BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰ ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਜਾਯਜ ਮੰਗਾਂ ਨੂੰ ਜਾਨ ਬੂਝ ਕੇ ਕਰ ਰਹੀ ਹੈ ਅਣਦੇਖਾ -ਰਮਨ ਬਹਿਲ

ਜਲੰਧਰ 28 ਨਵੰਬਰ (ਜਸਵਿੰਦਰ ਆਜ਼ਾਦ)- ਪ੍ਰਾਈਵੇਟ ਕਾਲਜਾਂ ਦੇ ਨਾਨ-ਟੀਚਿੰਗ ਇੰਪਲਾਈਜ ਯੂਨੀਅਨ ਪੰਜਾਬ ਦੇ ਏਡਿਡ ਅਤੇ ਅਣਏਡਿਡ ਦੇ ਦਿਸ਼ਾ ਨਿਰਦੇਸ਼ 'ਚ ਸਮੂਚੇ ਪੰਜਾਬ ਦੇ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਨੇ 28 ਨੰਵਬਰ ਨੂੰ ਅਪਨੇ ਅਪਨੇ ਕਾਲਜਾਂ ਵਿੱਚ ਸਵੇਰੇ 9.30 ਤੋਂ ਲੈ ਕੇ 1.00 ਵਜੇ ਤੱਕ ਧਰਨਾ ਪ੍ਰਦਰਸ਼ਨ ਕੀਤੇ। ਇਸੇ ਲੜੀ 'ਚ ਧਰਨੇ ਨੂੰ ਸੰਬੋਧਨ ਕਰਦੇ ਹੋਏ ਐਚ.ਐਮ.ਵੀ. ਦੇ ਪ੍ਰਧਾਨ ਸ਼੍ਰੀ ਰਮਨ ਬਹਿਲ ਨੇ ਦੱਸਿਆ ਕਿ ਸਰਕਾਰ ਵਲੋਂ ਪੇ-ਪੈਰਿਟੀ ਦੇਣ ਦੇ ਬਾਵਜੂਦ ਵੀ ਨਾਨ-ਟੀਚਿੰਗ ਕਰਮਚਾਰੀਆਂ ਨੂੰ ਉਨਾਂ ਦੇ ਬਣਦੇ ਹੱਕ ਕਾਫੀ ਦੇਰ ਤੋਂ ਨਹੀ ਮਿਲ ਰਹੇ ਹਨ ਅਤੇ ਸਰਕਾਰ ਦੇ ਇਸ ਅੜਿਅਲ ਰਵੈਏ ਦੀ ਜੰਮ ਕੇ ਨਿੰਦਾ ਕੀਤੀ। ਯੂਨੀਅਨ ਦੀਆਂ ਮੁੱਖ ਮੰਗਾਂ ਜਿਸ ਵਿੱਚ ਨਾਨ-ਟੀਚਿੰਗ ਕਰਮਚਾਰੀਆਂ ਨੂੰ 1.12.2011 ਤੋਂ ਸ਼ੋਧੇ ਗ੍ਰੇਡ-ਪੇ ਲਾਗੂ ਕਰਨਾ, ਵਧੀ ਹੋਈ ਦਰ ਨਾਲ ਹਾਊਸ ਰੈਂਟ ਅਤੇ ਮੈਡੀਕਲ ਭੱਤੇ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਪ੍ਰਾਈਵੇਟ ਏਡਿਡ ਕਾਲਜਾਂ ਦੀਆਂ ਪੋਸਟਾਂ ਭਰਨ ਤੋਂ ਰੋਕ ਹਟਾਉਣਾ, 4:9:14 ਸਟੇਪ-ਅਪ ਇੰਕ੍ਰੀਮੇਂਟ, ਪੈਂਸ਼ਨ ਅਤੇ ਗ੍ਰੈਚੁਅਟੀ ਲਾਗੂ ਕਰਨਾ, ਸੀ.ਸੀ.ਏ. ਅਤੇ ਰੂਰਲ ਭੱਤਾ ਲਾਗੂ ਕਰਨਾ ਆਦਿ ਹਨ ਜੋ ਕਿ ਸਰਕਾਰ ਵਲੋਂ ਅੱਜ ਤੱਕ ਪੂਰੀ ਨਹੀਂ ਕੀਤੀ ਗਈ ਜਿਸਦੇ ਕਾਰਨ ਅੱਜ ਸਮੂਚੇ ਪੰਜਾਬ ਦੇ ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਵਿੱਚ ਬਹੱਤ ਜਿਆਦਾ ਰੋਸ਼ ਪਾਇਆ ਜਾ ਰਿਹਾ ਹੈ। ਇਸ ਮੌਕੇ ਤੇ ਐਚ.ਐਮ.ਵੀ. ਯੂਨਿਟ ਦੇ ਸ਼੍ਰੀ ਅਮਰਜੀਤ ਖੰਨਾ, ਪੰਕਜ ਜੋਤੀ, ਰਾਜੀਵ ਭਾਟੀਆ, ਮਨੋਹਰ ਲਾਲ, ਰੇਣੁ ਬਾਲਾ,ਗੁਰਜੀਤ ਕੌਰ, ਇੰਦੂ ਬਾਲਾ, ਭਜਨੋ, ਰਾਮ ਲੁਭਾਇਆ, ਕਰਮਚੰਦ ਪਾਠਕ, ਰਾਜੇਸ਼ ਕਨੌਜਿਆ, ਤੇਜ ਕੁਮਾਰ, ਕਰਮਚੰਦ ਪਾਠਕ ਅਤੇ ਡੀਏਵੀ ਕਾਲਜ ਯੂਨਿਟ ਦੇ ਮੈਂਬਰ ਵੀ ਮੌਜੂਦ ਸਨ।

No comments: