BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਦੇ ਵਿਦਿਆਰਥੀਆਂ ਨੇ ਜੋਨਲ ਯੂਥ ਫੈਸਟੀਵਲ 2017 ਵਿੱਚ ਹਿੱਸਾ ਲਿਆ

ਜਲੰਧਰ 2 ਨਵੰਬਰ (ਜਸਵਿੰਦਰ ਆਜ਼ਾਦ)- ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਪੀ.ਆਈ.ਐਮ.ਟੀ. ਖੰਨਾ ਵਿਖੇ ਕਰਵਾਏ ਗਏ ਜੋਨਲ ਯੂਥ ਫੈਸਟੀਵਲ 2017 ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਜਿਸ ਵਿੱਚ ਵਿਦਆਰਥੀਆਂ ਨੇ ਕੁੱਲ 25 ਮੈਡਲ ਜਿੱਤੇ,ਜਿਸ ਵਿੱਚੋਂ 9 ਗੋਲਡ,5 ਸਿਲਵਰ ਅਤੇ 11 ਬਰਾਉਨ ਮੈਡਲ ਸਨ।ਇਸ ਮੌਕੇ ਵਿਦਿਆਰਥੀਆਂ ਨੂੰ ਵੱਖ-ਵੱਖ ਐਕਟੀਵੀਟਜ਼ ਵਿੱਚ ਭਾਗ ਲੈਂਦੇ ਹੋਏ ਅਨੇਕਾਂ ਇਨਾਮ ਜਿੱਤੇ ਜਿਵੈਂ ਕਿ ਗੁੱਪ ਸ਼ਬਦ ਵਿੱਚ ਹਰਸ਼ਪ੍ਰੀਤ,ਮਨੋਜ ਕੁਮਾਰ,ਗੁਰਸਾਗਰ,ਕਮਲਜੀਤ ਕੌਰ,ਰਜਨੀ ਸੱਚਦੇਵਾ ਅਤਟ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕਵਿਤਾ ਮੁਕਾਬਲੇ ਚੋਂ ਰਮਨਪ੍ਰੀਤ ਕੌਰ ਮਮਿਕਰੀ ਚੋ ਵਿਸ਼ਾਲ ਤੇ ਪੋਸਟਰ ਮੇਕਿੰਗ ਚੋ ਪ੍ਰਿੰਸ ਨੇ ਪਹਿਲਾ ੳਥਾਨ ਹਾਸਿਲ ਕੀਤਾ।ਕਲਾਸਿੀਕਲ ਇੰਨਟਰੂਮਿੰਟ ਲਾਇਟ ਵੋਕਲ ਇੰਡੀਆ 'ਚ ਗੁਰਸਾਗਰ ਨੇ ਦੂਸਰਾ ਸਥਾਨ ਹਾਸਿਲ ਕੀਤਾ ੳਤੇ ਵੈਸਟਨ ਸੋਲੋ ਅਤੇ ਗਰੁੱਪ ਵਿੱਚੋਂ ਬਲਜੀਤ ਕੁਮਾਰ,ਕਰਨਦੀਪ ਸਿੰਘ ਹੀਰਾ,ਅਭਿਸ਼ੇਕ ਬਾਂਸਲ,ਮਨਪ੍ਰੀਤ ਕੌਰ,ਰਜਨੀ ਸੱਚਦੇਵਾ ਅਤੇ ਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ।ਇਸ ਦੇ ਨਾਲ ਕੂਈਜ਼ ਵਿੱਚੋਂ ਪ੍ਰਭਜੋਤ ਸਿੰਘ,ਸਾਹਿਬ ਸਿੰਘ,ਗੁਰਸਿਮਰਨ ਅਤੇ ਕਾਲਜ ਮੇਕਿੰਗ ਚੋਂ ਰਜਨੀ ਅਤੇ ਫੋਟੋਗ੍ਰਾਫੀ ਚੋਂ ਗੁਰਵਿੰਦਰ ਨੇ ਤੀਜੇ ਸਥਾਨ ਤੇ ਰਹਿ ਕੇ ਕਾਲਜ ਦਾ ਮਾਣ ਵਧਾਇਆ।ਇਸ ਮੌਕੇ ਰਾਮਗੜ੍ਹੀਆ ਐਜ਼ੂਕੇਸ਼ਨ ਸੰਸ਼ਥਾਵਾਂ ਦੀ ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਨੇ ਵਿਧਿਆਰਥੀਆਂ ਵਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੀ ਸਲਾਘਾਂ ਕੀਤੀ ਅਤੇ ਕਿਹਾ ਕਿ ਉਹਨਾਂ ਨੇ ਆਪਣਾ ਅਲੋਪ ਹੋ ਰਿਹਾ ਪੰਜਾਬੀ ਵਿਰਸਾ ਤੇ ਸੱਭਿਆਚਾਰ ਸੰਭਾਲਣ ਲਈ ਇਸ ਤਰ੍ਹਾਂ ਦੇ ਈਵੈਂਟ ਕਰਵਾਉਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਦੇ ਪ੍ਰਿੰਸੀਪਲ ਡਾ. ਨਵੀਨ ਢਿਲੋਂ ਨੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਉਹਨਾਂ ਨੂੰ ਮਾਣ ਹੈ ਕਿ ਸਾਡੇ ਕਾਲਜ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਧੀਆਂ ਵਿੱਚ ਭਾਗ ਲੈਂਦੇ ਹਨ ਅਤੇ ਚੰਗਾ ਪ੍ਰਦਰਸ਼ਨ ਕਰਦੇ ਹਨ।ਇਸ ਮੌਕੇ ਕਾਲਚਰ ਐਕਟੀਵਿਟੀ ਦੇ ਇੰਚਾਰਜ਼ ਇੰਜਨੀਅਰ ਲਵਦੀਪ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹਰ ਖੇਤਰ 'ਚ ਨਿਪੁੰਨ ਕਰਨ ਲਈ ਅਗਾਂਹ ਤੋਂ ਹੋਰ ਵੀ ਬੇਹਤਰ ਉਪਰਾਲੇ ਕੀਤੇ ਜਾਣਗੇ।ਇਸ ਮੌਕੇ ਸਟਾਫ ਮੈਂਬਰ ਕੁਮਾਰ ਸੌਰਭ,ਅਮਿਤ ਵਰਮਾ,ਪੰਕਜ ਬੱਸੀ, ਮੀਨੂੰ ਵਰਮਾ, ਸ਼ਿਵਾਲੀ ਪੁਰੀ, ਇੰਦਰਪ੍ਰੀਤ ਸਿੰਘ, ਗਗਨਦੀਪ ਕੌਰ, ਗੁਰਦਰਸ਼ਨ ਸਿੰਘ, ਸਤਿੰਦਰਪਾਲ ਸਿੰਘ ਆਦਿ ਮੌਜੂਦ ਸਨ।

No comments: