BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐੱਚ. ਆਈ. ਵੀ.ਫ਼ ਏਡਜ਼ ਜਨ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ

ਤਲਵੰਡੀ ਸਾਬੋ, 14 ਨਵੰਬਰ (ਗੁਰਜੰਟ ਸਿੰਘ ਨਥੇਹਾ)- ਡਾ. ਹਰੀ ਨਰਾਇਣ ਸਿੰਘ ਸਿਵਲ ਸਰਜਨ ਬਠਿੰਡਾ ਦੀ ਯੋਗ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ਤਲਵੰਡੀ ਸਾਬੋ ਤੋਂ ਡਾ. ਕੁੰਦਨ ਕੁਮਾਰ ਪਾਲ ਜਿਲ੍ਹਾ ਟੀਕਾਕਰਨ ਅਫਸਰ ਬਠਿੰਡਾ ਵੱਲੋਂ ਹਰੀ ਝੰਡੀ ਦਿਖਾ ਕੇ ਐੱਚ. ਆਈ. ਵੀ.ਫ਼ਏਡਜ਼ ਜਨ ਜਾਗਰੂਕਤਾ ਮੁਹਿੰਮ ਲਈ ਜਾਗਰੂਕਤਾ ਵੈਨ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਡਾ. ਕੁੰਦਨ ਕੁਮਾਰ ਪਾਲ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਮਿਤੀ 14 ਨਵੰਬਰ ਤੋਂ 29 ਨਵੰਬਰ ਤੱਕ ਬਠਿੰਡਾ ਦੇ ਪਿੰਡਾਂ ਵਿੱਚ ਏਡਜ਼ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ। ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਇਸ ਵੈਨ ਰਾਹੀਂ ਬਲਾਕ ਤਲਵੰਡੀ ਸਾਬੋ ਦੇ 15 ਪਿੰਡਾਂ ਵਿੱਚ 3 ਦਿਨ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸੇ ਦੌਰਾਨ ਰੋਜ਼ਾਨਾ ਇੱਕ ਏਡਜ਼ ਜਾਗਰੂਕਤਾ ਨੁੱਕੜ ਨਾਟਕ ਖੇਡਿਆ ਜਾਵੇਗਾ ਅਤੇ ਮਿਤੀ 16 ਨਵੰਬਰ ਨੂੰ ਰਾਮਾਂ ਮੰਡੀ ਵਿਖੇ ਇੱਕ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਜਾਵੇਗਾ। ਜਿਸ ਵਿੱਚ 20 ਤੋਂ 25 ਲੋਕਾਂ ਵੱਲੋਂ ਖੂਨਦਾਨ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਮੌਕੇ ਡਾ. ਰੋਜ਼ੀ ਅਗਰਵਾਲ ਜਿਲ੍ਹਾ ਟੀ. ਬੀ. ਅਫਸਰ ਨੇ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਮੰਤਵ ਲੋਕਾਂ ਨੂੰ ਐੱਚ. ਆਈ. ਵੀ.ਫ਼ਏਡਜ਼ ਤੋਂ ਬਚਾਅ ਲਈ ਵਰਤੇ ਜਾਣ ਵਾਲੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਮੁਫਤ ਐੱਚ. ਆਈ. ਵੀ. ਟੈਸਟ ਵੀ ਕੀਤੇ ਜਾਣਗੇ। ਜੇਕਰ ਕਿਸੇ ਦਾ ਇਹ ਟੈਸਟ ਪਾਜੀਟਿਵ ਆਉਂਦਾ ਹੈ ਤਾਂ ਹੋਰ ਲੋੜੀਂਦੇ ਟੈਸਟ ਕਰਕੇ ਸਰਕਾਰ ਵੱਲੋਂ ਐੱਚ. ਆਈ. ਵੀ. ਏਡਜ਼ ਦੀ ਮੁਫਤ ਦਵਾਈ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਲੋਕਾਂ ਨੂੰ ਇਸ ਬਿਮਾਰ ਤੋਂ ਡਰਨ ਦੀ ਲੋੜ ਨਹੀਂ ਹੈ ਸਗੋਂ ਅੱਗੇ ਆ ਕੇ ਆਪਣਾ ਟੈਸਟ ਕਰਵਾਉਣ ਉਪਰੰਤ ਸਮੇਂ ਸਿਰ ਇਲਾਜ਼ ਸ਼ੁਰੂ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਦਰਸ਼ਨ ਕੌਰ ਸਰਜਨ, ਡਾ. ਜਗਰੂਪ ਸਿੰਘ ਐੱਮ. ਡੀ. ਮੈਡੀਸਨ, ਡਾ. ਅਮਨਪ੍ਰੀਤ ਸਿੰਘ ਸੇਠੀ, ਸ. ਤਿਲ੍ਰੋਕ ਸਿੰਘ ਬਲਾਕ ਐਜੂਕੇਟਰ, ਸ. ਸੁਖਦੇਵ ਸਿੰਘ ਐੱਸ. ਆਈ., ਸ੍ਰੀ ਰਮੇਸ਼ ਕੁਮਾਰ ਚੀਫ ਫਾਰਮਾਸਿਸਟ ਤੋਂ ਇਲਾਵਾ ਸਟਾਫ ਮੈਂਬਰਜ਼ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

No comments: