BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਵਾਤਾਵਰਣ ਅਤੇ ਜੀਵ ਜੰਤੂਆ ਦੀ ਸੁਰੱਖਿਆ ਦੇ ਨਾਲ ਕਿਹਾ "ਸੇ ਨੋ ਟੂ ਜੰਕ ਫ਼ੂਡ"

ਜਲੰਧਰ 27 ਨਵੰਬਰ (ਜਸਵਿੰਦਰ ਆਜ਼ਾਦ)- "ਵਾਤਾਵਰਣ ਸੁਰੱਖਿਆ", "ਪੈੜ ਪੌਂਦਿਆ ਦੀ ਸੰਭਾਲ", "ਟ੍ਰੈਫ਼ਿਕ ਨਿਯਮਾਂ ਦੀ ਪਾਲਣਾ", "ਜੰਗਲੀ ਜਾਨਵਰਾਂ ਦੀ ਸੁਰੱਖਿਆ", "ਨਾਰੀ ਸ਼ਸ਼ਕਤੀਕਰਣ", "ਇੰਟਰਨੈਟ ਦੇ ਸਹੀ ਇਸਤੇਮਾਲ", "ਸੈ ਨੋ ਟੂ ਜੰਕ ਫ਼ੂਡ" ਆਦਿ ਦਾ ਸੰਦੇਸ਼ ਹੋਏ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਡਲ ਹਾਉਸ ਬ੍ਰਾਂਚ ਵਿੱਚ ਫੈਂਸੀ ਡਰੇਸ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਸਟੇਜ ਉੱਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਡਰੈਸ ਨਾਲ ਜਿੱਥੇ ਵਤਾਤਵਰਣ ਦੀ ਸੁਰੱਖਿਆ ਲਈ ਦਰਖਤਾਂ ਬੂਟਿਆ ਦੀ ਕਟਾਈ ਨਾ ਕਰਨ, ਫੁੱਲਾਂ ਨੂੰ ਨਾ ਤੋੜਨ, ਜੰਗਲੀ ਜੀਵਾਂ ਦੀ ਸੁਰੱਖਿਆ ਲਈ ਜੰਗਲਾਂ ਦੀ ਕਟਾਈ ਨਾ ਕਰਨ, ਤੰਦਰੁਸਤ ਜੀਵਨ ਲਈ ਜੰਕ ਫੂਡ ਨਾ ਖਾਣ, ਇੰਟਰਨੈਟ ਦੇ ਸਹੀ ਇਸਤੇਮਾਲ, ਦੁਰਘਟਨਾਂ ਨੂੰ ਰੋਕਣ ਲਈ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਾ ਆਦਿ ਦਾ ਸੰਦੇਸ਼ ਸਫਲਤਾਪੂਰਵਕ ਦਿੱਤਾ। ਇਸ ਮੁਕਾਬਲੇ ਵਿੱਚ ਯਾਨੀਸ਼, ਕਰਿਸ਼ ਨੇ ਪਹਿਲਾ, ਚੰਦਰ, ਹਾਰਵੀ ਨੇ ਦੂਸਰਾ, ਰਿਆ ਅਤੇ ਸਾਕਸ਼ੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਪਿ੍ਰੰਸੀਪਲ ਸ਼੍ਰੀਮਤੀ ਅਨੁਰਾਧਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੀ ਕਲਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇੰਨੀ ਛੋਟੀ ਜਿਹੀ ਉਮਰ ਵਿੱਚ ਇਹ ਬੱਚੇ ਸਮਾਜ ਦੇ ਹਿੱਤ ਦੇ ਬਾਰੇ ਵਿੱਚ ਸੋਚ ਰਹੇ ਹਨ।

No comments: