BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਰਾਲੀ ਨੂੰ ਅੱਗ ਲਗਾ ਕੇ ਸਫੈਦੇ ਮਚਾਉਣ 'ਤੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ

ਤਲਵੰਡੀ ਸਾਬੋ, 14 ਨਵੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਰੋੜੀ ਰੋਡ 'ਤੇ ਇੱਕ ਖੇਤ ਵਿੱਚ ਗੁਆਂਢੀ ਵੱਲੋਂ ਆਪਣੇ ਖੇਤ ਵਿੱਚ ਅੱਗ ਲਗਾ ਕੇ ਨਾਲ ਦੇ ਗੁਆਂਢੀ ਦੇ ਖੇਤ ਦੇ ਸਫੈਦੇ ਮਚਾਉਣ 'ਤੇ ਪੁਲਸ ਨੇ ਚਾਰ ਲੋਕਾਂ ਖਿਲ਼ਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਿਤ ਨੇ ਇਸ ਮਾਮਲੇ ਦੀ ਸ਼ਿਕਾਇਤ ਐਸ. ਡੀ. ਐਮ ਤਲਵੰਡੀ ਸਾਬੋ ਸਮੇਤ ਪੁਲਸ ਦੇ ਉਚ ਅਧਿਕਾਰੀਆਂ ਨੂੰ ਕੀਤੀ ਸੀ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਰਾਜੀਵ ਕੁਮਾਰ ਵਾਸੀ ਬਠਿੰਡਾ ਦੀ ਤਲਵੰਡੀ ਸਾਬੋ ਦੇ ਰੋੜੀ ਰੋਡ 'ਤੇ ਸਥਿਤ ਪੈਟਰੋਲ ਪੰਪ ਦੇ ਪਿਛੇ ਜਮੀਨ ਹੈ ਜਿਸ ਵਿੱਚ ਉਸ ਨੇ ਸਫੈਦੇ ਲਗਾਏ ਹੋਏ ਹਨ। ਪਰ ਕੁੱਝ ਦਿਨ ਪਹਿਲਾ ਉਹਨਾਂ ਦੀ ਜਮੀਨ ਦੇ ਗੁਆਂਢੀ ਪ੍ਰੇਮ ਕੁਮਾਰ ਨੇ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਉਹਨਾਂ ਦੇ ਕਰੀਬ 25 -30 ਸਫੈਦੇ ਵੀ ਸਾੜ ਦਿੱਤੇ। ਜਿਸ ਦੀ ਸ਼ਿਕਾਇਤ ਰਾਜੀਵ ਕੁਮਾਰ ਵੱਲਂੋ ਐਸ. ਡੀ. ਐਮ ਤਲਵੰਡੀ ਸਾਬੋ ਅਤੇ ਜਿਲਾ ਪੁਲਸ ਅਧਿਕਾਰੀਆਂ ਨੂੰ ਕੀਤੀ ਗਈ ਸੀ ਜਿੰਨਾਂ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਤਲਵੰਡੀ ਸਾਬੋ ਪੁਲਿਸ ਨੂੰ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਸਨ। ਪੀੀੜਤ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਗੁਆਂਢੀ ਉਹਨਾਂ ਦੇ ਸਕੇ ਸਬੰਧੀ ਹੀ ਹਨ ਪਰ ਉਹਨਾਂ ਨੂੰ ਆਨੇ ਬਹਾਨੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਤਲਵੰਡੀ ਸਾਬੋ ਪੁਲਿਸ ਨੇ ਰਾਜੀਵ ਕੁਮਾਰ ਦੇ ਬਿਆਨਾਂ 'ਤੇ ਪ੍ਰੇਮ ਕੁਮਾਰ ਵਾਸੀ ਤਲਵੰਡੀ ਸਾਬੋ ਸਮੇਤ 3 ਨਾਮਾਲੂਮ ਲੋਕਾਂ ਖਿਲਾਫ ਧਾਰਾ 188 ਅਤੇ 427 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।

No comments: