BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੋਟਬੰਦੀ ਦੇ ਖਿਲਾਫ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ- ਸ਼ਹਿਰ ਅੰਦਰ ਕੱਢਿਆ ਰੋਸ ਮਾਰਚ

ਤਲਵੰਡੀ ਸਾਬੋ, 9 ਨਵੰਬਰ (ਗੁਰਜੰਟ ਸਿੰਘ ਨਥੇਹਾ)- ਨੋਟਬੰਦੀ ਨੂੰ ਇੱਕ ਸਾਲ ਪੂਰਾ ਹੋਣ 'ਤੇ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਅੰਦਰ ਪੰਜਾਬ ਕਾਂਗਰਸ ਦੇ ਬੁਲਾਰੇ ਖੁਸ਼ਬਾਜ਼ ਸਿੰਘ ਜਟਾਣਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਅਗਵਾਈ ਵਿੱਚ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀਆਂ ਵੱਲੋਂ ਸ਼ਹਿਰ ਅੰਦਰ ਰੋਸ ਮਾਰਚ ਕੱਢ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਸਥਾਨਕ ਨਿਸ਼ਾਨ- ਏ-ਖਾਲਸਾ ਚੌਂਕ ਵਿੱਚ ਇੱਕਤਰ ਹੋਏ ਕਾਂਗਰਸੀਆਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਗੂ ਕੀਤੀ ਗਈ ਨੋਟਬੰਦੀ ਅੱਜ ਤੱਕ ਦਾ ਸਭ ਤੋਂ ਵੱਡਾ ਗਲਤ ਫੈਸਲਾ ਸੀ, ਜਿਸ ਨਾਲ ਭਾਰਤ ਦੀ ਅਰਥਵਿਵਸਥਾ ਤਬਾਹ ਹੋ ਗਈ ਹੈ ਤੇ ਹਰ ਵਰਗ 'ਤੇ ਮੰਦੀ ਦੀ ਮਾਰ ਪਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਪੈਸੇ ਬੈਂਕਾਂ 'ਚੋਂ ਕਢਵਾਉਣ ਲਈ ਕਈ-ਕਈ ਮਹੀਨੇ ਧੱਕੇ ਖਾਣੇ ਪਏ, ਕਈਆਂ ਦੇ ਵਿਆਹ ਰੁਕ ਗਏ ਤੇ ਇਸਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਰੀ ਕੀਤੇ ਗਏ ਇਸ ਤੁਗਲਕੀ ਫਰਮਾਨ ਕਾਰਨ ਕਈਆਂ ਨੇ ਆਪਣੀਆਂ ਜਾਨਾਂ ਤੱਕ ਵੀ ਗਵਾ ਲਈਆਂ ਪਰ ਫਿਰ ਵੀ ਭਾਜਪਾ ਸਰਕਾਰ ਇਸ ਫੈਸਲੇ ਨੂੰ ਸਹੀ ਕਰਾਰ ਦਿੰਦੀ ਰਹੀ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਬਿਨ੍ਹਾਂ ਕਿਸੇ ਤੱਥਾਂ ਦੇ ਗਏ ਇਸ ਫੈਸਲੇ ਨਾਲ ਲੋਕਾਂ ਨੂੰ ਫਾਇਦਾ ਨਹੀਂ ਕੇਵਲ ਤੇ ਕੇਵਲ ਨੁਕਸਾਨ ਹੀ ਹੋਇਆ ਹੈ।ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੜੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਸੀ ਕਿ ਨੋਟ ਬੰਦੀ ਨਾਲ ਭ੍ਰਿਸ਼ਟਚਾਰ ਰੁਕੇਗਾ, ਕਾਲਾ ਧਾਨ ਬਾਹਰ ਆਏਗਾ ਪਰ ਅਜਿਹਾ ਕੁੱਝ ਵੀ ਨਹੀਂ ਹੋਇਆ ਤੇ ਕੇਵਲ ਆਮ ਲੋਕਾਂ ਨੂੰ ਹੀ ਮੁਸ਼ਕਿਲ ਝੱਲਣੀ ਪਈ। ਜਿਸਦੇ ਰੋਸ ਵਜੋਂ ਅਸੀਂ ਅੱਜ ਦੇ ਦਿਨ ਨੂੰ ਕਾਲੇ ਦਿਵਸ ਨੂੰ ਵਜੋਂ ਮਨਾ ਰਹੇ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਚਲਦਾ ਕਰਕੇ ਕਾਂਗਰਸ ਨੂੰ ਜਿਤਾਉਣ ਤਾਂ ਜੋ ਭਾਰਤ ਨੂੰ ਇਸ ਮੰਦੀ ਦੀ ਮਾਰ 'ਚੋਂ ਕੱਢਿਆ ਜਾ ਸਕੇ। ਇਸ ਉਪਰੰਤ ਕਾਂਗਰਸੀਆਂ ਨੇ ਨੋਟਬੰਦੀ ਦੇ ਖਿਲਾਫ ਸ਼ਹਿਰ ਅੰਦਰ ਇੱਕ ਰੋਸ ਮਾਰਚ ਕੱਢ ਕਿ ਨਿਸ਼ਾਨ-ਏ-ਖਾਲਸਾ ਚੌਂਕ ਵਿੱਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਉਨ੍ਹਾਂ ਖਿਲਾਫ ਜੰਮ ਕਿ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਤੋਂ ਇਲਾਵਾ ਜਸਕਰਨ ਸਿੰਘ ਗੁਰੂਸਰ ਤੇ ਦਿਲਪ੍ਰੀਤ ਸਿੰਘ ਜਗ੍ਹਾ ਪ੍ਰਬੰਧਕੀ ਮੈਂਬਰ ਟਰੱਕ ਯੂਨੀਅਨ, ਅੰਮ੍ਰਿਤਪਾਲ ਕਾਕਾ, ਹਰਬੰਸ ਸਿੰਘ, ਸੁਖਮੰਦਰ ਸਿੰਘ ਭਾਗੀਵਾਂਦਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਜੂ ਨੱਤੀ, ਖੁਸ਼ਦੀਪ ਸਿੰਘ ਗਿੱਲ, ਅੰਮ੍ਰਿਤਪਾਲ ਗਹਿਲੇਵਾਲਾ, ਰਾਜੀਵ ਕੁਮਾਰ ਲੱਕੀ, ਬਲਵੀਰ ਸਿੰਘ ਲਾਲੇਆਣਾ ਸੂਬਾ ਮੀਤ ਪ੍ਰਧਾਨ ਰਾਹੁਲ ਬ੍ਰਿਗੇਡ, ਜਗਤਾਰ ਸਿੰਘ, ਜਗਦੀਪ ਸਿੰਘ, ਨਾਨਕ ਸਿੰਘ, ਹੈਮਲੀ ਸਿੰਘ, ਬਲਵਿੰਦਰ ਸਿੰਘ ਆਦਿ ਮੌਜੂਦ ਸਨ।

No comments: