BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਾ. ਸੇਖੋਂ ਪੰਜਾਬੀ ਸਭਿਆਚਾਰ ਅਤੇ ਲੋਕਧਾਰਾ ਦੇ ਅਣਥੱਕ ਖੋਜੀ ਹਨ-ਪ੍ਰਿੰਸੀਪਲ ਸਮਰਾ

ਜਲੰਧਰ 29 ਨਵੰਬਰ (ਜਸਵਿੰਦਰ ਆਜ਼ਾਦ)- ਡਾ. ਹਰਜਿੰਦਰ ਸਿੰਘ ਸੇਖੋਂ ਪੰਜਾਬੀ ਸਭਿਆਚਾਰ ਅਤੇ ਲੋਕਧਾਰਾ ਵਿਗਿਆਨ ਦੇ ਅਣਥੱਕ ਅਤੇ ਪ੍ਰਤਿਭਾਵਾਨ ਖੋਜੀ ਹਨ ਇਹ ਸ਼ਬਦ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਡਾ. ਸੇਖੋਂ ਨੂੰ ਕਾਲਜ ਦੇ ਪੰਜਾਬੀ ਸਭਿਆਚਾਰ ਅਤੇ ਲੋਕਧਾਰਾ ਅਧਿਐਨ ਕੇਂਦਰ ਦੇ ਨਿਰਦੇਸ਼ਕ ਨਿਯੁਕਤ ਕਰਨ ਉਪਰੰਤ ਕਹੇ। ਵਰਣਯੋਗ ਹੈ ਕਿ ਡਾ. ਹਰਜਿੰਦਰ ਸਿੰਘ ਸੇਖੋਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਲੋਕਧਾਰਾ ਵਿਗਿਆਨੀ ਡਾ. ਗੁਰਮੀਤ ਸਿੰਘ ਦੀ ਨਿਗਰਾਨੀ ਵਿਚ ਲੋਕਧਾਰਾ ਵਿਗਿਆਨ ਦਾ ਗਹਿਨ ਅਧਿਐਨ ਕਰਦਿਆਂ "ਪੰਜਾਬ ਦੀ ਪਹਿਲਵਾਨੀ ਪ੍ਰੰਪਰਾ" ਅਤੇ "ਪੰਜਾਬ ਦੀ ਲੋਕਮੂਰਤੀ ਕਲਾ: ਸਮਾਜ ਮਨੋ ਵਿਗਿਆਨਿਕ ਅਧਿਐਨ" ਵਿਸ਼ੇ ਤੇ ਐਮ.ਫਿੱਲ ਅਤੇ ਪੀਐਚ.ਡੀ. ਦੀਆਂ ਡਿਗਰੀਆਂ ਲਈ ਖੋਜ ਕਾਰਜ ਕੀਤਾ ਹੈ। ਇਸ ਅਵਸਰ ਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਇਸ ਨਿਯੁਕਤੀ ਉਪਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਮੌਕੇ ਤੇ ਕਿਹਾ ਇਸ ਨਿਯੁਕਤੀ ਨਾਲ ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਦੇ ਸ਼ਾਨਦਾਰ ਵਿਕਾਸ ਵਿਚ ਇੱਕ ਪਾਸਾਰ ਹੋਰ ਜੁੜ ਗਿਆ ਹੈ। ਇਸ ਮੌਕੇ ਤੇ ਡਾ. ਸੁਰਿੰਦਰਪਾਲ ਮੰਡ ਵੀ ਹਾਜ਼ਰ ਸਨ।

No comments: