BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀ ਯਾਦ ਵਿੱਚ ਹੋਇਆ ਸਮਾਗਮ

ਜਲੰਧਰ 16 ਨਵੰਬਰ (ਜਸਵਿੰਦਰ ਆਜ਼ਾਦ)- ਸ਼ਹੀਦ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਬਖਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ (ਤਿੰਨੇ ਪਿੰਡ ਗਿੱਲਵਾਲੀ, ਅੰਮ੍ਰਿਤਸਰ), ਹਰਨਾਮ ਸਿੰਘ ਸਿਆਲਕੋਟੀ ਜੋ ਕਿ 16 ਨਵੰਬਰ 1915 ਨੂੰ ਲਾਹੌਰ ਕੇਂਦਰੀ ਜੇਲ ਫਾਂਸੀ ਦੇ ਫੰਦੇ 'ਤੇ ਲਟਕਾਏ ਗਏ ਅਤੇ ਬਰਮਾ ਸਾਜ਼ਸ਼ ਕੇਸ ਦੇ 6 ਸ਼ਹੀਦਾਂ ਹਰਨਾਮ ਸਿੰਘ ਸਾਹਰੀ (ਹੁਸ਼ਿਆਰਪੁਰ), ਨਰਾਇਣ ਸਿੰਘ ਬੱਲੋਂ (ਪਟਿਆਲਾ), ਚਾਲੀਆ ਰਾਮ ਸਾਹਨੇਵਾਲ (ਲੁਧਿਆਣਾ), ਵਿਸਾਖਾ ਸਿੰਘ ਬਾੜਾ (ਹੁਸ਼ਿਆਰਪੁਰ), ਨਿਰੰਜਣ ਸਿੰਘ ਸੰਗਤਪੁਰਾ, ਪਾਲਾ ਸਿੰਘ ਸ਼ੇਰਪੁਰ (ਲੁਧਿਆਣਾ) ਦੀ ਯਾਦ ਵਿੱਚ ਸ਼ਰਧਾਂਜ਼ਲੀ ਸਮਾਗਮ ਕੀਤਾ ਗਿਆ ਅਤੇ ਗ਼ਦਰੀ ਬਾਬਿਆਂ ਦੇ ਮੇਲੇ ਦੀ ਸਫ਼ਲਤਾ 'ਤੇ ਮੁਬਾਰਕਵਾਦ ਦਿੰਦਿਆਂ ਅੱਗੇ ਤੋਂ ਮੇਲੇ ਨੂੰ ਹਰ ਪੱਖੋਂ ਹੋਰ ਵੀ ਨਵੀਆਂ ਬੁਲੰਦੀਆਂ 'ਤੇ ਪਹੁੰਚਾਉਣ ਲਈ ਪੜਚੋਲਵੀਂ ਨਜ਼ਰ ਨਾਲ ਮੋੜਵੀਂ ਝਾਤ ਮਾਰੀ ਗਈ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ, ਸੁਰਿੰਦਰ ਕੁਮਾਰੀ ਕੋਛੜ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਹਰਵਿੰਦਰ ਭੰਡਾਲ, ਰਣਜੀਤ ਸਿੰਘ ਔਲਖ, ਸੀਤਲ ਸਿੰਘ ਸੰਘਾ, ਬਲਵੀਰ ਕੌਰ ਬੁੰਡਾਲਾ, ਕੁਲਬੀਰ ਸਿੰਘ ਸੰਘੇੜਾ, ਮਨਜੀਤ ਸਿੰਘ ਤੇ ਚਰੰਜੀ ਲਾਲ ਕੰਗਣੀਵਾਲ ਤੋਂ ਇਲਾਵਾ ਪ੍ਰੋ. ਗੋਪਾਲ ਸਿੰਘ ਬੁੱਟਰ, ਡਾ. ਸੈਲੇਸ਼, ਸੁਮਨ ਲਤਾ, ਡਾ. ਹਰਜਿੰਦਰ ਸਿੰਘ ਅਟਵਾਲ ਆਦਿ ਨੇ ਸ਼ਹੀਦਾਂ ਨੂੰ ਨਮਸਤਕ ਹੁੰਦਿਆਂ ਤਿੰਨ ਰੋਜ਼ਾ ਮੇਲੇ ਦੇ ਅਨੇਕਾਂ ਪੱਖਾਂ ਉਪਰ ਚਰਚਾ ਕੀਤੀ। ਸਮੂਹ ਬੁਲਾਰਿਆਂ ਨੇ ਅਮਰ ਸ਼ਹੀਦਾਂ ਦੇ ਅਧੂਰੇ ਕਾਰਜ ਨੇਪਰੇ ਚਾੜਨ ਲਈ ਉਨਾਂ ਵਰਗੀ ਭਾਵਨਾ ਨਾਲ ਪੜਨ, ਵਿਚਾਰਨ, ਅਧਿਐਨ ਕਰਨ ਅਤੇ ਲੋਕ ਸੰਗਰਾਮ ਦੇ ਖੇਤਰ ਡੱਟਵਾਂ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

No comments: