BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੋਰਾਵਰਾਂ ਵੱਲੋਂ ਪਲਾਟ 'ਤੇ ਕਬਜੇ ਤੋਂ ਪ੍ਰੇਸ਼ਾਨ ਰਹਿੰਦੇ ਵਿਅਕਤੀ ਦੀ ਭੇਦਭਰੇ ਹਾਲਤ ਵਿੱਚ ਮੌਤ

ਮ੍ਰਿਤਕ ਦੇ ਵਾਰਿਸਾਂ ਨੇ ਲਾਏ ਪੁਲਿਸ ਤੇ ਪੱਖਪਾਤ ਕਰਨ ਦੇ ਦੋਸ਼, ਲਾਸ਼ ਚੌਂਕ ਵਿੱਚ ਰੱਖ ਕੇ ਪ੍ਰਦਰਸ਼ਨ ਦੀ ਦਿੱਤੀ ਚਿਤਾਵਨੀ
ਤਲਵੰਡੀ ਸਾਬੋ, 19 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਵਿਖੇ ਇੱਕ ਵਿਅਕਤੀ ਦੀ ਭੇਦ ਭਰੇ ਹਾਲਤ ਵਿੱਚ ਮੌਤ ਹੋ ਗਈ ਹੈ। ਪਰਿਵਾਰਿਕ ਮੈਂਬਰ ਵਿਅਕਤੀ ਦੀ ਮੌਤ ਦਾ ਕਾਰਨ ਉਸ ਦੇ ਪਲਾਟ 'ਤੇ ਕੀਤੇ ਨਜਾਇਜ ਕਬਜੇ ਨੂੰ ਦੱਸ ਰਹੇ ਹਨ। ਹੁਣ ਪਰਿਵਾਰਿਕ ਮੈਬਰਾਂ ਨੇ ਕਬਜਾ ਕਰਨ ਵਾਲੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਜਦੋਂ ਕਿ ਪੁਲਿਸ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਰਵਾਈ ਕਰਨ ਦੀ ਗੱਲ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਦੇ ਮਾੜਾ ਸਿੰਘ ਜੋ ਕਿ ਸਹਿਕਾਰੀ ਸਭਾ ਕੌਰੇਆਣਾ ਵਿਖੇ ਸੇਵਾਦਾਰ ਦੀ ਨੌਕਰੀ ਕਰਦਾ ਸੀ ਦੇ ਇੱਕ ਪਲਾਟ ਦੀ ਕੁੱਝ ਲੋਕਾਂ ਵੱਲੋਂ ਕੁਝ ਸਮਾਂ ਪਹਿਲਾਂ ਧੋਖੇ ਨਾਲ ਰਜਿਸਟਰੀ ਆਪਣੇ ਨਾਮ ਕਰਵਾ ਲਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਸੀ ਪਰ ਮਾਮਲੇ ਨਾਲ ਸਬੰਧਤ ਕੁੱਝ ਹੋਰ ਲੋਕਾਂ ਤੇ ਵੀ ਉਸ ਵੱਲੋਂ ਪੁਲਸ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਮ੍ਰਿਤਕ ਦੇ ਪੁੱਤਰ ਗੁਰਦਾਸ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉੇਹਨਾਂ ਦੇ ਝਗੜੇ ਵਾਲੇ ਪਲਾਟ ਤੇ ਕਥਿਤ ਦੋਸ਼ੀਆਂ ਨੇ ਕਿੱਲੇ ਲਗਾ ਕੇ ਕਬਜਾ ਕਰਨ ਦੀ ਕੋਸ਼ਿਸ ਕੀਤੀ ਗਈ ਜਿੰਨਾ ਨੂੰ ਮੈਂ ਤੇ ਮੇਰੇ ਪਿਤਾ ਨੇ ਰੋਕਿਆ ਤਾਂ ਉਹਨਾਂ ਮੇਰੇ ਪਿਤਾ ਨੂੰ ਸਹਿਕਾਰੀ ਸਭਾ ਤੋਂ ਹਟਾਉਣ ਦੀਆਂ ਧਮਕੀਆਂ ਦਿੱਤੀਆਂ ਤਾਂ ਉਹ ਚਿੰਤਾ ਵਿੱਚ ਬਿਮਾਰ ਹੋ ਗਿਆ ਤੇ ਉਸ ਦੀ ਬੀਤੀ ਰਾਤ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਨੇ ਆਪਣੇ ਪਿਤਾ ਦੀ ਮੌਤ ਲਈ ਉਕਤ ਕਥਿਤ ਦੋਸ਼ੀਆਂ ਨੂੰ ਜਿੰਮੇਵਾਰ ਦਸਦੇ ਹੋਏ ਉੇਹਨਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਦੋ ਕਿ ਮ੍ਰਿਤਕ ਦੇ ਰਿਸ਼ਤੇਦਾਰ ਰਣਜੀਤ ਸਿੰਘ ਸਾਬਕਾ ਸਰਪੰਚ ਬਰਨ ਨੇ ਪੁਲਿਸ ਤੇ ਪੱਖਪਾਤ ਕਰਨ ਦਾ ਦੋਸ਼ ਲਗਾਉਦੇ ਹੋਏ ਕਿਹਾ ਕਿ ਪੁਲਿਸ ਬਣਦੀ ਕਰਵਾਈ ਨਹੀ ਕਰ ਰਹੀ। ਉਹਨਾਂ ਦੋਸ਼ ਲਗਾਏ ਕਿ ਪਹਿਲਾ ਦਰਜ ਕੀਤੇ ਮਾਮਲੇ ਵਿੱਚ ਵੀ ਸਾਰੇ ਦੋਸ਼ੀਆਂ ਨੂੰ ਸ਼ਾਮਿਲ ਕਰਨ ਦੀ ਬਜਾਏ ਕਈਆਂ  ਨੂੰ ਪਰਚੇ ਚੋਂ ਬਾਹਰ ਕੱਢ ਦਿੱਤਾ ਗਿਆ ਜਿਸ ਕਰਕੇ ਮਾਮਲੇ ਦਾ ਚਲਾਨ ਵੀ ਨਹੀ ਪੇਸ਼ ਹੋਇਆ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਪੁਲਿਸ ਨੇ ਉਕਤ ਕਥਿਤ ਦੋਸ਼ੀਆਂ 'ਤੇ ਮਾਮਲਾ ਦਰਜ ਨਾ ਕੀਤਾ ਤਾਂ ਉਹ 20 ਨਵੰਬਰ ਨੂੰ ਲਾਸ਼ ਨੂੰ ਚੌਂਕ ਵਿੱਚ ਰੱਖ ਕੇ ਪੁਲਸ ਖਿਲਾਫ ਸੰਘਰਸ਼ ਆਰੰਭਣਗੇ।
ਜਦੋਂ ਮਾਮਲੇ ਸਬੰਧੀ ਸੀਂਗੋ ਪੁਲਿਸ ਚੌਂਕੀ ਇੰਚਾਰਜ ਭੁਪਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦਸਦੇ ਕਿਹਾ ਕਿ ਮਾਮਲੇ ਵਿੱਚ ਮ੍ਰਿਤਕ ਦੇ ਪੁੱਤਰ ਦੇ ਬਿਆਨ ਲਿਖ ਲਏ ਗਏ ਹਨ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

No comments: