੁਲਾਰਿਆਂ, ਤਕਨੀਕੀ ਮਾਹਿਰਾਂ, ਵਿਗਿਆਨੀਆਂ ਅਤੇ ਵਿਦਿਆਰਥੀਆਂ ਦਾ ਸੁਆਗਤ ਕੀਤਾ ਅਤੇ ਸ੍ਰੋਤਿਆਂ ਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ। ਇਸ ਕਾਨਫਰੰਸ ਵਿੱਚ ਕੰਪਿਊਟਰ ਸਾਇੰਸ, ਇਲੈਕਟਰੀਕਲ, ਇਲੈਕਟਰੋਨਿਕਸ, ਮਕੈਨੀਕਲ, ਸਿਵਲ ਅਤੇ ਸੰਚਾਰ ਇੰਜੀਨਿਅਰਿੰਗ, ਪ੍ਰਬੰਧਣ, ਖੇਤੀਬਾੜੀ ਵਿਸ਼ਿਆਂ 'ਤੇ ਪਰਚੇ ਪੜ੍ਹੇ ਗਏ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਇਸ ਮੌਕੇ ਬੋਲਦਿਆਂ  ਕਾਨਫਰੰਸ ਦੀ ਸਮੁੱਚੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੁਲਾਰਿਆਂ ਨੇ ਸਥਾਨਿਕ ਮਹੱਤਤਾ ਦੀ ਖੋਜ਼ ਕਰਨ 'ਤੇ ਬਲ ਦਿੱਤਾ, ਖੇਤੀ ਨੂੰ ਵਾਧੂ ਜਹਿਰਾਂ ਤੋਂ ਮੁਕਤ ਕਰਨ ਬਾਰੇ ਵਿਚਾਰ ਦਿੱਤੇ। ਉਨ੍ਹਾਂਵ ਕਿਹਾ ਕਿ ਭਵਿੱਖ ਦੀ ਖੋਜ਼ ਜਨੈਟਿਕ ਇਲਾਜ, ਯੀਨ ਥਰੈਪੀ, ਵਾਤਾਵਰਨ ਅਤੇ ਮੌਸਮੀ ਬਦਲਾਵ ਦੀ ਲਲਕਾਰ ਨਾਲ ਨਜਿੱਠਣਾ ਆਦਿ ਵਿਸ਼ੇ ਪ੍ਰਮੁੱਖ ਹੋਣਗੇ। ਇਸ ਮੌਕੇ ਮੁੱਖ ਮਹਿਮਾਨ, ਕੁੰਜੀਵਤ ਬੁਲਾਰਿਆਂ ਅਤੇ ਇਨਾਮ ਜੇਤੂ ਖੋਜ਼ਾਰਥੀਆਂ ਨੂੰ ਕਾਨਫਰੰਸ ਦੇ ਆਯੋਜਕਾਂ ਵੱਲੋਂ ਸਰਟੀਫਿਕੇਟ ਅਤੇ ਸਮਰਤੀ ਚਿੰਨ੍ਹ ਦੇ ਕੇ ਨਵਾਜਿਆ ਗਿਆ।

No comments: