BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਥਾਣਾ ਲੋਹੀਆ ਦੀ ਪੁਲਿਸ ਵੱਲੋਂ 3 ਸਮੱਗਲਰ ਕਾਬੂ

ਜਲੰਧਰ 25 ਨਵੰਬਰ (ਜਸਵਿੰਦਰ ਆਜ਼ਾਦ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ,ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਸ਼੍ਰੀ ਬਲਕਾਰ ਸਿੰਘ, ਪੀ.ਪੀ.ਐਸ,ਪੁਲਿਸ ਕਪਤਾਨ(ਇੰਨਵੈਸਟੀਗੇਸ਼ਨ), ਸ਼੍ਰੀ ਸੁਰਿੰਦਰ ਮੋਹਨ ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਦਿਲਬਾਗ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ-ਡਵੀਜ਼ਨ (ਸ਼ਾਹਕੋਟ)ਦੀਆਂ ਹਦਾਇਤਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਸਮਗਲਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਲੋਹੀਆ ਦੀ ਪੁਲਿਸ ਵੱਲੋਂ ਪੇਸ਼ੇਵਰ ਸਮੱਗਲਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ੨੬੦ ਗ੍ਰਾਮ ਹੈਰੋਇੰਨ ਬਰਾਮਦ ਕੀਤੀਆਂ ਗਈਆਂ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ ਜੀ ਨੇ ਦੱਸਿਆ ਕਿ ਮਿਤੀ ੨੩-੧੧-੨੦੧੭ ਨੂੰ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਲੋਹੀਆ ਜਿਲ੍ਹਾ ਜਲੰਧਰ (ਦਿਹਾਤੀ) ਦੀਆਂ ਹਦਾਇਤਾ ਅਨੁਸਾਰ ਥਾਣਾ ਲੋਹੀਆਂ ਦੇ ਏ.ਐਸ.ਆਈ ਪਰਗਟ ਸਿੰਘ ਬੱਸ ਅੱਡਾ ਪਿੰਡ ਮਾਣਕ ਤੋ ਗੁਰਜੰਟ ਸਿੰਘ ਉਰਫ ਸ਼ਿੰਦਾ ਪੁੱਤਰ ਪ੍ਰਤਾਪ ਸਿੰਘ  ਕੌਮ ਰਾਏ ਸਿੱਖ  ਵਾਸੀ ਨੂਰਵਾਲਾ ਰੋਡ ਪ੍ਰੇਮ ਬਿਹਾਰ ਕਲੋਨੀ ਵਾਰਡ ਨੰਬਰ ੦੨ ਲੁਧਿਆਣਾ ਨੂੰ ਕਾਬੂ ਕੀਤਾ ਅਤੇ ਇਸ ਪਾਸੋਂ ੨੦੫ ਗ੍ਰਾਮ ਹੈਰੋਇੰਨ ਬ੍ਰਾਮਦ ਹੋਈ, ਜਿਸ ਤੇ ਇਸ ਦੇ ਖਿਲਾਫ਼ ਮੁਕੱਦਮਾ ਨੰਬਰ ੧੪੬ ਮਿਤੀ ੨੩.੧੧.੧੭ ਜੁਰਮ ੨੧-੬੧-੮੫ ਂਧਫਸ਼ ਅਚਟ ਥਾਣਾ ਲੋਹੀਆਂ ਦਰਜ ਰਜਿਸਟਰ ਕੀਤਾ ਗਿਆ।
ਇਸੇ ਤਰਾਂ ਏ.ਐਸ.ਆਈ ਬਲਬੀਰ ਸਿੰਘ ਵੱਲੋਂ ਲੋਹੀਆਂ ਦੇ ਢਛੀ ਗੋਦਾਮਾ ਲਾਗਿਓਂ ਨਾਮ ਮੋਹਿਤ ਪੁੱਤਰ ਇਕਬਾਲ ਸਿੰਘ ਕੌਮ ਰਾਜਪੂਤ ਵਾਸੀ ਨੂਰਵਾਲਾ ਰੋਡ ਪ੍ਰੇਮ ਬਿਹਾਰ ਕਲੋਨੀ ਵਾਰਡ ਨੰਬਰ ੦੨ ਨੇੜੇ ਸਤਸੰਗ ਘਰ ਲੁਧਿਆਣਾ ਨੂੰ ਕਾਬੂ ਕੀਤਾ ਅਤੇ ਇਸ ਪਾਸੋਂ ੩੦ ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਜਿਸ ਤੇ ਇਸ ਦੇ ਖਿਲ਼ਾਫ਼ ਮੁਕੱਦਮਾ ਨੰਬਰ ੧੪੭ ਮਿਤੀ ੨੩.੧੧.੧੭ ਜੁਰਮ ੨੧-੬੧-੮੫ ਂਧਫਸ਼ ਅਚਟ ਥਾਣਾ ਲੋਹੀਆ ਦਰਜ ਰਜਿਸਟਰ ਕੀਤਾ ਗਿਆ।
ਇਸ ਤੋਂ ਇਲਾਵਾ ਮਿਤੀ ੨੪.੧੧.੨੦੧੭ ਨੂੰ ਏ.ਐਸ.ਆਈ ਮਨਦੀਪ ਸਿੰਘ ਨੇ ਟੁਰਨਾ ਮੰਡੀ ਤੋ ਕੁਲਦੀਪ ਸਿੰਘ ਪੁੱਤਰ ਬਲਵੀਰ ਸਿੰਘ ਕੌਮ ਰਾਏ ਸਿੱਖ ਵਾਸੀ ਸਲੇਮਪੁਰ ਥਾਣਾ ਸਿਧਵਾ ਬੇਟ ਜਿਲਾ ਲੁਧਿਆਣਾ ਨੂੰ ਕਾਬੂ ਕਰਕੇ ਉਸ ਪਾਸੋ ੨੫ ਗਰਾਮ ਹੈਰੋਇੰਨ ਬ੍ਰਾਮਦ ਕੀਤੀ। ਜਿਸ ਤੇ ਇਸ ਦੇ ਖਿਲ਼ਾਫ਼ ਮੁਕੱਦਮਾ ਨੰਬਰ ੧੪੮ ਮਿਤੀ ੨੪.੧੧.੧੭ ਜੁਰਮ ੨੧-੬੧-੮੫ ਂਧਫਸ਼ ਅਚਟ ਥਾਣਾ ਲੋਹੀਆਂ ਦਰਜ ਰਜਿਸਟਰ ਕੀਤਾ ਗਿਆ।
ਕੁੱਲ ਬ੍ਰਾਮਦਗੀ =  ੨੬੦ ਗ੍ਰਾਮ ਹੈਰੋਇੰਨ
ਪੁੱਛ-ਗਿੱਛ ਦੌਰਾਨ
ਪੁੱਛ ਗਿੱਛ ਦੌਰਾਨ ਦੋਸ਼ੀ ਗੁਰਜੰਟ ਸਿੰਘ ਉਰਫ ਸ਼ਿੰਦਾ  ਪੁੱਤਰ ਪ੍ਰਤਾਪ ਸਿੰਘ  ਕੌਮ ਰਾਏ ਸਿੱਖ  ਵਾਸੀ ਨੂਰਵਾਲਾ ਰੋਡ ਪ੍ਰੇਮ ਬਿਹਾਰ ਕਲੋਨੀ ਵਾਰਡ ਨੰਬਰ ੦੨ ਲੁਧਿਆਣਾ ਉਮਰ ਕਰੀਬ ੨੩ ਸਾਲ ਨੇ ਦੱਸਿਆ ਕਿ ਉਸ ਦਾ ਇੱਕ ਭਰਾ ਰੇਸ਼ਮ ਸਿੰਘ ਹੈ ਅਤੇ ਉਹ ੧੦ਵੀਂ ਜਾਮਾਤ ਪਾਸ ਹੈ।ਪੜਾਈ ਤੋ ਬਾਅਦ ਉਹ ਬੁਰੀ ਸੰਗਤ ਵਿੱਚ ਪੈ ਗਿਆ ਅਤੇ ਹੈਰੋਇੰਨ ਦਾ ਧੰਦਾ ਕਰਨ ਲੱਗ ਪਿਆ ਉਹ ਹੈਰੋਇੰਨ ਫਿਰੋਜਪੁਰ ਤੋ ਕਿਸੇ ਨਾਮਾਲੂਮ ਵਿਅਕਤੀ ਪਾਸੋ ਲਿਆ ਕਿ ਲੋਕਾ ਵਿੱਚ ਸਪਲਾਈ ਕਰਦਾ ਸੀ । ਉਸਨੇ ਕੁਝ ਹੈਰੋਇੰਨ ਕੁਲਦੀਪ ਸਿੰਘ ਪੁੱਤਰ ਬਲਵੀਰ ਸਿੰਘ ਕੌਮ ਰਾਏ ਸਿੱਖ ਵਾਸੀ ਸਲੇਮਪੁਰ ਥਾਣਾ ਸਿਧਵਾ ਬੇਟ ਜਿਲਾ ਲੁਧਿਆਣਾ ਅਤੇ ਮੋਹਿਤ ਪੁੱਤਰ ਇਕਬਾਲ ਸਿੰਘ ਕੌਮ ਰਾਜਪੂਤ ਵਾਸੀ ਨੂਰਵਾਲਾ ਰੋਡ ਪ੍ਰੇਮ ਬਿਹਾਰ ਕਲੋਨੀ ਵਾਰਡ ਨੰਬਰ ੦੨ ਨੇੜੇ ਸਤਸੰਗ ਘਰ ਲੁਧਿਆਣਾ ਨੂੰ ਵੇਚੀ ਹੈ।
ਪੁੱਛ-ਗਿੱਛ ਦੌਰਾਨ
ਪੁੱਛ-ਗਿੱਛ ਦੌਰਾਨ ਮੋਹਿਤ ਪੁੱਤਰ ਇਕਬਾਲ ਸਿੰਘ ਕੌਮ ਰਾਜਪੂਤ ਵਾਸੀ ਨੂਰਵਾਲਾ ਰੋਡ ਪ੍ਰੇਮ ਬਿਹਾਰ ਕਲੋਨੀ ਵਾਰਡ ਨੰਬਰ ੦੨ ਨੇੜੇ ਸਤਸੰਗ ਘਰ ਲੁਧਿਆਣਾ ਉਮਰ ਕਰੀਬ ੨੭ ਸਾਲ ਨੇ ਦੱਸਿਆ ਕਿ ਉਸਦਾ ਪਿਤਾ ਲੁਧਿਆਣੇ ਦੀ ਫੈਕਟਰੀ ਵਿੱਚ ਕੰਮ ਕਰਦਾ ਹੈ,ਉਹ ੧੦ ਜਮਾਤਾ ਪਾਸ ਹੈ ਅਤੇ ਡਰਾਇਵਰੀ ਦਾ ਕੰਮ ਕਰਦਾ ਹੈ ਅਤੇ ਡਰਾਇਵਰੀ ਦੋਰਾਨ ਮਾੜੀ ਸੰਗਤ ਵਿੱਚ ਪੈ ਗਿਆ। ਇਹ ਹੈਰੋਇੰਨ ਗੁਰਜੰਟ ਸਿੰਘ ਉਰਫ ਸ਼ਿੰਦਾ ਸਿੰਘ ਪੁੱਤਰ ਕਰਤਾਰ ਸਿੰਘ ਕੌਮ ਰਾਏ ਸਿੱਖ ਵਾਸੀ ਮੁਹੱਲਾ ਪ੍ਰੇਮ ਵਿਹਾਰ ਕਲੋਨੀ ਲੁਧਿਆਣਾ ਪਾਸੋ ਖਰੀਦੀ ਸੀ। ਅੱਜ ਮੈ ਆਪ ਦੇ ਕਾਬੂ ਆ ਗਿਆ ਹਾਂ ਮੁਆਫੀ ਦਿੱਤੀ ਜਾਵੇ।
ਪੁੱਛ-ਗਿੱਛ ਦੌਰਾਨ
ਪੁੱਛ-ਗਿੱਛ ਦੌਰਾਨ ਕੁਲਦੀਪ ਸਿੰਘ ਪੁੱਤਰ ਬਲਵੀਰ ਸਿੰਘ ਕੌਮ ਰਾਏ ਸਿੱਖ ਵਾਸੀ ਸਲੇਮਪੁਰ ਥਾਣਾ ਸਿਧਵਾ ਬੇਟ ਜਿਲਾ ਲੁਧਿਆਣਾ ਉਮਰ ਕਰੀਬ ੨੪ ਸਾਲ ਨੇ ਦੱਸਿਆ ਕਿ ਉਹ ਪੰਜ ਭਰਾ ਬੇਅੰਤ ਸਿੰਘ, ਅਨੂਪ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ ਤੇ ਖੁੱਦ ਅਤੇ ਦੋ ਭੈਣਾ ਜਸਵੀਰ ਕੌਰ ਪਤਨੀ ਰਮੇਸ਼ ਸਿੰਘ ਵਾਸੀ ਮਕਾਨ ਨੰਬਰ ਈ.੧੦/੮੧੭੩ ਮੁਹੱਲਾ ਪ੍ਰੇਮ ਵਿਹਾਰ ਨੇੜੇ ਬਾਈ ਪਾਸ ਜਲੰਧਰ ਨੂਰੋਵਾਲ ਰੋਡ ਲੁਧਿਆਣਾ ਅਤੇ ਦੂਸਰੀ ਸਵਰਨਜੀਤ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਹਜੂਰਾ ਥਾਣਾ ਸਿਧਵਾ ਬੇਟ ਹੈ। ਤਾਇਆ ਮੱਖਣ ਸਿੰਘ ਅਤੇ ਲਾਭ ਸਿੰਘ ਹਨ। ਉਸ ਨੇ ੧੨ਵੀਂ ਕਲਾਸ ਦੀ ਪੜਾਈ ਕੀਤੀ ਹੈ।ਉਹ ਮੋਬਾਇਲ ਰਿਪੇਅਰ ਦਾ ਕੰਮ ਕਰਦਾ ਹੈ।ਮੋਬਾਇਲਾ ਦੀ ਦੁਕਾਨ ਸਿਧਵਾ ਅੱਡੇ ਪਰ ਹੈ, ਇਹ ਹੈਰੋਇੰਨ ਗੁਰਜੰਟ ਸਿੰਘ ਉਰਫ ਸ਼ਿੰਦਾ ਸਿੰਘ ਪੁੱਤਰ ਕਰਤਾਰ ਸਿੰਘ ਕੌਮ ਰਾਏ ਸਿੱਖ ਵਾਸੀ ਮੁਹੱਲਾ ਪ੍ਰੇਮ ਵਿਹਾਰ ਕਲੋਨੀ ਲੁਧਿਆਣਾ ਪਾਸੋ ਖਰੀਦੀ ਸੀ।

No comments: