BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਉੱਘੇ ਸੰਚਾਰ ਮਾਹਿਰ ਡਾ. ਧੀਮਾਨ ਵਲੋਂ ਪ੍ਰਭਾਵਸ਼ਾਲੀ ਲਿਖਣ-ਕਲਾ ਵਿਸ਼ੇ 'ਤੇ ਪ੍ਰੇਰਨਾਮਈ ਭਾਸ਼ਣ

ਤਲਵੰਡੀ ਸਾਬੋ, 22 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਸਭਿਆਚਾਰਕ ਅਤੇ ਸਮਾਜ ਭਲਾਈ ਕਮੇਟੀ ਵੱਲੋਂ ਪ੍ਰੇਰਨਾਮਈ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ਦੇ ਮੁੱਖ ਬੁਲਾਰੇ ਵਜੋਂ ਡਾ. ਜਗਤਾਰ ਸਿੰਘ ਧੀਮਾਨ, ਰਜਿਸਟਰਾਰ ਗੁਰੂ ਕਾਸੀ ਯੂਨੀਵਰਸਿਟੀ ਨੇ ਸ਼ਿਰਕਤ ਕੀਤੀ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਭੁਪਿੰਦਰ ਸਿੰਘ ਧਾਲੀਵਾਲ ਮੁੱਖ ਮਹਿਮਾਨ ਵੱਜੋਂ ਪਹੁੰਚੇ। ਇਹ ਭਾਸ਼ਣ 'ਲਿਖਣ ਕਲਾ ਅਖਬਾਰ ਅਤੇ ਰਸਾਲੇ' ਵਿਸ਼ੇ 'ਤੇ ਦਿੱਤਾ ਗਿਆ। ਇਸ ਭਾਸ਼ਣ ਵਿਚ ਡਾ. ਧੀਮਾਨ ਨੇ ਬੜੇ ਸੁਚੱਜੇ ਢੰਗ ਨਾਲ ਖ਼ਬਰਾਂ ਅਤੇ ਲੇਖ ਲਿਖਣ ਤੋਂ ਇਲਾਵਾ ਖੋਜ ਰਸਾਲਿਆਂ ਵਿੱਚ ਖੋਜ ਪੱਤਰ ਛਾਪਣ ਲਈ ਨੁਕਤੇ ਸਾਂਝੇ ਕੀਤੇ। ਅਜੋਕੇ ਸਮੇਂ ਵਿੱਚ ਇੰਟਰਨੈਟ ਅਤੇ ਸਾਈਬਰ ਖੋਜ ਪੱਤ੍ਰਿਕਾਵਾਂ ਬਾਰੇ ਜਾਣਕਾਰੀ ਭਰਪੂਰ ਤਰੀਕੇ ਸੁਝਾਏ। ਉਨਾਂ ਇਹ ਗੱਲ ਜੋਰ ਦੇ ਕੇ ਆਖੀ ਕਿ ਖੋਜ ਪੱਤ੍ਰਿਕਾਵਾਂ ਵਿੱਚ ਮੂਲ ਸਮੱਗਰੀ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ ਕਿਉਂ ਕਿ ਨਕਲ ਕੀਤਾ ਗਿਆ  ਗਿਆਨ ਪਲੈਗਰੀਜਮ ਦੀ ਤਕਨੀਕ ਨਾਲ ਪਕੜਿਆ ਜਾ ਸਕਦਾ ਹੈ। ਉਨਾਂ ਨੇ ਸਰੋਤਿਆਂ ਵੱਲੋਂ ਕੀਤੇ ਸਵਾਲਾਂ ਦੇ ਜਾਣਕਾਰੀ ਭਰਪੂਰ ਜਵਾਬ ਦਿੱਤੇ। ਇਸ ਸਮੇਂ ਵਾਈਸ ਚਾਂਸਲਰ ਨੇ ਕਿਹਾ ਕਿ ਅਜਿਹੇ ਲੈਕਚਰ ਅਜੋਕੇ ਸਮੇਂ ਦੀ ਲੋੜ ਹਨ ਜੋ ਸਾਨੂੰ ਸਹੀ ਸੇਧ ਦਿੰਦੇ ਹਨ। ਇਸ ਸਮੇਂ ਕਮੇਟੀ ਇੰਚਾਰਜ ਡਾ. ਹਰਪ੍ਰੀਤ ਕੌਰ ਔਲਖ ਨੇ ਡਾ. ਧੀਮਾਨ ਦੇ ਜੀਵਨ ਅਤੇ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਅਤੇ ਆਏ ਹੋਏ ਵਿਦਵਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਮੈਨੇਜਿਸੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਸਭਿਆਚਾਰਕ ਅਤੇ ਸਮਾਜ ਭਲਾਈ ਕਮੇਟੀ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਪ੍ਰੋ. ਵਾਈਸ ਚਾਂਸਲਰ ਡਾ. ਜਗਪਾਲ ਸਿੰਘ, ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ, ਡਾ. ਅਸ਼ਵਨੀ ਸੇਠੀ, ਡਾ. ਅਮਿਤ ਟੁਟੇਜਾ , ਮੈਡਮ ਸ਼ਰਨਜੀਤ ਕੌਰ ਅਤੇ ਸਮੂਹ ਸਟਾਫ ਮੈਂਬਰ ਸ਼ਾਮਿਲ ਸਨ।

No comments: