BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 23 ਨੂੰ ਤਲਵੰਡੀ ਸਾਬੋ ਵਿਖੇ

ਤਲਵੰਡੀ ਸਾਬੋ, 22 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਅੰਦਰ ਸਾਹਿਤਕ ਸਰਗਰਮੀਆਂ ਨੂੰ ਹੋਰ ਤੇਜ਼ ਕਰਦਿਆਂ ਅਤੇ ਸ. ਜਗਰੂਪ ਸਿੰਘ ਮਾਨ ਦੀ ਮਿੱਠੀ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਖੇਤਰ ਦੇ ਉੇੱਘੇ ਸਮਾਜ ਸੇਵੀ ਸ. ਜਗਤਾਰ ਸਿੰਘ ਮੈਨੂਆਣਾ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰ. ਜਗਦੀਸ਼ ਸਿੰਘ ਘਈ, ਸੁਰਿੰਦਰਪ੍ਰੀਤ ਘਣੀਆ ਅਤੇ ਡਾ. ਜਗਰੂਪ ਸਿੰਘ ਐੱਮ. ਡੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਉਕਤ ਸਮਾਰੋਹ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਬੁਲਾਰਿਆ ਨੇ ਦੱਸਿਆ ਕਿ ਸਵ. ਜਗਰੂਪ ਸਿੰਘ ਮਾਨ ਵੱਲੋਂ ਖੇਤਰ ਨੂੰ ਸਾਹਿਤ ਦੇ ਖੇਤਰ ਵਿਚਲੀਆਂ ਵੱਡੀਆਂ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਮਿਤੀ 23 ਨਵੰਬਰ ਦਿਨ ਵੀਰਵਾਰ ਨੂੰ 10 ਵਜੇ ਸਥਾਨਕ ਖਾਲਸਾ ਹਾਈ ਸਕੂਲ਼ (ਲੜਕੇ) ਵਿੱਚ ਵਿਸ਼ਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਮੁੱਚੇ ਪੰਜਾਬ ਅਤੇ ਬਾਹਰੋਂ ਵੀ ਪ੍ਰਸਿੱਧ ਕਵੀ ਜਨ ਜਿੰਨ੍ਹਾਂ ਵਿੱਚ ਪ੍ਰਮੁੱਖ ਹਰਮੀਤ ਵਿਦਿਆਰਥੀ, ਹਰਦਰਸ਼ਨ ਸੋਹਲ, ਜਸਪਾਲ ਘਈ, ਭੁਪਿੰਦਰ ਪੰਨੀਵਾਲੀਆ, ਸੁਖਦਰਸ਼ਨ ਗਰਗ, ਕੰਵਲਜੀਤ ਕੁਟੀ, ਬਲਵੀਰ ਸਿੰਘ ਸਨੇਹੀ, ਗੋਬਿੰਦ ਰਾਮ ਲਹਿਰੀ  ਤੋਂ ਇਲਾਵਾ ਅਨੇਕਾਂ ਹੋਰ ਸਾਹਿਤਕਾਰ ਪਹੁੰਚ ਰਹੇ ਹਨ।  ਇਸ ਮੌਕੇ ਸਾਹਿਤ ਦੇ ਨਾਮਵਰ ਸ਼ਾਇਰ ਅਤੇ ਮੁੱਖ ਸੰਪਾਦਕ ਸ਼ਬਦ ਤ੍ਰਿੰਝਣ ਸ੍ਰੀ ਮੰਗਤ ਕੁਲਜਿੰਦ ਯੂ. ਐੱਸ. ਏ. ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ। ਇਸ ਸਮਾਰੋਹ ਦੀ ਪ੍ਰਧਾਨਗੀ ਡਾ. ਲਾਭ ਸਿੰਘ ਖੀਵਾ (ਡੀਨ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ) ਤੋਂ ਇਲਾਵਾ ਮੁੱਖ ਬੁਲਾਰੇ ਡਾ. ਗੁਰਦੇਵ ਸਿੰਘ ਖੋਖਰ ਅਤੇ ਸ੍ਰੀ ਜਸਪਾਲ ਮਾਨਖੇੜਾ ਹੋਣਗੇ। ਸਾਹਿਤ ਪ੍ਰੇਮੀਆਂ ਨੂੰ ਸਭਾ ਵੱਲੋਂ ਇਸ ਕਵੀ ਦਰਬਾਰ ਵਿੱਚ ਸ਼ਿਰਕਤ ਕਰਨ ਦੀ ਅਪੀਲ਼ ਕੀਤੀ ਜਾਂਦੀ ਹੈ।

No comments: