BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦਿਖਾਈ ਗਈ 'ਤੱਖੀ' ਫਿਲਮ

ਤਲਵੰਡੀ ਸਾਬੋ, 27 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਸਭਿਆਚਾਰਕ ਅਤੇ ਸਮਾਜ ਭਲਾਈ ਕਮੇਟੀ ਵਲੋਂ ਯੂਨੀਵਰਸਿਟੀ ਕਾਲਜ ਆੱਫ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ 'ਤੱਖੀ' ਫਿਲਮ ਦਿਖਾਈ ਗਈ। ਇਹ ਫਿਲਮ ਪ੍ਰਸਿੱਧ ਕਹਾਣੀਕਾਰ ਜਤਿੰਦਰ ਹਾਂਸ ਦੀ ਕਹਾਣੀ ਤੇ ਅਧਾਰਿਤ  ਹੈ। ਇਸ ਸਮੇਂ ਅਦਾਕਾਰ ਸੈਮੂਅਲ ਜੌਹਨ, ਨਿਰਦੇਸ਼ਕ ਰਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਹੈਪੀ ਭਗਤਾ ਨੇ ਸ਼ਿਰਕਤ ਕੀਤੀ। ਅਦਾਕਾਰ ਸੈਮੂਅਲ ਜੌਹਨ ਅਤੇ ਰਵਿੰਦਰ ਸਿੰਘ ਨੇ ਫਿਲਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਕਲਾ ਨਾਲ ਜੁੜਨ ਲਈ ਪ੍ਰੇਰਿਆ। ਯੂਨੀਵਰਸਿਟੀ ਕਾਲਜ ਡੀਨ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਇਹ ਫਿਲਮ ਨੌਜਵਾਨਾਂ ਲਈ ਸਹੀ ਸੇਧ ਹੈ ਕਿ ਕਿਸ ਤਰ੍ਹਾਂ ਸਾਡੇ ਨੌਜਵਾਨ ਗਲਤ ਰਸਤੇ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਬੈਠਦੇ ਹਨ। ਸਮਾਜ ਵਿੱਚ ਨੌਜਵਾਨ ਵਰਗ ਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਹਰ ਵਿਦਿਆਰਥੀ ਅੰਦਰ ਕਲਾ ਛੁਪੀ ਹੈ। ਉਪ-ਕੁਲਪਤੀ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਅਦਾਕਾਰਾਂ ਵਲੋਂ ਕੀਤੇ ਜਾ ਰਹੇ ਕੰੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਸ਼ਾ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਸਭਿਆਚਾਰਕ ਅਤੇ ਸਮਾਜ ਭਲਾਈ ਕਮੇਟੀ ਇੰਚਾਰਜ ਡਾ. ਹਰਪ੍ਰੀਤ ਕੌਰ ਔਲਖ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਡਾ. ਬਲਵੰਤ ਸਿੰਘ ਸੰਧੂ ਨੇ ਕੀਤਾ ਅਤੇ ਆਈ ਹੋਈ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

No comments: