BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਸ਼ੂ ਧਨ ਮੇਲੇ ਵਿੱਚ ਇਨਾਮ ਜਿੱਤਣ ਵਾਲੇ ਪਸ਼ੂ ਪਾਲਕਾਂ ਨੂੰ ਕੀਤਾ ਸਨਮਾਨਿਤ

ਤਲਵੰਡੀ ਸਾਬੋ, 19 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਕੁੱਝ ਦਿਨ ਪਹਿਲਾਂ ਬਠਿੰਡਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਪਸ਼ੂ ਧਨ ਮੇਲੇ ਵਿੱਚ ਤਹਿਸੀਲ ਤਲਵੰਡੀ ਸਾਬੋ ਵਿੱਚੋਂ ਇਨਾਮ ਜਿੱਤਣ ਵਾਲੇ ਜਨਵਰਾਂ ਦੇ ਮਾਲਕਾਂ ਨੂੰ ਸਥਾਨਕ ਪਸ਼ੂ ਹਸਪਤਾਲ ਵਿਖੇ ਸੀਨੀਅਰ ਵੈਟਰਨਰੀ ਅਫਸਰ ਅਜਮੇਰ ਸਿੰਘ ਸੇਖੋਂ ਤੇ ਹੋਰ ਅਮਲੇ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸੀਨੀਅਰ ਵੈਟਰਨਰੀ ਅਫਸਰ ਅਜਮੇਰ ਸਿੰਘ ਸੇਖੋਂ ਅਤੇ ਵੈਟਰਨਰੀ ਇੰਸਪੈਕਟਰ ਹਰਪ੍ਰੀਤ ਸਿੰਘ ਨੰਗਲਾ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਪਸ਼ੂ ਹਸਪਤਾਲ ਤਹਿਸੀਲ ਤਲਵੰਡੀ ਸਾਬੋ ਵੱਲੋਂ ਵਧੀਆ ਨਸਲਾਂ ਦੇ ਪਸ਼ੂ ਪਾਲਣ ਲਈ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਅਤੇ ਚੰਗੀਆਂ ਨਸਲਾਂ ਬਾਰੇ ਉਨ੍ਹਾਂ ਨੂੰ ਸਮੇਂਸਮੇਂ ਸਿਰ ਜਾਣਕਾਰੀ ਦਿੱਤੀ ਜਾ ਰਹੀ ਹੈ। ਵੈਟਰਨਰੀ  ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਉਸ ਸਮੇਂ ਬੂਰ ਪਿਆ ਜਦ ਕੁੱਝ ਦਿਨ ਪਹਿਲਾਂ ਬਠਿੰਡਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਪਸ਼ੂ ਧਨ ਮੇਲੇ ਵਿੱਚ ਤਹਿਸੀਲ ਦੇ ਪੰਜ ਦਰਜ਼ਨ ਜਾਨਵਰਾਂ ਨੇ ਪੁਜੀਸ਼ਨਾਂ ਹਾਸਲ ਕੀਤੀਆਂ। ਉਨ੍ਹਾਂ ਦੱਸਿਆ ਕਿ ਤਹਿਸੀਲ ਵਿੱਚੋਂ ਉਕਤ ਮੇਲੇ ਵਿੱਚ 210 ਜਾਨਵਰਾਂ ਨੇ ਭਾਗ ਲਿਆ ਸੀ। ਜ਼ਿੰਨ੍ਹਾਂ ਵਿੱਚੋਂ 60 ਪਸ਼ੂਆਂ ਨੇ ਵਧੀਆ ਪੁਜੀਸ਼ਨਾਂ ਪ੍ਰਾਪਤ ਕੀਤੀਆਂ।ਇੰਨ੍ਹਾਂ ਮੁਕਾਬਲਿਆਂ ਵਿੱਚ ਸਿਵਲ ਪਸ਼ੂ ਹਸਪਤਾਲ ਤਲਵੰਡੀ ਸਾਬੋ ਇਕੱਲੇ ਦੇ ਪੰਦਰਾਂ ਪਸ਼ੂ ਸ਼ਾਮਲ ਸਨ। ਜ਼ਿੰਨ੍ਹਾਂ ਵਿੱਚੋਂ ਨੌ ਜਾਨਵਰਾਂ ਨੇ ਪਹਿਲੇ,ਦੂਜੇ ਅਤੇ ਤੀਜੇ ਸਥਾਨ ਪ੍ਰਾਪਤ ਕੀਤੇ।ਮੁਕਾਬਲਿਆਂ ਵਿੱਚ ਜਰਨੈਲ ਸਿੰਘ ਸਿੰਗੋ ਦੀ ਨੀਲੀ ਰਾਵੀ ਮੱਝ ਦੁੱਧ ਚੋਆਈ ਵਿੱਚ ਪਹਿਲੇ ਨੰਬਰ 'ਤੇ ਰਹੀ।ਗੁਰਬੰਤ ਸਿੰਘ ਤਲਵੰਡੀ ਸਾਬੋ ਦੀ ਸਾਹੀਵਾਲ ਵੱਛੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਜਦ ਕਿ ਵਹਿਗੁਰੂ ਸਿੰਘ ਤਲਵੰਡੀ ਸਾਬੋ ਦੀ ਮੁਰ੍ਹਾ ਝੋਟੀ ਨੇ ਦੂਜਾ ਅਤੇ ਜਰਨੈਲ ਸਿੰਘ ਦੀ ਨੀਲੀ ਰਾਵੀ ਮੱਝ ਨੇ ਨਸਲ ਮੁਕਾਬਲੇ ਵਿੱਚ ਦੂਜਾ ਨੰਬਰ ਲਿਆ। ਸੁਖਬੀਰ ਸਿੰਘ ਚੱਠਾ ਤਲਵੰਡੀ ਸਾਬੋ ਦੀ ਮਾਰਵਾੜੀ ਘੋੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਜਦ ਕਿ ਬਾਬਾ ਜੋਰਾ ਸਿੰਘ ਤਲਵੰਡੀ ਸਾਬੋ ਦਾ ਨੁਕਰਾ ਘੋੜਾ ਤੇ ਮਾਰਵਾੜੀ ਵਛੇਰੀ ਦੂਜੇ ਨੰਬਰ 'ਤੇ ਰਹੇ ਅਤੇ ਮਾਰਵਾੜੀ ਘੋੜਾ ਤੀਜੇ ਸਥਾਨ 'ਤੇ ਰਿਹਾ। ਜਰਨੈਲ ਸਿੰਘ ਸਿੰਗੋ ਦੀ ਨੀਲੀ ਰਾਵੀ ਕੱਟੀ ਤੀਜੇ ਨੰਬਰ 'ਤੇ ਰਹੀ। ਡਾਕਟਰ ਸੇਖੋਂ ਨੇ ਦੱਸਿਆ ਕਿ ਸਮੁੱਚੇ ਮੇਲੇ ਲਈ ਸੱਤ ਲੱਖ ਰੁਪਏ ਦੀ ਰਾਸ਼ੀ ਸਰਕਾਰ ਵੱਲੋਂ ਇਨਾਮ ਲਈ ਰਾਖਵੀਂ ਰੱਖੀ ਗਈ ਸੀ।ਜਿਸ ਵਿੱਚੋਂ ਇੱਕ ਲੱਖ 19 ਹਜ਼ਾਰ ਰੁਪਏ ਦੇ ਇਨਾਮ ਤਹਿਸੀਲ ਤਲਵੰਡੀ ਸਾਬੋ ਦੇ ਹਿੱਸੇ ਆਏ। ਉਨ੍ਹਾਂ ਦੱਸਿਆ ਕਿ ਜੇਤੂ ਜਾਨਵਰਾਂ ਦੇ ਮਾਲਕਾਂ ਨੂੰ ਤਹਿਸੀਲ ਪਸ਼ੂ ਹਸਪਤਾਲ ਤਲਵੰਡੀ ਸਾਬੋ ਵਿੱਚ ਕੀਤੇ ਇੱਕ ਸਾਦੇ ਸਮਾਗਮ ਦੌਰਾਨ ਸਨਮਾਨ ਚਿੰਨ੍ਹ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜਦ ਕਿ ਬਾਕੀ ਪਸ਼ੂ ਪਾਲਕਾਂ ਦੀ ਹੌਸਲਾ ਅਫ਼ਜਾਈ ਵੀ ਕੀਤੀ ਗਈ। ਇਸ ਮੌਕੇ ਡਾਕਟਰ ਗੁਰਬਿੰਦਰ ਸਿੰਘ, ਹਰਪ੍ਰੀਤ ਸਿੰਘ ਨੰਗਲਾ, ਕੁਲਦੀਪ ਸਿੰਘ,ਦੀਦਾਰ ਸਿੰਘ (ਤਿੰਨੇ ਵੈਟਰਨਰੀ ਇੰਸਪੈਕਟਰ) ਤੋਂ ਇਲਾਵਾ ਪਸ਼ੂ ਪਾਲਕ ਹਾਜ਼ਰ ਸਨ।

No comments: