BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਕਿਯੂ ਲੱਖੋਵਾਲ ਦੀ ਮੀਟਿੰਗ ਹੋਈ, ਦਿੱਲੀ ਸੰਸਦ ਦਾ ਘਿਰਾਓ ਹੁਣ 13 ਮਾਰਚ ਨੂੰ ਕਰਨ ਦਾ ਐਲਾਨ

ਤਲਵੰਡੀ ਸਾਬੋ, 16 ਨਵੰਬਰ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਇੱਕ ਮੀਟਿੰਗ ਬਲਾਕ ਪ੍ਰਧਾਨ ਗੁਰਮੀਤ ਸਿੰਘ ਗੁਰੂਸਰ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ ਯੁੂਨੀਅਨ ਦੇ ਸੂਬਾ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾਂ ਨੇ ਮੁੱਖ ਮਹਿਮਾਨ ਵਜੋਂ ਜਦੋਂਕਿ ਜਿਲ੍ਹਾ ਪ੍ਰਧਾਨ ਦਾਰਾ ਸਿੰਘ ਤੇ ਸਕੱਤਰ ਗੁਰਪਾਲ ਸਿੰਘ ਜਵੰਧਾ ਨੇ ਵਿਸ਼ੇਸ ਤੌਰ 'ਤੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਪਾਸ ਕੀਤੇ ਮਤਿਆਂ ਵਿੱਚ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ ਅਤੇ ਕਿਸਾਨਾਂ ਦਾ ਸਾਰਾ ਕਰਜਾ ਵੀ ਤੁਰੰਤ ਮਾਫ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇ ਇਹ ਮੰਗਾਂ ਮੰਨੀਆਂ ਨਾ ਗਈਆਂ ਤਾਂ ਭਾਕਿਯੂ 2019 ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਡਟ ਕੇ ਵਿਰੋਧ ਕਰੇਗੀ। ਇਸ ਮੌਕੇ ਸੰਬੋਧਨ ਵਿੱਚ ਰਾਮਕਰਨ ਰਾਮਾਂ ਨੇ ਦੱਸਿਆ ਕਿ ਦਿੱਲੀ ਵਿੱਚ ਸੰਸਦ ਦਾ ਘਿਰਾਓੁ ਜੋ ਕਿ 27 ਨਵੰਬਰ ਨੂੰ ਕੀਤਾ ਜਾਣਾ ਸੀ ਉਹ ਹੁਣ 13 ਮਾਰਚ 2018 ਨੂੰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜੇ ਕੇਂਦਰ ਸਰਕਾਰ ਸਨਅਤਕਾਰਾਂ ਦੇ ਇੱਕ ਲੱਖ ਕਰੋੜ ਰੁਪਏ ਦੇ ਕਰਜਿਆਂ ਤੇ ਲਕੀਰ ਮਾਰ ਸਕਦੀ ਹੈ ਤਾਂ ਕਿਸਾਨੀ ਕਰਜੇ ਮਾਫ ਕਿਉਂ ਨਹੀ ਹੋ ਸਕਦੇ। ਕਿਸਾਨ ਆਗੂਆਂ ਨੇ ਸਰਕਾਰ ਤੋਂ ਭਾਰਤੀ ਕਪਾਹ ਨਿਗਮ ਨੂੰ ਮੰਡੀਆਂ ਵਿੱਚ ਆ ਕੇ ਨਰਮੇ ਦੀ ਖਰੀਦ ਕਰਨ, ਨਰਮੇ ਦੀ ਕੀਮਤ 8200 ਰੁਪਏ ਪ੍ਰਤੀ ਕੁਇੰਟਲ ਕਰਨ,ਕਣਕ ਦੀ ਕੀਮਤ 2800 ਰੁਪਏ ਪ੍ਰਤੀ ਕੁਇੰਟਲ, ਤੇਲ ਬੀਜਾਂ ਦੀ ਕੀਮਤ 8500 ਰੁਪਏ ਪ੍ਰਤੀ ਕੁਇੰਟਲ ਕਰਨ ਆਦਿ ਕਿਸਾਨਾਂ ਦੀਆਂ ਮੰਗਾਂ ਤੇ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਮੀਟਿੰਗ ਵਿੱਚ ਮਿੱਠੂ ਸਿੰਘ ਮਾਹੀਨੰਗਲ, ਸੁਖਮੰਦਰ ਸਿੰਘ, ਸੁਖਵਿੰਦਰ ਸਿੰਘ ਨਵਾਂ ਪਿੰਡ, ਲੀਲਾ ਸਿੰਘ ਜੀਵਨ ਸਿੰਘ ਵਾਲਾ, ਕਰਮਜੀਤ ਸਿੰਘ ਜੱਜਲ, ਅਸ਼ੋਕ ਕੁਮਾਰ, ਲਛਮਣ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ ਸੇਖੂ, ਅੰਗਰੇਜ ਸਿੰਘ, ਗੁਰਜੰਟ ਸਿੰਘ ਕਲਾਲਵਾਲਾ, ਮੇਜਰ ਸਿੰਘ ਕਲਾਲਵਾਲਾ, ਸੇਵਕ ਸਿੰਘ ਲੇਲੇਵਾਲਾ, ਹਰਗੋਬਿੰਦ ਸਿੰਘ, ਮਾਘੀ ਸਿੰਘ ਆਦਿ ਕਿਸਾਨ ਆਗੂ ਸ਼ਾਮਿਲ ਸਨ।

No comments: