BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਉਦਯੋਗਿਕ ਦੌਰਾ

ਤਲਵੰਡੀ ਸਾਬੋ, 14 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਬੀਤੇ ਦਿਨੀ ਟਰਾਈਡੈਂਟ ਸਮੇਤ ਹੋਰ ਨਾਮੀ ਕੰਪਨੀਆਂ ਦਾ ਦੌਰਾ ਕੀਤਾ ਗਿਆ। ਵਿਦਿਆਰਥੀਆਂ ਨੂੰ ਵਿਦਿਅਕ ਗਿਆਨ ਦੇ ਨਾਲ ਨਾਲ ਕੰਮਕਾਜੀ ਗਿਆਨ ਦੇ ਧਨੀ ਬਣਾਉਣ ਲਈ, ਯੂਨੀਵਰਸਿਟੀ ਦੇ ਕਾਰਪੋਰੇਟ ਰਿਸੋਰਸ ਸੈੱਲ ਦੇ ਡਾਇਰੈਕਟਰ ਸ਼ੈਲੀ ਜਿੰਦਲ ਅਤੇ ਸਟਾਫ ਵੱਲੋਂ ਇਹ ਉਦਯੋਗਿਕ ਟੂਰ ਆਯੋਜਤਿ ਕੀਤਾ ਗਿਆ। ਮੈਡਮ ਜਿੰਦਲ ਨੇ ਦੱਸਿਆ ਕਿ ਟਰਾਈਡੈਂਟ ਤੋਂ ਇਲਾਵਾ ਸੈਬਿਜ, ਨੈਟਜ਼ ਮਾਰਟਜ਼, ਟੈਕਨੋ ਸਪੈਸਜ਼ ਕੰਪਨੀਆਂ ਦੇ ਨੁਮਾਇੰਦਿਆ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਯੂਨਿਟਾਂ ਦਾ ਦੌਰਾ ਕਰਵਾਇਆ। ਵਿਦਿਆਰਥੀਆਂ ਨੇ ਇਸ ਦੌਰਾਨ ਕੰਮਕਾਜੀ ਗਿਆਨ ਦੀ ਭਰਪੂਰ ਜਾਣਕਾਰੀ ਹਾਸਲ ਕੀਤੀ। ਕੰਪਨੀਆਂ ਦੇ ਨੁਮਾਇੰਦਿਆਂ ਨੇ ਵੱਖ-ਵੱਖ ਯੂਨਿਟਾਂ ਦਾ ਦੌਰਾ ਕਰਵਾਉਣ ਦੇ ਨਾਲ-ਨਾਲ ਉਤਪਾਦਨ ਪ੍ਰਕਿਰਿਆ ਤੋਂ ਵੀ ਵਦਿਆਰਥੀਆਂ ਨੂੰ ਚੰਗੀ ਤਰਾਂ ਜਾਣੂ ਕਰਵਾਇਆ। ਜਿਸ ਅਧੀਨ ਕੱਚਾ ਮਾਲ, ਇਸ ਦੀ ਤਿਆਰੀ, ੳਤਪਾਦਨ, ਪੈਕਿਜਿੰਗ ਅਤੇ ਮਾਰਕਿਟਿੰਗ ਸ਼ਾਮਲ ਸਨ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਕਾਰਪੋਰੇਟ ਰਿਸੋਰਸ ਸੈੱਲ ਦੇ ਡਾਇਰੈਕਟਰ ਮੈਡਮ ਸ਼ੈਲੀ ਜਿੰਦਲ ਅਤੇ ਕਰਨਵੀਰ ਸਿੰਘ ਦੇ ਸੁਚੱਜੇ ਉੱਦਮ ਦੀ ਸ਼ਲਾਘਾ ਕੀਤੀ ਅਜਿਹੇ ਦੌਰੇ ਨਰਿੰਤਰ ਚੱਲਦੇ ਰਹਿਣ ਦੀ ਸਲਾਹ ਦਿੱਤੀ, ਜਿਸ ਸਦਕਾ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਕੰਮਕਾਜੀ ਗਿਆਨ ਦੇ ਧਨੀ ਬਣਾਇਆ ਜਾ ਸਕੇ। ਮਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਯੂਨੀਵਰਸਿਟੀ ਵੱਲੋਂ ਅਜਿਹੇ ਕੰਮਾਂ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਵਾਇਆ ਅਤੇ ਨਾਲ ਹੀ ਕਿਹਾ ਕਿ ਅਜਿਹੇ ਉਦਯੋਗਕ ਦੌਰਿਆਂ ਸਦਕਾ ਵਿਦਿਆਰਥੀਆਂ ਨੂੰ ਕਾਰਪੋਰੇਟ ਵਰਗ ਦੀਆਂ ਕਸੌਟੀਆਂ ਤੇ ਖਰੇ ਉਤਰਣ ਲਈ ਤਿਆਰ ਕੀਤਾ ਜਾ ਸਕਦਾ ਹੈ।

No comments: