BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੇਟੀ ਨੇ ਵਿਖਾਈ ਪ੍ਰਿੰਸੀਪਲ ਅਸ਼ੋਕ ਜੈਨ ਦੀ ਚਿਤਾ ਨੂੰ ਅਗਨੀ

ਜੰਡਿਆਲਾ ਗੁਰੂ, 8 ਨਵੰਬਰ (ਕੰਵਲਜੀਤ ਸਿੰਘ, ਪਰਗਟ ਸਿੰਘ)- ਇਥੋਂ ਦੇ ਪ੍ਰਿੰਸੀਪਲ ਅਸ਼ੋਕ ਜੈਨ ਜੋ ਉਤਰੀ ਭਾਰਤ ਸ੍ਰੀ ਵਿਜੇ ਇੰਦਰ ਸਾਂਕ੍ਰਿਤੀ ਮੰਡਲ ਦੇ ਪ੍ਰਧਾਨ ਗੁਲਸ਼ਨ ਜੈਨ ਕਿਤਾਬਾਂ ਵਾਲਿਆਂ ਦੇ ਵੱਡੇ ਭਰਾ ਸਨ। ਸ੍ਰੀ ਜੈਨ ਕਰੀਬ ਤੀਹ ਸਾਲ ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਗਰ ਦੇ ਸਰਕਾਰੀ ਸਕੂਲ ਵਿੱਚ ਬਤੌਰ ਆਪਣੀਆਂ ਸੇਵਾਵਾਂ ਨਿਭਾ ਕੇ ਵਾਪਸ ਆਪਣੇ ਸ਼ਹਿਰ ਵਾਪਸ ਆ ਕੇ ਸਥਾਨਕ ਮਨੋਹਿਰ ਵਾਟਿਕਾ ਸਕੂਲ ਵਿੱਚ ਆਪਣੀ ਸੇਵਾ ਦੇ ਰਹੇ ਸਨ। ਕੱਲ ਸਕੂਲ ਵਿੱਚ ਬੱਚਿਆਂ ਨੂੰ ਪੜਾਉਣ ਵੇਲੇ ਅਚਾਨਕ ਤਬੀਅਤ ਖਰਾਬ ਹੋਣ ਬਾਅਦ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਚਲੇ ਗਏ। ਅੱਜ ਉਨ੍ਹਾਂ ਦਾ ਅੰਤਿਮ ਯਾਤਰਾ ਉਨ੍ਹਾਂ ਦੇ ਗ੍ਰਹਿ ਤੋਂ ਸ਼ੁਰੂ ਕਰ ਕੇ ਸ਼ਹਿਰ ਦੇ ਮੁਖ ਬਜ਼ਾਰ ਤੋਂ ਹੁੰਦੀ ਹੋਈ ਗਊ ਸ਼ਾਲਾ ਰੋਡ ਸਥਿਤ ਸ਼ਿਵਪੁਰੀ ਪਹੁੰਚੀ। ਜਿੱਥੇ ਉਨ੍ਹਾਂ ਦੀ ਇਕਲੌਤੀ ਬੇਟੀ ਇਗਨੂ ਜੈਨ ਅਤੇ ਉਨ੍ਹਾਂ ਦੇ ਭਤੀਜੇ ਪਿੰਸ ਜੈਨ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਵਿਖਾਈ। ਕੱਲ ਉਨ੍ਹਾਂ ਦੀ ਰਸਮ ਉਠਾਲਾ ਨਵੇਂ ਜੈਨ ਸਰਾ ਨੇੜੇ ਉਧਮ ਸਿੰਘ ਚੌਂਕ ਵਿਖੇ ਹੋਵੇਗੀ।ਇਸ ਮੌਕੇ ਸਮੂਹ ਜੈਨ ਬਰਾਦਰੀ, ਸਰੇਸ਼ ਕੁਮਾਰ, ਮੰਗਲ ਸਿੰਘ ਕਿਸ਼ਨਪੁਰੀ, ਗੁਲਸ਼ਨ ਜੈਨ ਕਾਊ ਸ਼ਾਹ, ਕੁਲਬੀਰ ਸਿੰਘ ਮਿਹਰਬਾਨਪੁਰਾ, ਰਵਿੰਦਰ ਪਾਲ ਕੁਕੂ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਭਜਨ ਸਿੰਘ ਸਾਬਕਾ ਈਟੀਉ, ਸਰਬਜੀਤ ਸਿੰਘ ਡਿੰਪੀ, ਰਜਨੀਸ਼ ਜੈਨ, ਰਾਜੀਵ ਕੁਮਾਰ ਮਾਣਾ, ਡਾ ਰੋਹਿਤ ਜੈਨ, ਦਿਨੇਸ਼ ਬਜਾਜ, ਰੌਕੀ ਜੈਨ, ਅਤੁਲ ਜੈਨ, ਰੋਸ਼ਨ ਲਾਤਲ ਹਾਜ਼ਰ ਸਨ।

No comments: