BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਨਥੇਹਾ ਦੇ ਕਿਸਾਨ ਦੀ ਕੁਰਕੀ ਰੋਕਣ ਲਈ ਕਿਸਾਨਾਂ ਲਾਇਆ ਤਹਿਸੀਲਦਾਰ ਦਫਤਰ ਮੂਹਰੇ ਧਰਨਾ

ਤਲਵੰਡੀ ਸਾਬੋ, 30 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦੇ ਕਿਸਾਨਾਂ ਦੀ ਜਮੀਨ ਦੀ ਕੁਰਕੀ ਰੱਖੀ ਗਈ ਜਿਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋ ਤਹਿਸੀਲਦਾਰ ਦੇ ਦਫਤਰ ਅੱਗੇ ਧਰਨਾ ਲਗਾ ਦਿੱਤਾ ਗਿਆ। ਜਿਸ ਕਿਸਾਨ ਦੀ ਕੁਰਕੀ ਰੱਖੀ ਗਈ ਉਸ ਦੀ ਕਰੀਬ ਇੱਕ ਸਾਲ ਪਹਿਲਾ ਮੋਤ ਹੋ ਗਈ ਹੈ ਤੇ ਉਸ ਦੇ ਜਮੀਨ ਦੀ ਵਿਰਾਸਤ ਉੇਸ ਦੇ ਪੁੱਤਰ ਦੇ ਨਾਮ ਚੜ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਨਥੇਹਾ ਦੇ ਕਿਸਾਨ ਹਰਦੇਵ ਸਿੰਘ ਦੀ ਜਮੀਨ 12 ਲੱਖ 75 ਹਜਾਰ ਰੁਪਏ ਦੀ ਕੁਰਕੀ ਦੇ ਹੁਕਮ ਪ੍ਰੇਮ ਚੰਦ ਆਤਮਾ ਰਾਮ ਵਾਸੀ ਮਾਨਸਾ ਵੱਲੋ ਮਾਨਸਾ ਦੀ ਮਾਨਯੋਗ ਅਦਾਲਤ ਤੋਂ ਲਿਆਂਦੀ ਗਈ ਸੀ। ਮਾਨਯੋਗ ਅਦਾਲਤ ਨੇ ਤਹਿਸੀਲਦਾਰ ਤਲਵੰਡੀ ਸਾਬੋ ਨੂੰ ਕੁਰਕੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਸ ਲਈ ਅੱਜ ਕੁਰਕੀ ਦੀ ਤਾਰੀਖ ਰੱਖੀ ਗਈ ਸੀ। ਕੁਰਕੀ ਦੀ ਜਾਣਕਾਰੀ ਲਈ ਕਿਸਾਨ ਨੂੰ ਵੀ ਨੋਟਿਸ ਮਾਨਯੋਗ ਅਦਾਲਤ ਨੇ ਭੇਜਿਆ ਸੀ। ਦੱਸਣਾ ਬਣਦਾ ਹੈ ਕਿ ਕਿਸਾਨ ਹਰਦੇਵ ਸਿੰਘ ਦੀ ਕਰੀਬ ਇੱਕ ਸਾਲ ਪਹਿਲਾ ਮੋਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਉਸ ਦੇ 6 ਏਕੜ ਜਮੀਨ ਉਸ ਦੇ ਪੁੱਤਰ ਦੇ ਨਾਮ ਵਿਰਸਾਤ ਤਾਂ ਹੋ ਗਈ ਹੈ ਪਰ ਇੰਤਕਾਲ ਨਹੀਂ ਕੀਤੀ ਗਿਆ। ਕਿਸਾਨ ਹਰਦੇਵ ਸਿੰਘ ਦੇ ਪੁੱੱਤਰ ਬੀਰਬਲ ਸਿੰਘ ਨੇ ਦੱਸਿਆ ਉਹ ਕਰੀਬ 20 ਸਾਲ ਤੋਂ ਖੇਤੀ ਕਰਦਾ ਆ ਰਿਹਾ ਹੈ ਉਦੋਂ ਤੋਂ ਸਾਡਾ ਉਕਤ ਆੜਤੀਆਂ ਨਾਲ ਕੋਈ ਲੈਣ ਦੇਣ ਨਹੀਂ ਚਲਦਾ। ਨਾ ਹੀ ਉਸ ਨੂੰ ਉਹਨਾਂ ਦੇ ਪੈਸੇ ਦੇਣ ਬਾਰੇ ਕੁੱਝ ਪਤਾ ਸੀ ਉਸ ਨੂੰ ਨੋਟਿਸ ਆੳੇਣ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਦੀ ਜਮੀਨ ਕੁਰਕ ਕੀਤੀ ਜਾ ਰਹੀ ਹੈ।
ਉਧਰ ਪਤਾ ਲਗਦੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਹੱਤਰ ਸਿੰਘ, ਮੋਹਨ ਸਿੰਘ ਚੱਠੇਵਾਲਾ, ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਵਿੱਚ ਕੁਰਕੀ ਦੇ ਖਿਲਾਫ ਤਹਿਸੀਲਦਾਰ ਦਫਤਰ ਅੱਗੇ ਧਰਨਾ ਲਗਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਨੇ ਚੋਣਾਂ ਤੋ ਪਹਿਲਾਂ ਕੁਰਕੀ ਨਾ ਕੀਤੇ ਜਾਣ ਦਾ ਵਾਅਦਾ ਕੀਤਾ ਸੀ ਪਰ ਹੁਣ ਅਫਸਰਸ਼ਾਹੀ ਵੱਲੋ ਆੜਤੀਆਂ ਦੇ ਹੱਕ ਵਿੱਚ ਹੋ ਕੇ ਕਿਸਾਨਾਂ ਦੀ ਜਮੀਨ ਦੀ ਕੁਰਕੀ ਕਰ ਰਹੀ ਹੈ ਕਿਸਾਨਾਂ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦੇਵਗੇ ਭਾਵੇਂ ਕਿ ਉਸ ਲਈ ਉਹਨਾਂ ਨੂੰ ਕੋਈ ਵੀ ਸੰਘਰਸ਼ ਕਿਉਂ ਨਾ ਕਰਨਾ ਪਵੇ। ਇਸ ਮੋਕੇ ਉਹਨਾਂ ਨਾਲ ਕੁਲਵੰਤ ਸਿੰਘ ਲਹਿਰੀ, ਬਾਬੂ ਸਿੰਘ ਗਿਆਨਾ, ਗੁਰਮੀਤ ਨੰਗਲਾ, ਦਲਬਾਰਾ ਸਿੰਘ ਚੱਠੇਵਾਲਾ, ਕਲੱਤਰ ਸਿੰਘ, ਨਿਰਦੇਵ ਸਿੰਘ ਅਤੇ ਗੁਰਨੈਬ ਸਿੰਘ ਵੀ ਮੋਜੂਦ ਸਨ। ਮਾਮਲੇ ਨਾਲ ਸਬੰਧਤ ਅਸ਼ੋਕ ਕੁਮਾਰ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਨੇ ਕਿਹਾ ਕਿ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਹੁਕਮ ਆਏ ਸਨ ਉਹਨਾਂ ਕਿਹਾ ਕਿ ਇਸ ਕੁਰਕੀ ਸਬੰਧੀ ਮਾਨਯੋਗ ਅਦਾਲਤ ਨੂੰ ਕਿਸਾਨ ਦੇ ਰੋਸ ਅਤੇ ਕਿਸਾਨ ਦੀ ਮੋਤ ਬਾਰੇ ਲਿਖ ਕੇ ਭੇਜ ਰਹੇ ਹਾਂ।

No comments: