BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ. ਐਸ. ਪੀ. ਏ. ਬਲਾਕ ਤਲਵੰਡੀ ਸਾਬੋ ਦੀ ਸਰਬ-ਸੰਮਤ ਚੋਣ ਹੋਈ, ਅਮਰਜੀਤ ਸਿੰਘ ਪ੍ਰਧਾਨ ਤੇ ਭੋਲਾ ਸਿੰਘ ਸਕੱਤਰ ਚੁਣੇ ਗਏ

ਤਲਵੰਡੀ ਸਾਬੋ, 17 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਦੀ ਸਰਬ-ਸੰਮਤ ਚੋਣ ਜਿਲ੍ਹਾ ਸਕੱਤਰ ਸੁਖਮੰਦਰ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਢਿੱਲੋਂ ਬਾਲਿਆਂਵਾਲੀ ਦੀ ਨਿਗਰਾਨੀ ਹੇਠ ਹੋਈ ਜਿਸ ਵਿਚ ਅਮਰਜੀਤ ਸਿੰਘ ਤਲਵੰਡੀ ਸਾਬੋ ਨੂੰ ਪ੍ਰਧਾਨ ਅਤੇ ਭੋਲਾ ਸਿੰਘ ਐਸ. ਏ. ਡੀ. ਕੋਟਫੱਤਾ ਨੂੰ ਸਕੱਤਰ ਚੁਣਿਆ ਗਿਆ। ਮੀਟਿੰਗ ਵਿਚ ਹਾਜਰ ਮੈਂਬਰ ਜਸਵੀਰ ਸਿੰਘ ਮਿਰਜੇਆਣਾ ਨੇ ਅਮਰਜੀਤ ਸਿੰਘ ਦਾ ਪ੍ਰਧਾਨ ਦੇ ਅਹੁਦੇ ਲਈ ਨਾਮ ਪੇਸ਼ ਕੀਤਾ ਜਿਸਦੀ ਤਾਈਦ ਜਸਵੀਰ ਸਿੰਘ ਫਾਰਮਾਸਿਸਟ ਮਾਈਸਰਖਾਨਾ ਨੇ ਕੀਤੀ ਜਦੋਂ ਕਿ ਸਕੱਤਰ ਦੇ ਅਹੁਦੇ ਲਈ ਭੋਲਾ ਸਿੰਘ ਐਸ. ਏ. ਡੀ. ਕੋਟਫੱਤਾ ਦਾ ਨਾਮ ਸੱਤਪਾਲ ਗਰਗ ਰਾਮਾਂ ਵੱਲੋਂ ਪੇਸ਼ ਕੀਤਾ ਗਿਆ ਜਿਸਦੀ ਤਾਈਦ ਹਰਗੋਬਿੰਦ ਸਿੰਘ ਐਸ. ਡੀ. ਐਚ. ਤਲਵੰਡੀ ਸਾਬੋ ਨੇ ਕੀਤੀ। ਵਿਰੋਧ ਵਿਚ ਕੋਈ ਨਾਮ ਨਾ ਆਉਣ ਕਾਰਨ ਦੋਵਾਂ ਨੂੰ ਸਰਬ ਸੰਮਤੀ ਨਾਲ ਅਹੁਦੇਦਾਰ ਚੁਣਿਆ ਗਿਆ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰੈਸ ਸਕੱਤਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਫਾਰਮਾਸਿਸਟ ਦੇ ਅਹੁਦੇ ਦਾ ਨਾਂ ਬਦਲ ਕੇ ਫਾਰਮੇਸੀ ਅਫਸਰ, ਸੀਨੀਅਰ ਫਾਰਮੇਸੀ ਅਫਸਰ ਅਤੇ ਚੀਫ ਫਾਰਮਾਸਿਸਟ ਦਾ ਚੀਫ ਫਾਰਮੇਸੀ ਅਫਸਰ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਜੋ ਕਿ ਮੰਗ ਪਹਿਲਾਂ ਹੀ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ। ਹਸਪਤਾਲਾਂ ਵਿਚ ਦਿਨੋ ਦਿਨ ਮਰੀਜਾਂ ਦੀ ਵੱਧ ਰਹੀ ਗਿਣਤੀ ਦੇ ਮੱਦੇ ਨਜਰ ਫਾਰਮਾਸਿਸਟਾਂ ਦੀ ਨਵੀਂ ਭਰਤੀ ਕਰਨ ਦੀ ਮੰਗ ਕਰਦਿਆਂ ਉਹਨਾਂ ਸਮੂਹ ਹਾਜਰ ਫਾਰਮਾਸਿਸਟਾਂ ਦਾ ਸਰਬ ਸੰਮਤ ਚੋਣ ਕਰਨ ਲਈ ਵੀ ਧੰਨਵਾਦ ਕੀਤਾ। ਇਸ ਚੋਣ ਮੀਟਿੰਗ ਵਿਚ ਚੀਫ ਫਾਰਮਾਸਿਸਟ ਰਮੇਸ਼ ਕੁਮਾਰ, ਫਾਰਮਾਸਿਸਟ ਮੇਘ ਰਾਜ, ਤਰਸੇਮ ਚੰਦ, ਗੁਰਦੀਪ ਸਿੰਘ ਮੌੜ, ਵਿਨੋਦ ਕੁਮਾਰ ਰਾਮਾਂ ਵੀ ਹਾਜਰ ਸਨ।

No comments: