BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕਾਲਾ ਦਿਵਸ ਮਨਾਇਆ ਗਿਆ

ਜਲੰਧਰ 8 ਨਵੰਬਰ (ਦਲਵੀਰ ਸਿੰਘ)- ਜਲੰਧਰ ‘ਚ ਨੋਟਬੰਦੀ ਦਾ 1 ਸਾਲ ਪੂਰਾ ਹੋਣ ‘ਤੇ ਨਾਰਥ ਦੇ ਕਾਂਗਰਸੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕਾਲਾ ਦਿਵਸ ਮਨਾਇਆ ਗਿਆ। ਵਿਧਾਇਕ ਜੂਨੀਅਰ ਅਵਤਾਰ ਹੈਨਰੀ ਦੀ ਅਗਵਾਈ ਹੇਠ ਦੋਆਬਾ ਚੌਂਕ ‘ਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਹੈਨਰੀ ਨੇ ਕਿਹਾ ਕਿ ਨੋਟਬੰਦੀ ਦੇ ਮਾਮਲੇ ‘ਚ ਕੇਂਦਰ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ। ਕਾਲੇਧੰਨ ਵਾਲੇ ਤਾਂ ਫੜਨਾ ਦੂਰ ਦੀ ਗੱਲ ਹੈ ਉਲਟਾ ਨੋਟਬੰਦੀ ਦੇ ਕਾਰਨ ਵਪਾਰੀ ਵਰਗ ਦੇ ਨਾਲ-ਨਾਲ ਆਮ ਜਨਤਾ ਦਾ ਵੀ ਬੁਰਾ ਹਾਲ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ 8 ਨਵੰਬਰ ਨੂੰ ਹਰੇਕ ਸਾਲ ਕਾਲਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਸਾਬਕਾ ਡਿਪਟੀ ਮੇਅਰ ਤਰਸੇਮ ਲਾਲ ਭਾਰਦਵਾਜ, ਮਾਈਕ ਖੋਸਲਾ ਅਤੇ ਹੋਰ ਕਾਂਗਰਸੀ ਹਾਜ਼ਰ ਸਨ।

No comments: